ਮੋਦੀਨਗਰ- ਉੱਤਰ ਪ੍ਰਦੇਸ਼ ਦੇ ਮੋਦੀਨਗਰ 'ਚ ਇਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸਿਰਫ਼ ਆਂਡਾ ਕਰੀ ਬਣਾਉਣ ਤੋਂ ਮਨ੍ਹਾ ਕਰਨ 'ਤੇ ਇਕ ਪਤਨੀ ਨੇ ਆਪਣੇ ਪਤੀ ਦੀ ਜੀਭ ਦੰਦਾਂ ਨਾਲ ਵੱਢ ਕੇ ਵੱਖ ਕਰ ਦਿੱਤੀ। ਪੁਲਸ ਨੇ ਮੁਲਜ਼ਮ ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਪਤੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਮੋਦੀਨਗਰ ਦੇ ਰਹਿਣ ਵਾਲੇ ਵਿਪਿਨ ਕੁਮਾਰ, ਜੋ ਇਕ ਨਿੱਜੀ ਕੰਪਨੀ 'ਚ ਕੰਮ ਕਰਦੇ ਹਨ, ਦਾ ਵਿਆਹ ਛੇ ਮਹੀਨੇ ਪਹਿਲਾਂ ਹੀ ਈਸ਼ਾ ਨਾਲ ਹੋਇਆ ਸੀ। ਸੋਮਵਾਰ ਰਾਤ ਨੂੰ ਜਦੋਂ ਵਿਪਿਨ ਡਿਊਟੀ ਤੋਂ ਘਰ ਵਾਪਸ ਆਇਆ ਤਾਂ ਈਸ਼ਾ ਨੇ ਘਰ 'ਚ ਆਂਡਾ ਕਰੀ ਬਣਾਉਣ ਦੀ ਮੰਗ ਕੀਤੀ, ਪਰ ਵਿਪਿਨ ਨੇ ਇਸ ਤੋਂ ਸਾਫ਼ ਮਨ੍ਹਾ ਕਰ ਦਿੱਤਾ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਕਾਫੀ ਤਕਰਾਰ ਹੋਈ, ਜਿਸ ਤੋਂ ਬਾਅਦ ਦੋਵੇਂ ਬਿਨਾਂ ਕੁਝ ਖਾਧੇ-ਪੀਤੇ ਕਮਰੇ 'ਚ ਸੌਂਣ ਚਲੇ ਗਏ।
ਰਾਤ ਨੂੰ ਕਮਰੇ 'ਚ ਦੋਵਾਂ ਵਿਚਾਲੇ ਫਿਰ ਤੋਂ ਬਹਿਸ ਸ਼ੁਰੂ ਹੋ ਗਈ ਅਤੇ ਇਸੇ ਦੌਰਾਨ ਗੁੱਸੇ 'ਚ ਆ ਕੇ ਈਸ਼ਾ ਨੇ ਵਿਪਿਨ ਦੀ ਜੀਭ ਦੰਦਾਂ ਨਾਲ ਵੱਢ ਦਿੱਤੀ। ਇਹ ਵੀ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਪਤਨੀ ਇਸ ਵਿਆਹ ਤੋਂ ਖੁਸ਼ ਨਹੀਂ ਸੀ। ਇਸ ਖੂਨੀ ਘਟਨਾ ਬਾਰੇ ਪਤਾ ਲੱਗਦਿਆਂ ਹੀ ਗੁੱਸੇ 'ਚ ਆਏ ਗੁਆਂਢੀਆਂ ਨੇ ਮੁਲਜ਼ਮ ਪਤਨੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਵੀ ਕੀਤੀ। ਫਿਲਹਾਲ ਪੁਲਸ ਨੇ ਕਾਰਵਾਈ ਕਰਦੇ ਹੋਏ ਪਤਨੀ ਨੂੰ ਹਿਰਾਸਤ 'ਚ ਲੈ ਲਿਆ ਹੈ। ਜ਼ਖਮੀ ਵਿਪਿਨ ਦਾ ਮੇਰਠ ਦੇ ਇਕ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ, ਜਿੱਥੇ ਉਸ ਦੀ ਹਾਲਤ ਅਜਿਹੀ ਹੈ ਕਿ ਉਹ ਕੁਝ ਵੀ ਬੋਲਣ ਦੀ ਸਥਿਤੀ 'ਚ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪ੍ਰਯਾਗਰਾਜ 'ਚ ਫੌਜੀ ਜਹਾਜ਼ ਕ੍ਰੈਸ਼ ! ਰੈਸਕਿਊ ਆਪਰੇਸ਼ਨ ਜਾਰੀ
NEXT STORY