ਸ਼ਾਹਜਹਾਂਪੁਰ- ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ 'ਚ ਕਾਂਟ ਨਗਰ ਪੰਚਾਇਤ ਪ੍ਰਧਾਨ ਦੇ ਪੁੱਤਰ ਨੇ ਨਾਜਾਇਜ਼ ਸਬੰਧਾਂ ਦੇ ਸ਼ੱਕ ਵਿਚ ਆਪਣੀ ਪਤਨੀ ਨੂੰ ਗੋਲੀ ਮਾਰ ਦਿੱਤੀ। ਔਰਤ ਨੂੰ ਗੰਭੀਰ ਹਾਲਤ ਵਿਚ ਮੈਡੀਕਲ ਕਾਲਜ 'ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੁਲਸ ਸੁਪਰਡੈਂਟ (SP) ਰਾਜੇਸ਼ ਦ੍ਰਿਵੇਦੀ ਨੇ ਬੁੱਧਵਾਰ ਨੂੰ ਦੱਸਿਆ ਕਿ ਕਾਂਟ ਨਗਰ ਪੰਚਾਇਤ ਦੀ ਪ੍ਰਧਾਨ ਮੁੰਨਾਰਾ ਬੇਗਮ ਦੇ ਪੁੱਤਰ ਸ਼ਕੀਲ ਉਰਫ਼ ਨੰਨ੍ਹੇ ਨੇ ਆਪਸੀ ਵਿਵਾਦ ਮਗਰੋਂ ਆਪਣੀ ਪਤਨੀ ਨਿਗਾਰ ਉਰਫ਼ ਰੀਨਾ (28) ਨੂੰ ਗੋਲੀ ਮਾਰ ਦਿੱਤੀ।
ਨਿਗਾਰ ਨੂੰ ਗੰਭੀਰ ਹਾਲਤ ਵਿਚ ਮੈਡੀਕਲ ਕਾਲਜ 'ਚ ਦਾਖ਼ਲ ਕਰਵਾਇਆ ਗਿਆ ਹੈ। ਦ੍ਰਿਵੇਦੀ ਨੇ ਦੱਸਿਆ ਕਿ ਸੂਚਨਾ 'ਤੇ ਉਹ ਖ਼ੁਦ ਮੈਡੀਕਲ ਕਾਲਜ ਪਹੁੰਚੇ ਅਤੇ ਜ਼ਖ਼ਮੀ ਨਿਗਾਰ ਤੋਂ ਮਾਮਲੇ ਦੀ ਜਾਣਕਾਰੀ ਲਈ। ਇਸ ਦੌਰਾਨ ਨਿਗਾਰ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਦੇ ਪਤੀ ਸ਼ਕੀਲ ਨੂੰ ਉਸ 'ਤੇ ਨਾਜਾਇਜ਼ ਸਬੰਧ ਦਾ ਸ਼ੱਕ ਹੈ। ਇਸ ਵਜ੍ਹਾ ਤੋਂ ਉਸ ਨੇ ਉਸ ਨੂੰ ਗੋਲੀ ਮਾਰੀ ਹੈ। ਉਨ੍ਹਾਂ ਨੇ ਦੱਸਿਆ ਕਿ ਘਟਨਾ ਮਗਰੋਂ ਦੋਸ਼ੀ ਫਰਾਰ ਹੈ। ਉਸ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਪਹਿਲਗਾਮ ਹਮਲਾ : PM ਮੋਦੀ ਨੇ 24 ਅਪ੍ਰੈਲ ਦਾ ਕਾਨਪੁਰ ਦੌਰਾ ਕੀਤਾ ਰੱਦ
NEXT STORY