ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਜ਼ਿਲ੍ਹੇ 'ਚ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਸਿਰਫ ਇਸ ਕਰ ਕੇ ਕਤਲ ਕਰ ਦਿੱਤਾ ਕਿਉਂਕਿ ਉਸ ਨੇ ਪਤੀ ਦਾ ਫੋਨ ਨਹੀਂ ਚੁੱਕਿਆ ਸੀ। ਪੁਲਸ ਨੇ ਦੋਸ਼ੀ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਹ ਦੁਖਦਾਈ ਘਟਨਾ ਧਨਪਤਗੰਜ ਬਲਾਕ ਦੇ ਸੇਵਰਾ ਚਰਥਈ ਪਿੰਡ ਦੀ ਹੈ। ਪੁਲਸ ਮੁਤਾਬਕ 45 ਸਾਲਾ ਨਕਛੇਦ ਸੋਮਵਾਰ ਨੂੰ ਲੈਂਟਰ ਪਾਉਣ ਦਾ ਕੰਮ ਕਰ ਰਿਹਾ ਸੀ ਅਤੇ ਉਸ ਨੇ ਆਪਣੀ ਪਤਨੀ ਕੁਸੁਮ (42) ਨੂੰ ਫੋਨ ਕੀਤਾ। ਕੁਸੁਮ ਕਿਸੇ ਕੰਮ 'ਚ ਰੁੱਝੀ ਹੋਣ ਕਾਰਨ ਫੋਨ ਨਹੀਂ ਚੁੱਕ ਸਕੀ, ਜਿਸ ਕਾਰਨ ਨਕਛੇਦ ਬਹੁਤ ਜ਼ਿਆਦਾ ਨਾਰਾਜ਼ ਹੋ ਗਿਆ।
ਦੋਸ਼ੀ ਨੇ ਰਾਤ ਕਰੀਬ 12 ਵਜੇ ਘਰ ਪਹੁੰਚ ਕੇ ਆਪਣੇ ਦੋ ਮਾਸੂਮ ਬੱਚਿਆਂ ਉਦੈਭਾਨ (9) ਅਤੇ ਦੀਕਸ਼ਾ (8) ਦੇ ਸਾਹਮਣੇ ਹੀ ਪਤਨੀ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਜਦੋਂ ਬੱਚੇ ਆਪਣੀ ਮਾਂ ਨੂੰ ਬਚਾਉਣ ਲਈ ਅੱਗੇ ਆਏ, ਤਾਂ ਪਿਤਾ ਨੇ ਉਨ੍ਹਾਂ ਨੂੰ ਵੀ ਧੱਕਾ ਦੇ ਦਿੱਤਾ। ਮ੍ਰਿਤਕਾ ਦੀ ਬੇਟੀ ਦੀਕਸ਼ਾ ਨੇ ਪੁਲਸ ਨੂੰ ਦੱਸਿਆ ਕਿ ਉਹ ਰਾਤ ਭਰ ਆਪਣੀ ਮਾਂ ਨੂੰ ਲੈ ਕੇ ਆਪਣੀ ਤਾਈ (ਬੜੀ ਮੰਮੀ) ਦੇ ਘਰ ਰਹੀ, ਪਰ ਜਦੋਂ ਸਵੇਰੇ ਉਹ ਵਾਪਸ ਆਏ ਤਾਂ ਉਸ ਦੇ ਪਿਤਾ ਨੇ ਫਿਰ ਡੰਡੇ ਨਾਲ ਮਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕਾ ਦੇ ਬੇਟੇ ਅਨੁਸਾਰ, ਉਸ ਦਾ ਪਿਤਾ ਗਾਂਜਾ ਪੀਣ ਦਾ ਆਦੀ ਹੈ।
ਬਲਦੀਰਾਏ ਦੇ ਪੁਲਸ ਖੇਤਰ ਅਧਿਕਾਰੀ (CO) ਆਸ਼ੂਤੋਸ਼ ਕੁਮਾਰ ਨੇ ਦੱਸਿਆ ਕਿ ਥਾਣਾ ਇੰਚਾਰਜ ਅੰਜੂ ਮਿਸ਼ਰਾ ਨੇ ਪੁਲਸ ਟੀਮ ਨਾਲ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਦੋਸ਼ੀ ਨਕਛੇਦ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਨੇ ਪੁੱਛਗਿੱਛ ਦੌਰਾਨ ਕੁੱਟਮਾਰ ਦੀ ਗੱਲ ਕਬੂਲ ਕੀਤੀ ਹੈ, ਹਾਲਾਂਕਿ ਉਸ ਦਾ ਕਹਿਣਾ ਹੈ ਕਿ ਉਸ ਨੂੰ ਪਤਨੀ ਦੀ ਮੌਤ ਹੋ ਜਾਣ ਦਾ ਅੰਦਾਜ਼ਾ ਨਹੀਂ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਭਾਰਤੀ ਡਰਾਈਵਰਾਂ ਨੇ ਪੇਸ਼ ਕੀਤੀ ਬਹਾਦਰੀ ਦੀ ਮਿਸਾਲ ! ਆਸਟ੍ਰੇਲੀਆ 'ਚ ਕੁੱਟ-ਕੁੱਟ ਭਜਾਏ ਲੁਟੇਰੇ
NEXT STORY