ਚੇਨਈ- ਚੇਨਈ ਦੇ ਪੱਛਮੀ ਉਪਨਗਰ ਤਿਰੂਨਿਨਰਾਵੂਰ ਨਗਰ ਨਿਗਮ ਦੀ ਇਕ ਮਹਿਲਾ ਕੌਂਸਲਰ ਦਾ ਉਸ ਦੇ ਪਤੀ ਨੇ ਨਿੱਜੀ ਵਿਵਾਦ ਕਾਰਨ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮ੍ਰਿਤਕਾ ਐੱਸ ਗੋਮਤੀ (38) ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ ਅਤੇ ਨਗਰ ਨਿਗਮ ਚੋਣਾਂ 'ਚ ਜਿੱਤ ਹਾਸਲ ਕੀਤੀ ਸੀ।
ਇਹ ਵੀ ਪੜ੍ਹੋ : ਜਹਾਜ਼ 'ਚ ਮਿਲਿਆ 2 ਫੁੱਟ ਲੰਬਾ ਸੱਪ, ਯਾਤਰੀਆਂ ਨੂੰ ਪੈ ਗਈਆਂ ਭਾਜੜਾਂ!
ਪੁਲਸ ਨੇ ਦੱਸਿਆ ਕਿ ਕੌਂਸਲਰ ਦੇ ਪਤੀ ਸਟੀਫਨ ਰਾਜ ਨੇ ਵੀਰਵਾਰ ਰਾਤ ਤਿਰੂਨਿਨਰਾਵੁਰ ਦੇ ਪੇਰੀਆਰ ਕਾਲੋਨੀ 'ਚ ਆਪਣੇ ਘਰ ਕੋਲ ਪਤਨੀ 'ਤੇ ਹਮਲਾ ਕੀਤਾ ਅਤੇ ਫਿਰ ਪੁਲਸ ਦੇ ਸਾਹਮਣੇ ਸਰੰਡਰ ਕਰ ਦਿੱਤਾ। ਪੁਲਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ। ਪੁਲਸ ਨੇ ਦੱਸਿਆ ਕਿ ਜੋੜੇ ਦੇ ਵਿਆਹ ਨੂੰ ਲਗਭਗ 10 ਸਾਲ ਹੋ ਗਏ ਸਨ। ਦੋਵੇਂ ਵਿਦੁਥਲਾਈ ਚਿਰੂਥਿਲ ਕਾਚੀ (ਵੀਸੀਕੇ) ਪਾਰਟੀ ਦੇ ਮੈਂਬਰ ਸਨ।
ਇਹ ਵੀ ਪੜ੍ਹੋ : ਵੱਡੀ ਖ਼ਬਰ ! ਇਸ ਖ਼ਤਰੇ ਨੇ ਪਸਾਰੇ ਪੈਰ, 3 ਜ਼ਿਲ੍ਹਿਆਂ ਲਈ ਜਾਰੀ ਹੋਇਆ ਅਲਰਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੋਸਤ ਨਾਲ ਮਿਲ ਘੜੀ ਡਕੈਤੀ ਦੀ ਕਹਾਣੀ ! ਸਾਥੀ ਪੈਸੇ ਲੈ ਭੱਜਿਆ ਤਾਂ ਆਪੇ ਪਹੁੰਚ ਗਿਆ ਥਾਣੇ
NEXT STORY