ਨੈਸ਼ਨਲ ਡੈਸਕ- ਕੀ ਇਨਸਾਨ ਦੀ ਮੌਤ ਇਕ ਇਤਿਹਾਸਕ ਗੱਲ ਬਣ ਜਾਵੇਗੀ? ਕੀ ਅਸੀਂ ਅਮਰ ਹੋਣ ਵਾਲੇ ਹਾਂ? ਇਹ ਕੋਈ ਫਿਲਮੀ ਕਲਪਨਾ ਨਹੀਂ, ਸਗੋਂ ਗੂਗਲ ਦੇ ਸਾਬਕਾ ਇੰਜੀਨੀਅਰ ਅਤੇ ਭਵਿੱਖ ਵਾਲੀ ਕਰਨ ਵਾਲੇ ਮਸ਼ਹੂਰ ਰੇ ਕੁਰਜ਼ਵੈਲ ਦਾ ਦਾਅਵਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ 2030 ਤੋਂ ਬਾਅਦ ਇਨਸਾਨ ਅਮਰ ਹੋ ਸਕਦਾ ਹੈ।
ਖ਼ਾਸ ਗੱਲ ਇਹ ਹੈ ਕਿ ਰੇ ਕੁਰਜ਼ਵੈਲ ਨੇ ਹੁਣ ਤੱਕ 147 ਭਵਿੱਖਬਾਣੀਆਂ ਕੀਤੀਆਂ ਹਨ, ਜਿਨ੍ਹਾਂ 'ਚੋਂ 86 ਫੀਸਦੀ ਤੋਂ ਵੱਧ ਸਹੀ ਸਾਬਤ ਹੋ ਚੁੱਕੀਆਂ ਹਨ।
ਕਿੱਥੋਂ ਸ਼ੁਰੂ ਹੋਇਆ ਇਹ ਦਾਅਵਾ?
ਰੇ ਕੁਰਜ਼ਵੈਲ ਨੇ ਆਪਣੀ ਪ੍ਰਸਿੱਧ ਕਿਤਾਬ "The Singularity is Near" 'ਚ ਪਹਿਲੀ ਵਾਰੀ ਇਹ ਵਿਚਾਰ ਰੱਖਿਆ ਸੀ ਕਿ ਤਕਨੀਕ ਇੰਨੀ ਅੱਗੇ ਵਧ ਜਾਏਗੀ ਕਿ ਇਨਸਾਨ ਕਦੇ ਨਾ ਮਰਨ ਵਾਲੀ ਪ੍ਰਜਾਤੀ ਬਣ ਸਕਦਾ ਹੈ।
ਉਨ੍ਹਾਂ ਦੇ ਅਨੁਸਾਰ Genetics (ਜਨੈਟਿਕਸ), Nanotechnology (ਨੈਨੋ ਤਕਨੀਕ), ਅਤੇ Robotics (ਰੋਬੋਟਿਕਸ)- ਇਹ ਤਿੰਨ ਤਕਨਾਲੋਜੀਆਂ ਅਮਰਤਾ ਵੱਲ ਲਿਜਾਣ ਵਾਲੀਆਂ ਚਾਬੀਆਂ ਹਨ।
ਤਕਨਾਲੋਜੀ ਅਮਰਤਾ ਕਿਵੇਂ ਦੇਵੇਗੀ?
ਕੁਰਜ਼ਵੈਲ ਮੰਨਦੇ ਹਨ ਕਿ ਅਸੀਂ ਜਲਦ ਨੈਨੋਬੋਟਸ ਬਣਾਉਣ ਲੱਗ ਪਵਾਂਗੇ- ਇਨ੍ਹਾਂ ਨੂੰ ਸੂਖਮ ਰੋਬੋਟ ਵੀ ਕਿਹਾ ਜਾਂਦਾ ਹੈ, ਜੋ ਸਰੀਰ ਦੇ ਅੰਦਰ ਜਾ ਕੇ ਕੰਮ ਕਰਨਗੇ।
ਇਹ ਨੈਨੋਬੋਟਸ:
- ਸਰੀਰ ਦੀਆਂ ਟੁੱਟੀਆਂ ਕੋਸ਼ਿਕਾਵਾਂ (Cells) ਦੀ ਮੁਰੰਮਤ ਕਰਨਗੇ
- ਬੁਢਾਪੇ ਦੀ ਪ੍ਰਕਿਰਿਆ ਨੂੰ ਹੌਲੀ ਕਰ ਦੇਣਗੇ
- ਬੀਮਾਰੀਆਂ ਨਾਲ ਲੜਨਗੇ, ਇੱਥੇ ਤੱਕ ਕਿ ਕੈਂਸਰ ਵਰਗੀਆਂ ਬੀਮਾਰੀਆਂ ਨਾਲ ਵੀ
- ਇਹ ਛੋਟੇ-ਛੋਟੇ ਰੋਬੋਟ ਸਰੀਰ 'ਚ ਤੈਰਦੇ ਰਹਿਣਗੇ ਅਤੇ ਹਰ ਸਮੇਂ ਉਸ ਦੀ ਮੁਰੰਮਤ ਕਰਦੇ ਰਹਿਣਗੇ। ਅਜਿਹੇ 'ਚ ਸਰੀਰ ਬੁੱਢਾ ਹੋਵੇਗਾ ਹੀ ਨਹੀਂ ਅਤੇ ਇਨਸਾਨ ਹਮੇਸ਼ਾ ਲਈ ਜਿਊਂਦਾ ਰਹਿ ਸਕਦਾ ਹੈ।
AI ਅਤੇ ਕੰਪਿਊਟਰ ਵੀ ਨਿਭਾਉਣਗੇ ਵੱਡੀ ਭੂਮਿਕਾ
ਕੁਰਜ਼ਵੈਲ ਦਾ ਮੰਨਣਾ ਹੈ ਕਿ 2029 ਤੱਕ ਕੰਪਿਊਟਰ ਇਨਸਾਨ ਵਾਂਗ ਸੋਚਣ ਸਮਝਣ ਦੇ ਯੋਗ ਹੋ ਜਾਣਗੇ। ਇਹ AI ਸਿਸਟਮ ਇਨਸਾਨੀ ਦਿਮਾਗ ਨੂੰ ਨਾ ਸਿਰਫ਼ ਸਮਝਣਗੇ, ਬਲਕਿ ਕਾਪੀ ਕਰਕੇ ਹੋਰ ਵੀ ਹੁਸ਼ਿਆਰ ਬਣ ਜਾਣਗੇ।
ਪਹਿਲਾਂ ਕੀ-ਕੀ ਭਵਿੱਖਬਾਣੀਆਂ ਸੱਚ ਸਾਬਤ ਹੋਈਆਂ?
- ਕੁਰਜ਼ਵੈਲ ਦੀਆਂ ਕਈ ਪੂਰਵ ਭਵਿੱਖਬਾਣੀਆਂ ਅੱਜ ਸੱਚ ਹੋ ਚੁੱਕੀਆਂ ਹਨ:
- 1990 'ਚ ਉਨ੍ਹਾਂ ਕਿਹਾ ਸੀ ਕਿ 2000 ਤੱਕ ਕੋਈ ਇਨਸਾਨ ਕੰਪਿਊਟਰ ਨੂੰ ਸ਼ਤਰੰਜ 'ਚ ਨਹੀਂ ਹਰਾ ਸਕੇਗਾ।
- ਸੱਚ ਹੋਇਆ 1997 'ਚ ਜਦੋਂ IBM ਦੇ 'Deep Blue' ਕੰਪਿਊਟਰ ਨੇ ਵਿਸ਼ਵ ਸ਼ਤਰੰਜ ਚੈਂਪੀਅਨ ਗੈਰੀ ਕਾਸਪਾਰੋਵ ਨੂੰ ਹਰਾ ਦਿੱਤਾ।
- 1999 'ਚ ਉਨ੍ਹਾਂ ਨੇ ਭਵਿੱਖਬਾਣੀ ਕੀਤੀ ਕਿ 2023 ਤੱਕ 1000 ਡਾਲਰ ਦਾ ਲੈਪਟਾਪ ਇਨਸਾਨੀ ਦਿਮਾਗ ਜਿੰਨੀ ਜਾਣਕਾਰੀ ਸੰਭਾਲ ਸਕੇਗਾ।
- ਸੱਚ ਹੋ ਚੁੱਕਿਆ ਹੈ- ਅੱਜ ਦੇ AI ਕੰਪਿਊਟਰ ਅਤੇ ਲੈਪਟਾਪ ਬੇਹੱਦ ਤੇਜ਼ ਅਤੇ ਸਮਝਦਾਰ ਹਨ।
- 2010 ਤੱਕ ਦੁਨੀਆ ਭਰ 'ਚ ਤੇਜ਼ ਵਾਇਰਲੈੱਸ ਇੰਟਰਨੈਟ ਹੋਵੇਗਾ —
- ਇਹ ਵੀ ਅੱਜ ਦੀ ਹਕੀਕਤ ਹੈ, ਜਦੋਂ ਭਾਰਤ ਦੇ ਪਿੰਡਾਂ ਤੱਕ 4G ਪਹੁੰਚ ਚੁੱਕਿਆ ਹੈ ਅਤੇ 5G ਆਮ ਹੋ ਰਿਹਾ ਹੈ।
ਭਵਿੱਖ ਵਿੱਚ ਕੀ ਹੋ ਸਕਦਾ ਹੈ?
ਭਵਿੱਖ 'ਚ ਇਨਸਾਨ ਅਤੇ AI ਦਾ ਰਲੇਵਾਂ ਸ਼ੁਰੂ ਹੋਵੇਗਾ। ਡਿਜੀਟਲ ਅਮਰਤਾ (Digital Immortality) ਦਾ ਯੁਗ ਆਏਗਾ- ਯਾਨੀ ਤੁਹਾਡਾ ਦਿਮਾਗ ਕਲਾਊਡ 'ਚ ਸੁਰੱਖਿਅਤ ਰਹੇਗਾ, ਜਿਸ ਨੂੰ ਮੁੜ ਤੋਂ ਡਾਊਨਲੋਡ ਕੀਤਾ ਜਾ ਸਕੇਗਾ।
ਸਰਕਾਰੀ ਬੈਂਕਾਂ 'ਚ ਨਿਕਲੀ ਕਲਰਕਾਂ ਦੀ ਬੰਪਰ ਭਰਤੀ, ਮਿਲੇਗੀ ਮੋਟੀ ਤਨਖਾਹ
NEXT STORY