ਸੀਤਾਪੁਰ– ਉੱਤਰ ਪ੍ਰਦੇਸ਼ ਦੇ ਸੀਤਾਪੁਰ ਜਿਲ੍ਹੇ ’ਚ ਪੁਲਸ ਦੇ ਹੱਥ ਇੱਕ ਵੱਡੀ ਕਾਮਯਾਬੀ ਲੱਗੀ ਹੈ। ਸੀਤਾਪੁਰ ਪੁਲਸ ਨੇ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਨੇ ਕਥਿਤ ਤੌਰ ’ਤੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤੀ ਤੇ ਫਿਰ ਲਾਸ਼ ਦੇ ਕਈ ਟੁਕੜੇ ਕਰ ਦਿੱਤੇ । ਬਾਅਦ ’ਚ ਆਪਣੇ ਇਕ ਦੋਸਤ ਦੀ ਮਦਦ ਨਾਲ ਲਾਸ਼ ਦੇ ਟੋਟਿਆਂ ਨੂੰ ਖੇਤਾਂ ਵਿਚ ਸੁੱਟ ਦਿੱਤਾ।
ਪੁਲਸ ਦਾ ਕਹਿਣਾ ਹੈ ਕਿ ਦੋਸ਼ੀ ਪੰਕਜ ਮੌਰਿਆ (46) ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਪਤਨੀ ਦੀ ਲਾਸ਼ 8 ਨਵੰਬਰ ਨੂੰ ਮਿਲੀ ਸੀ। ਪੁਲਸ ਨੇ ਦੋਸ਼ੀ ਦੀ ਮਦਦ ਕਰਨ ਵਾਲੇ ਦੋਸਤ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਪੰਕਜ ਦਾ ਵਿਆਹ 10 ਸਾਲ ਪਹਿਲਾਂ ਬਾਰਾਬੰਕੀ ਦੀ 38 ਸਾਲਾ ਜੋਤੀ ਨਾਲ ਹੋਇਆ ਸੀ। ਉਸ ਨੇ ਜੋਤੀ ’ਤੇ ਸ਼ੱਕ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਉਸ ਦੇ ਹੋਰਨਾਂ ਮਰਦਾਂ ਨਾਲ ਨਾਜਾਇਜ਼ ਸੰਬੰਧ ਹਨ।
ਸੀਤਾਪੁਰ ਦੇ ਐੱਸ. ਪੀ ਸੁਸ਼ੀਲ ਚੰਦਰਭਾਨ ਨੇ ਦੱਸਿਆ ਕਿ 8 ਨਵੰਬਰ ਨੂੰ ਰਾਮਪੁਰ ਕਲਾਂ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਗੁਲਹੇਰੀਆ ਵਿੱਚ ਇੱਕ ਖੇਤ ਵਿੱਚੋਂ ਇੱਕ ਔਰਤ ਦੇ ਸਰੀਰ ਦੇ ਅੰਗ ਬਰਾਮਦ ਕੀਤੇ ਗਏ ਸਨ। ਬਾਅਦ ਵਿੱਚ ਕਤਲ ਹੋਈ ਔਰਤ ਦੀ ਪਛਾਣ ਜੋਤੀ ਵਜੋਂ ਹੋਈ ਸੀ। ਪੁਲਸ ਨੇ ਖੇਤ ’ਚੋਂ ਔਰਤ ਦਾ ਧੜ, ਸੱਜਾ ਹੱਥ ਅਤੇ ਇਕ ਲੱਤ ਬਰਾਮਦ ਕਰ ਲਈ ਹੈ।
ਮੰਗਲਵਾਰ ਪੁਲਸ ਨੇ ਉਸ ਦੇ ਘਰ ਛਾਪਾ ਮਾਰਿਆ ਅਤੇ ਖੂਨ ਨਾਲ ਲੱਥਪੱਥ ਕੱਪੜੇ ਅਤੇ ਇਕ ਤੇਜ਼ਧਾਰ ਚਾਕੂ ਵੀ ਬਰਾਮਦ ਕੀਤਾ।
ਹਿੰਦੋਸਤਾਨ ’ਚ ਨਫ਼ਰਤ, ਹਿੰਸਾ ਤੇ ਡਰ ਫੈਲਾਇਆ ਜਾ ਰਿਹੈ : ਰਾਹੁਲ ਗਾਂਧੀ
NEXT STORY