ਨਵੀਂ ਦਿੱਲੀ: ਵਧਦੇ ਆਯਾਤ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਇੰਡੀਅਨ ਪੇਪਰ ਮੈਨੂਫੈਕਚਰਰਜ਼ ਐਸੋਸੀਏਸ਼ਨ (IPMA) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਚੀਨ ਤੋਂ ਆਯਾਤ 'ਚ 33 ਪ੍ਰਤੀਸ਼ਤ ਵਾਧੇ ਦੇ ਨਾਲ 2024-25 'ਚ ਕਾਗਜ਼ ਅਤੇ ਪੇਪਰਬੋਰਡ ਦਾ ਆਯਾਤ ਰਿਕਾਰਡ 20.5 ਲੱਖ ਟਨ ਤੱਕ ਪਹੁੰਚ ਗਿਆ। IPMA ਨੇ ਇੱਕ ਬਿਆਨ 'ਚ ਕਿਹਾ ਕਿ ਆਯਾਤ 'ਚ ਇਹ ਵਾਧਾ ਘਰੇਲੂ ਕਾਗਜ਼ ਉਦਯੋਗ ਲਈ ਇੱਕ ਵੱਡੀ ਚੁਣੌਤੀ ਵਜੋਂ ਉਭਰਿਆ ਹੈ। ਇਸ ਨਾਲ ਘਰੇਲੂ ਉਦਯੋਗ ਦੀ ਵਿਕਾਸ ਸੰਭਾਵਨਾ ਪ੍ਰਭਾਵਿਤ ਹੋਈ ਹੈ ਤੇ ਸਮਰੱਥਾ ਵਿਸਥਾਰ 'ਚ ਨਿਵੇਸ਼ ਲਈ ਖ਼ਤਰਾ ਪੈਦਾ ਹੋਇਆ ਹੈ। ਇੰਡੀਅਨ ਪੇਪਰ ਮੈਨੂਫੈਕਚਰਰਜ਼ ਐਸੋਸੀਏਸ਼ਨ ਨੇ ਵਣਜ ਮੰਤਰਾਲੇ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕਾਗਜ਼ ਤੇ ਪੇਪਰਬੋਰਡ ਦਾ ਆਯਾਤ ਪਿਛਲੇ ਚਾਰ ਸਾਲਾਂ 'ਚ ਦੁੱਗਣਾ ਤੋਂ ਵੱਧ ਹੋ ਕੇ ਵਿੱਤੀ ਸਾਲ 2024-25 'ਚ 20.5 ਲੱਖ ਟਨ ਹੋ ਗਿਆ ਹੈ। ਵਿੱਤੀ ਸਾਲ 2020-21 'ਚ ਇਹ 10.8 ਲੱਖ ਟਨ ਸੀ। IPMA ਨੇ ਕਿਹਾ ਕਿ ਚੀਨ ਹੁਣ ਭਾਰਤ 'ਚ ਕੁੱਲ ਕਾਗਜ਼ ਅਤੇ ਪੇਪਰਬੋਰਡ ਆਯਾਤ ਦਾ 27 ਪ੍ਰਤੀਸ਼ਤ ਅਤੇ ਆਸੀਆਨ ਸਮੂਹ ਦਾ 20 ਪ੍ਰਤੀਸ਼ਤ ਹੈ। ਮੁੱਲ ਦੇ ਲਿਹਾਜ਼ ਨਾਲ ਵਿੱਤੀ ਸਾਲ 2024-25 'ਚ ਕਾਗਜ਼ ਤੇ ਪੇਪਰਬੋਰਡ ਦੀ ਦਰਾਮਦ ਲਗਭਗ 15,000 ਕਰੋੜ ਰੁਪਏ ਤੱਕ ਪਹੁੰਚ ਗਈ।
IPMA ਦੇ ਪ੍ਰਧਾਨ ਪਵਨ ਅਗਰਵਾਲ ਨੇ ਕਿਹਾ, "ਕਾਗਜ਼ ਆਯਾਤ 'ਚ ਲਗਾਤਾਰ ਵਾਧਾ ਘਰੇਲੂ ਕਾਗਜ਼ ਉਦਯੋਗ ਲਈ ਚਿੰਤਾ ਦਾ ਵਿਸ਼ਾ ਹੈ, ਜਿਸਨੇ ਸਮਰੱਥਾ ਨਿਰਮਾਣ ਅਤੇ ਸਥਿਰਤਾ ਪਹਿਲਕਦਮੀਆਂ ਵਿੱਚ ਮਹੱਤਵਪੂਰਨ ਨਿਵੇਸ਼ ਕੀਤਾ ਹੈ।" ਅਗਰਵਾਲ ਨੇ ਦਾਅਵਾ ਕੀਤਾ ਕਿ ਆਯਾਤ ਨੇ ਭਾਰਤ 'ਚ ਜ਼ਿਆਦਾਤਰ ਛੋਟੀਆਂ ਅਤੇ ਦਰਮਿਆਨੀਆਂ ਕਾਗਜ਼ ਮਿੱਲਾਂ ਨੂੰ ਵਪਾਰਕ ਤੌਰ 'ਤੇ ਅਸੰਭਵ ਬਣਾ ਦਿੱਤਾ ਹੈ। ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰਮੋਸ਼ਨ ਵਿਭਾਗ (DPIIT) ਦੇ ਅਨੁਸਾਰ, ਦੇਸ਼ 'ਚ 850-900 ਤੋਂ ਵੱਧ ਕਾਗਜ਼ ਮਿੱਲਾਂ ਵਿੱਚੋਂ ਹੁਣ ਸਿਰਫ਼ 550 ਹੀ ਕਾਰਜਸ਼ੀਲ ਹਨ। ਉਨ੍ਹਾਂ ਕਿਹਾ, "ਅਸੀਂ ਸਰਕਾਰ ਨੂੰ ਸਖ਼ਤ ਗੁਣਵੱਤਾ ਨਿਯੰਤਰਣ ਉਪਾਅ ਲਾਗੂ ਕਰਨ ਤੇ ਵਪਾਰ ਸਮਝੌਤਿਆਂ ਦੀ ਸਮੀਖਿਆ ਕਰਨ ਦੀ ਅਪੀਲ ਕਰਦੇ ਹਾਂ ਜੋ ਕਾਗਜ਼ ਆਯਾਤ ਲਈ ਡਿਊਟੀ-ਮੁਕਤ ਜਾਂ ਘੱਟ-ਡਿਊਟੀ ਪਹੁੰਚ ਪ੍ਰਦਾਨ ਕਰਦੇ ਹਨ। ਵਪਾਰ ਸੁਧਾਰਾਤਮਕ ਉਪਾਅ ਵੀ ਕਰਨ ਅਤੇ ਭਾਰਤੀ ਕਾਗਜ਼ ਉਦਯੋਗ ਲਈ ਇੱਕ ਪੱਧਰੀ ਖੇਡ ਖੇਤਰ ਨੂੰ ਯਕੀਨੀ ਬਣਾਉਣ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
2024-25 'ਚ ਕਾਗਜ਼ ਦੇ ਆਯਾਤ 'ਚ ਭਾਰੀ ਉਛਾਲ, ਘਰੇਲੂ ਕੰਪਨੀਆਂ ਨੂੰ ਭਾਰੀ ਨੁਕਸਾਨ ਦਾ ਡਰ
NEXT STORY