ਨਵੀਂ ਦਿੱਲੀ- ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੇ ਨਵੇਂ ਸਰਕਾਰੀ ਬੰਗਲੇ ਦੇ ਰੇਨੋਵੇਸ਼ਨ (ਮੁਰੰਮਤ) ਦੀ ਪੂਰੀ ਜਾਣਕਾਰੀ ਸਾਹਮਣੇ ਆਈ ਹੈ। ਪੀ. ਡਬਲਯੂ. ਡੀ. ਵਲੋਂ ਜਾਰੀ ਕੀਤੇ ਇਸ ਟੈਂਡਰ 'ਚ ਦੱਸਿਆ ਗਿਆ ਹੈ ਕਿ ਬੰਗਲੇ ਦੇ ਰੇਨੋਵੇਸ਼ਨ ਵਿਚ ਕੁੱਲ 60 ਲੱਖ ਰੁਪਏ ਖਰਚ ਹੋਣਗੇ। ਰੇਨੋਵੇਸ਼ਨ ਦੇ ਪਹਿਲੇ ਪੜਾਅ ਵਿਚ ਘਰੇਲੂ ਇਲੈਕਟ੍ਰਾਨਿਕ ਯੰਤਰ ਲਾਏ ਜਾਣਗੇ। ਇਸ ਵਿਚ 2 ਟਨ ਦੇ 24 ਏਸੀ ਤੋਂ ਇਲਾਵਾ 5 ਵੱਡੇ ਐੱਚ. ਡੀ. TV ਅਤੇ 6 ਗੀਜਰ ਅਤੇ ਲਾਈਟਾਂ ਲਾਈਆਂ ਜਾਣਗੀਆਂ। ਮੁੱਖ ਮੰਤਰੀ ਰੇਖਾ ਗੁਪਤਾ ਫਿਲਹਾਲ ਸ਼ਾਲੀਮਾਰ ਬਾਗ ਸਥਿਤ ਆਪਣੇ ਨਿੱਜੀ ਘਰ ਵਿਚ ਰਹਿੰਦੀ ਹੈ।
ਪੀ. ਡਬਲਯੂ. ਡੀ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪਹਿਲਾ ਇਸ ਬੰਗਲੇ ਦਾ ਇਸਤੇਮਾਲ ਐੱਲ. ਜੀ. ਸਕੱਤਰੇਤ ਦੇ ਦਫ਼ਤਰ ਦੇ ਤੌਰ 'ਤੇ ਕੀਤਾ ਜਾ ਰਿਹਾ ਸੀ, ਨਾ ਕਿ ਆਵਾਸ ਦੇ ਤੌਰ 'ਤੇ। ਇਸ ਲਈ ਹੁਣ ਮੁੱਖ ਮੰਤਰੀ ਦੇ ਪਰਿਵਾਰ ਦੇ ਰਹਿਣ ਲਾਇਕ ਬਣਾਉਣ ਲਈ ਇਸ ਨੂੰ ਰੇਨੋਵੇਸ਼ਨ ਅਤੇ ਅਪਗ੍ਰੇਡੇਸ਼ਨ ਦੀ ਜ਼ਰੂਰਤ ਹੈ। ਮਿਲੀ ਜਾਣਕਾਰੀ ਮੁਤਾਬਕ 60 ਦਿਨ ਦੇ ਅੰਦਰ ਕੰਮ ਪੂਰਾ ਕਰਨ ਦਾ ਟੀਚਾ ਦਿੱਤਾ ਗਿਆ ਹੈ।

ਟੈਂਡਰ ਮੁਤਾਬਕ ਲਾਈਟਿੰਗ ਲਈ ਬੰਗਲੇ ਵਿਚ 115 ਲੈਂਪ, ਵਾਲ ਲਾਈਟਰ ਅਤੇ ਤਿੰਨ ਵੱਡੇ ਝੂਮਰ ਵੀ ਲਾਏ ਜਾਣਗੇ ਅਤੇ ਇਸ ਦੀ ਲਾਗਤ 6,03,939 ਰੁਪਏ ਆਵੇਗੀ। ਇਸ ਤੋਂ ਇਲਾਵਾ ਡਰਾਇੰਗ ਰੂਮ ਵਿਚ ਇਕ ਵੱਡਾ ਬ੍ਰਾਸ ਫਰੇਮ ਗਲਾਸ ਝੂਮਰ ਲੱਗੇਗਾ, ਜਿਸ ਵਿਚ 6 ਐੱਲ. ਈ. ਡੀ. ਬਲੱਬ ਲੱਗਣਗੇ। ਇਸ ਦੇ ਨਾਲ ਹੀ 14 ਕੈਮਰਿਆਂ ਵਾਲਾ ਇਕ ਨਵਾਂ ਸਰਵਿਸਲਾਂਸ ਸਿਸਟਮ ਵੀ ਲਾਇਆ ਜਾਵੇਗਾ। ਬੰਗਲੇ ਵਿਚ 50 ਲੀਟਰ ਦੀ ਸਮਰੱਥਾ ਵਾਲੇ ਇਕ ਵੱਡੇ ਆਰ. ਓ. ਵਾਟਰ ਪਲਾਂਟ ਦੀ ਵੀ ਮੰਗ ਕੀਤੀ ਗਈ ਹੈ।
ਦੱਸ ਦੇਈਏ ਕਿ ਮੁੱਖ ਮੰਤਰੀ ਰੇਖਾ ਗੁਪਤਾ ਨੇ ਇਹ ਪਹਿਲਾਂ ਹੀ ਸਾਫ਼ ਕਰ ਦਿੱਤਾ ਸੀ ਕਿ ਉਹ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਲਾਟ ਕੀਤੇ ਗਏ 6, ਫਲੈਗਸਟਾਫ ਰੋਡ ਸਥਿਤ ਬੰਗਲੇ ਵਿਚ ਨਹੀਂ ਰਹਿਣ ਜਾਵੇਗੀ। ਉਨ੍ਹਾਂ ਨੇ ਇਸ ਨੂੰ ਪਿਛਲੀ ਆਮ ਆਦਮੀ ਪਾਰਟੀ ਸਰਕਾਰ ਦੇ ਭ੍ਰਿਸ਼ਟਾਚਾਰ ਦਾ ਪ੍ਰਤੀਕ ਦੱਸਿਆ ਸੀ। ਭਾਜਪਾ ਨੇ ਇਸ ਬੰਗਲੇ ਨੂੰ ਸ਼ੀਸ਼ ਮਹਿਲ ਕਰਾਰ ਦਿੱਤਾ ਸੀ, ਕਿਉਂਕਿ ਇਹ ਗੱਲ ਸਾਹਮਣੇ ਆਈ ਸੀ ਕਿ ਅਪਗ੍ਰੇਡੇਸ਼ਨ ਅਤੇ ਰੇਨੋਵੇਸ਼ਨ 'ਤੇ 33. 63 ਕਰੋੜ ਰੁਪਏ ਖਰਚ ਕੀਤੇ ਗਏ ਸਨ।
FSSAI ਦਾ ਵੱਡਾ Alert, ਜ਼ਹਿਰ ਹਨ ਰਸੋਈ 'ਚ ਰੱਖੀਆਂ ਇਹ ਚੀਜ਼ਾਂ
NEXT STORY