ਚੰਡੀਗੜ੍ਹ– ਹਰਿਆਣਾ ਪ੍ਰਦੇਸ਼ ਵਪਾਰ ਮੰਡਲ ਦੇ ਸੂਬਾਈ ਪ੍ਰਧਾਨ ਅਤੇ ਅਖਿਲ ਭਾਰਤੀ ਵਪਾਰ ਮੰਡਲ ਦੇ ਮੁੱਖ ਰਾਸ਼ਟਰੀ ਜਨਰਲ ਸਕੱਤਰ ਬਜਰੰਗ ਗਰਗ ਨੇ ਕਿਹਾ ਕਿ ਪ੍ਰਦੇਸ਼ ’ਚ ਬਿਜਲੀ ਦੀ ਭਾਰੀ ਕਿੱਲਤ ਹੋਣ ਕਾਰਨ ਉਦਯੋਗ-ਧੰਦੇ ਠੱਪ ਹੁੰਦੇ ਜਾ ਰਹੇ ਹਨ। ਗਰਗ ਨੇ ਅੱਜ ਇੱਥੇ ਕਿਹਾ ਕਿ ਪ੍ਰਦੇਸ਼ ਦਾ ਉਦਯੋਗ ਭਾਰੀ ਸੰਕਟ ’ਚ ਹੈ। ਇਕ ਦਿਨ ’ਚ 12 ਤੋਂ 14 ਘੰਟੇ ਬਿਜਲੀ ਦੀ ਕੌਟਤੀ ਹੋ ਰਹੀ ਹੈ, ਜਿਸ ਕਾਰਨ ਮਜਬੂਰੀ ’ਚ ਕਾਫੀ ਕਾਰੋਬਾਰੀਆਂ ਨੂੰ ਆਪਣੇ ਉਦਯੋਗ ਬੰਦ ਕਰਨੇ ਪੈ ਰਹੇ ਹਨ।
ਬਿਜਲੀ ਵਿਭਾਗ ਵਲੋਂ ਵਾਰ-ਵਾਰ ਬਿਜਲੀ ਦੀ ਕਟੌਤੀ ਕਰਨ ਨਾਲ ਉਦਯੋਗਾਂ ਨੂੰ ਬਹੁਤ ਵੱਡਾ ਨੁਕਸਾਨ ਚੁੱਕਣਾ ਪੈ ਰਿਹਾ ਹੈ, ਕਿਉਂਕਿ ਲਗਾਤਾਰ ਮਜ਼ਦੂਰ ਕੰਮ ਕਰ ਸਕਦੇ ਹਨ। ਮਸ਼ੀਨਾਂ ਗਰਮ ਹੋਣ ਤੋਂ ਪਹਿਲਾਂ ਹੀ ਬਿਜਲੀ ਕੱਟ ਲੱਗ ਜਾਣ ਕਾਰਨ ਉਦਯੋਗਾਂ ’ਚ ਕੰਮ ਰੁੱਕ ਜਾਂਦਾ ਹੈ। ਬਿਜਲੀ ਦੀ ਕਿੱਲਤ ਕਾਰਨ ਪ੍ਰਦੇਸ਼ ’ਚ ਥਾਂ-ਥਾਂ ਕਿਸਾਨ ਅਤੇ ਪਿੰਡ ਵਾਸੀ ਸੜਕਾਂ ’ਤੇ ਧਰਨਾ ਦੇ ਰਹੇ ਹਨ। ਜੇਕਰ ਸਰਕਾਰ ਨੇ ਬਿਜਲੀ ਦੀ ਕਮੀ ਨੂੰ ਦੂਰ ਨਹੀਂ ਕੀਤਾ, ਤਾਂ ਪ੍ਰਦੇਸ਼ ’ਚ ਉਦਯੋਗ ਬੰਦ ਹੋ ਜਾਣਗੇ। ਉਦਯੋਗ ਬੰਦ ਹੋਣ ਨਾਲ ਲੱਖਾਂ ਲੋਕ ਬੇਰੁਜ਼ਗਾਰ ਹੋ ਜਾਣਗੇ। ਸਰਕਾਰ ਨੂੰ ਤੁਰੰਤ ਪ੍ਰਭਾਵ ਤੋਂ ਬਿਜਲੀ ਦੀ ਕਮੀ ਨੂੰ ਦੂਰ ਕਰਨਾ ਚਾਹੀਦਾ ਹੈ, ਤਾਂ ਕਿ ਪ੍ਰਦੇਸ਼ ਦੇ ਕਾਰੋਬਾਰੀ, ਕਿਸਾਨ ਅਤੇ ਆਮ ਜਨਤਾ ਨੂੰ ਰਾਹਤ ਮਿਲ ਸਕੇ।
ਉੱਤਰ ਪ੍ਰਦੇਸ਼: ਸੰਭਲ ’ਚ 129 ਲੋਕ ਮਿਲੇ ਹੈਪੇਟਾਈਟਿਸ-ਸੀ ਨਾਲ ਪੀੜਤ
NEXT STORY