ਨੈਸ਼ਨਲ ਡੈਸਕ - ਬਿਹਾਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿਥੇ ਸਕੂਲ ਵਿੱਚ ਮਿਡ-ਡੇ-ਮੀਲ ਖਾਣ ਨਾਲ ਸੈਂਕੜੇ ਬੱਚੇ ਬਿਮਾਰ ਹੋ ਗਏ। ਇਹ ਮਾਮਲਾ ਪੱਛਮੀ ਚੰਪਾਰਨ ਜ਼ਿਲ੍ਹੇ ਦੇ ਬਗਾਹਾ 1 ਬਲਾਕ ਦੇ ਬਾਂਸਗਾਂਵ ਪਰਸੌਨੀ ਸਥਿਤ ਮਿਡਲ ਸਕੂਲ ਦਾ ਹੈ, ਜਿਥੇ ਦੂਸ਼ਿਤ ਮਿਡ-ਡੇ-ਮੀਲ ਖਾਣ ਨਾਲ ਬੱਚਿਆਂ ਦੀ ਤਬੀਅਤ ਖਰਾਬ ਹੋ ਗਈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਬਿਮਾਰ ਬੱਚਿਆਂ ਦੀ ਗਿਣਤੀ 100 ਤੋਂ ਵੱਧ ਦੱਸੀ ਜਾ ਰਹੀ ਹੈ। ਬੱਚਿਆਂ ਦੇ ਮਾਪਿਆਂ ਨੂੰ ਇਸ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਉਨ੍ਹਾਂ ਵਿੱਚ ਹਫੜਾ-ਦਫੜੀ ਮੱਚ ਗਈ।
ਇਹ ਵੀ ਪੜ੍ਹੋ - ਬੱਚਿਆਂ ਨਾਲ ਮੱਕਾ ਜਾਣ ਵਾਲਿਆਂ ਲਈ ਵੱਡੀ ਖ਼ਬਰ, ਸਾਊਦੀ ਸਰਕਾਰ ਨੇ ਬਦਲਿਆ ਇਹ ਕਾਨੂੰਨ
ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਨੂੰ ਵੱਡੀ ਗਿਣਤੀ 'ਚ ਬੱਚੇ ਪੜ੍ਹਨ ਲਈ ਸਕੂਲ ਪਹੁੰਚੇ ਸਨ। ਪਹਿਲੀ ਸ਼ਿਫਟ ਖ਼ਤਮ ਹੋਣ ਤੋਂ ਬਾਅਦ ਦੁਪਹਿਰ ਦੇ ਖਾਣੇ ਦੀ ਛੁੱਟੀ ਹੋਈ ਅਤੇ ਬੱਚਿਆਂ ਨੂੰ ਖਾਣਾ ਪਰੋਸਿਆ ਗਿਆ। ਖਾਣਾ ਖਾਣ ਤੋਂ ਕੁਝ ਦੇਰ ਬਾਅਦ ਬੱਚਿਆਂ ਦੀ ਸਿਹਤ ਵਿਗੜਨ ਲੱਗੀ। ਇਕ ਤੋਂ ਬਾਅਦ ਇਕ ਦਰਜਨਾਂ ਬੱਚਿਆਂ ਨੂੰ ਉਲਟੀਆਂ ਆਉਣ ਲੱਗੀਆਂ ਅਤੇ ਚੱਕਰ ਆਉਣੇ ਸ਼ੁਰੂ ਹੋ ਗਏ।
ਇਹ ਵੀ ਪੜ੍ਹੋ - ਜੇਕਰ ਨਵਾਜ਼ ਸ਼ਰੀਫ ਮੁੜ ਸੱਤਾ 'ਚ ਆਏ ਤਾਂ ਮੈਂ ਨਹੀਂ ਬਣਾਂਗਾ ਵਿਦੇਸ਼ ਮੰਤਰੀ: ਬਿਲਾਵਲ ਭੁੱਟੋ
ਸਾਰਿਆਂ ਨੂੰ ਤੁਰੰਤ ਰਾਮਨਗਰ ਪੀ.ਐੱਚ.ਸੀ. ਭੇਜਿਆ ਗਿਆ। ਬਿਮਾਰ ਬੱਚਿਆਂ ਵਿੱਚੋਂ ਦੋ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਪ੍ਰਸ਼ਾਸਨ ਦੇ ਲੋਕ ਮੌਕੇ 'ਤੇ ਪਹੁੰਚ ਗਏ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਮਿਡ-ਡੇ-ਮੀਲ ਦੇ ਨਾਂ 'ਤੇ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇਸ ਮਾਮਲੇ 'ਤੇ ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਸ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e
ਦਿੱਲੀ ਵਿਧਾਨ ਸਭਾ ਦੇ ਸਕੱਤਰ ਅਜੇ ਰਾਵਲ ਦਾ ਹੋਇਆ ਦਿਹਾਂਤ, ਕੱਲ ਹੋਵੇਗਾ ਅੰਤਿਮ ਸੰਸਕਾਰ
NEXT STORY