ਨੈਸ਼ਨਲ ਡੈਸਕ - ਸ਼ਰਾਬ ਕਿਸੇ ਵੀ ਰੂਪ ਵਿੱਚ ਸਿਹਤ ਲਈ ਨੁਕਸਾਨਦਾਇਕ ਹੈ, ਪਰ ਜਦੋਂ ਇਸਨੂੰ ਗਲਤ ਮਿਕਸਰ (ਸੋਡਾ ਜਾਂ ਕੋਕਾ ਕੋਲਾ) ਨਾਲ ਮਿਲਾ ਕੇ ਪੀਤਾ ਜਾਂਦਾ ਹੈ ਤਾਂ ਖਤਰਾ ਹੋਰ ਵੱਧ ਜਾਂਦਾ ਹੈ। ਵਾਇਨ ਐਕਸਪਰਟ ਸੋਨਮ ਹਾਲੈਂਡ ਮੁਤਾਬਕ, ਵਿਸਕੀ ਜਾਂ ਵੋਡਕਾ ਵਿੱਚ ਕੋਲਾ, ਸੋਡਾ ਜਾਂ ਐਨਰਜੀ ਡ੍ਰਿੰਕ ਮਿਲਾਉਣਾ ਬਹੁਤ ਨੁਕਸਾਨਦੇਹ ਹੈ।
ਉਨ੍ਹਾਂ ਕਿਹਾ ਕਿ ਕਾਰਬੋਨੇਟਡ ਡ੍ਰਿੰਕ (ਸੋਡਾ/ਕੋਲਾ) ਸ਼ਰੀਰ ਵਿੱਚ ਅਲਕੋਹਲ ਨੂੰ ਤੇਜ਼ੀ ਨਾਲ ਐਬਜ਼ੌਰਬ ਕਰਾਉਂਦੇ ਹਨ। ਇਸ ਕਾਰਨ ਸ਼ਰਾਬ ਜਲਦੀ ਚੜ੍ਹਦੀ ਹੈ, ਡੀਹਾਈਡ੍ਰੇਸ਼ਨ ਹੋ ਜਾਂਦਾ ਹੈ ਅਤੇ ਅਗਲੇ ਦਿਨ ਤਕ ਥਕਾਵਟ ਮਹਿਸੂਸ ਹੁੰਦੀ ਹੈ। ਇਸ ਨਾਲ ਸ਼ੁਗਰ ਅਤੇ ਕੈਫੀਨ ਦੀ ਮਾਤਰਾ ਵੀ ਵਧ ਜਾਂਦੀ ਹੈ ਜੋ ਸਿਹਤ ਲਈ ਖਤਰਨਾਕ ਹੈ।
ਫਲ ਜੂਸ ਮਿਲਾਉਣ ਦਾ ਸਵਾਲ?
ਐਕਸਪਰਟ ਦੇ ਅਨੁਸਾਰ, ਪੈਕਿੰਗ ਵਾਲੇ ਫਲਾਂ ਦੇ ਜੂਸ ਵੀ ਠੀਕ ਨਹੀਂ ਕਿਉਂਕਿ ਇਨ੍ਹਾਂ ਵਿੱਚ ਪਹਿਲਾਂ ਹੀ ਸ਼ੁਗਰ ਅਤੇ ਪ੍ਰਿਜ਼ਰਵੇਟਿਵ ਹੁੰਦੇ ਹਨ ਜੋ ਡ੍ਰਿੰਕ ਦਾ ਅਸਲੀ ਸੁਆਦ ਖਤਮ ਕਰ ਦਿੰਦੇ ਹਨ ਅਤੇ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਸ ਨਾਲ ਪੇਟ ਫੁਲਣ ਅਤੇ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ।
ਅੰਡੇਮਾਨ ’ਚ ਭਾਰਤ ਦਾ ਇਕੋ-ਇਕ ਮਿੱਟੀ ਵਾਲਾ ਜਵਾਲਾਮੁਖੀ ਮੁੜ ਸਰਗਰਮ
NEXT STORY