ਨਵੀਂ ਦਿੱਲੀ— ਜੇਕਰ ਤੁਸੀਂ ਵੀ ਨੌਕਰੀ ਦੀ ਭਾਲ ਵਿਚ ਹੋ ਤਾਂ ਹੁਣ ਤੁਹਾਡੀ ਉਡੀਕ ਖਤਮ ਹੋ ਗਈ ਹੈ। ਹਿਮਾਚਲ ਪ੍ਰਦੇਸ਼ ਵਿੱਚ 10 ਵੀਂ ਪਾਸ ਕਰਨ ਵਾਲੇ ਨੌਜਵਾਨਾਂ ਲਈ ਵੱਡੀ ਗਿਣਤੀ ਵਿੱਚ ਸਰਕਾਰੀ ਭਰਤੀ ਜਾਰੀ ਕੀਤੀ ਗਈ ਹੈ।ਹਿਮਾਚਲ ਪ੍ਰਦੇਸ਼ ਸਟੇਟ ਬਿਜਲੀ ਬੋਰਡ ਲਿਮਟਿਡ (ਐੱਚ. ਪੀ. ਐੱਸ. ਈ. ਬੀ.) ਨੇ ਜੂਨੀਅਰ ਟੀ/ਮੇਟ ਅਤੇ ਜੂਨੀਅਰ ਹੈਲਪਰ ਦੇ 1892 ਅਹੁਦਿਆਂ ’ਤੇ ਭਰਤੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਸ ਨੌਕਰੀ ਲਈ 10ਵੀਂ ਪਾਸ ਉਮੀਦਵਾਰ ਅਪਲਾਈ ਕਰ ਸਕਦੇ ਹਨ। ਭਰਤੀ ਤਹਿਤ ਜੂਨੀਅਰ ਟੀ/ਮੇਟ ਦੇ ਅਹੁਦੇ ’ਤੇ 1500 ਅਤੇ ਜੂਨੀਅਰ ਹੈਲਪਰ ਦੇ ਅਹੁਦਿਆਂ ਲਈ 392 ਭਰਤੀਆਂ ਕੱਢੀਆਂ ਗਈਆਂ ਹਨ। ਇਸ ਨੌਕਰੀ ਲਈ ਚਾਹਵਾਨ ਉਮੀਦਵਾਰ 4 ਅਗਸਤ 2020 ਨੂੰ ਸ਼ਾਮ 5 ਵਜੇ ਤੱਕ ਅਪਲਾਈ ਕਰ ਸਕਦੇ ਹਨ।
ਉਮਰ ਹੱਦ—
ਬੇਨਤੀ ਕਰ ਰਹੇ ਉਮੀਦਵਾਰ ਦੀ ਉਮਰ ਹੱਦ 18 ਤੋਂ 30 ਸਾਲ ਦਰਮਿਆਨ ਹੋਣੀ ਚਾਹੀਦੀ ਹੈ। ਹਾਲਾਂਕਿ ਰਿਜ਼ਰਵਡ ਵਰਗ ਦੇ ਉਮੀਦਵਾਰਾਂ ਨੂੰ ਸਰਕਾਰੀ ਨਿਯਮਾਂ ਮੁਤਾਬਕ ਛੋਟ ਮਿਲੇਗੀ।
ਸਿੱਖਿਅਕ ਯੋਗਤਾ—
ਇੱਛੁਕ ਅਤੇ ਚਾਹਵਾਨ ਉਮੀਦਵਾਰ ਦਾ ਕਿਸੇ ਮਾਨਤਾ ਪ੍ਰਾਪਤ ਬੋਰਡ ਜਾਂ ਯੂਨੀਵਰਸਿਟੀ ਤੋਂ 10ਵੀਂ ਪਾਸ ਹੋਣਾ ਲਾਜ਼ਮੀ ਹੈ।
ਅਪਲਾਈ ਕਰਨ ਦੀ ਫੀਸ—
ਆਮ ਵਰਗ ਦੇ ਉਮੀਦਵਾਰ ਨੂੰ ਅਰਜ਼ੀ ਫੀਸ ਦੇ ਤੌਰ ’ਤੇ 100 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਉੱਥੇ ਹੀ ਐੱਸ. ਸੀ/ਐੱਸ. ਟੀ. ਅਤੇ ਮਹਿਲਾ ਵਰਗ ਦੇ ਉਮੀਦਵਾਰਾਂ ਨੂੰ 50 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਇਸ ਭਰਤੀ ਲਈ ਕਿਸੇ ਤਰ੍ਹਾਂ ਦੀ ਲਿਖਤੀ ਪ੍ਰੀਖਿਆ ਨਹੀਂ ਲਈ ਜਾਵੇਗੀ, ਸਗੋਂ ਕਿ ਉਮੀਦਵਾਰਾਂ ਦੀ ਚੋਣ ਮੈਰਿਟ ਲਿਸਟ ਦੇ ਆਧਾਰ ’ਤੇ ਹੋਵੇਗੀ।
ਤਨਖ਼ਾਹ—
ਇਸ ਨੌਕਰੀ ਲਈ ਚੁਣੇ ਗਈ ਕਰਮੀ ਨੂੰ 8,150 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਮਿਲੇਗੀ।
ਇੰਝ ਕਰੋ ਅਪਲਾਈ—
ਉਪਰੋਕਤ ਅਹੁਦਿਆਂ ’ਤੇ ਬੇਨਤੀ ਕਰਨ ਲਈ ਉਮੀਦਵਾਰ ਮਹਿਕਮੇ ਦੀ ਵੈੱਬਸਾਈਟ http://https://www.hpseb.in/ ’ਤੇ ਕਲਿਕ ਕਰ ਕੇ ਅਪਲਾਈ ਕਰ ਸਕਦੇ ਹਨ।
ਕੋਰੋਨਾ ਨੇ ਖੋਲ੍ਹੀ ਗੁਜਰਾਤ ਮਾਡਲ ਦੀ ਪੋਲ : ਰਾਹੁਲ ਗਾਂਧੀ
NEXT STORY