ਆਗਰਾ- ਇਕ ਬਹੁਤ ਹੀ ਅਜੀਬੋ-ਗਰੀਬ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਕ ਜੋੜੇ ਵਿਚਾਲੇ ਬਿੰਦੀ ਲਗਾਉਣ ਨੂੰ ਲੈ ਕੇ ਵਿਵਾਦ ਇੰਨਾ ਵਧ ਗਿਆ ਕਿ ਮਾਮਲਾ ਤਲਾਕ ਤੱਕ ਜਾ ਪਹੁੰਚਿਆ। ਪਤਨੀ ਨੇ ਆਪਣੇ ਪਤੀ ਦੀ ਸ਼ਿਕਾਇਤ ਪੁਲਸ ਨੂੰ ਕਰ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਮਾਮਲੇ ਨੂੰ ਪਰਿਵਾਰ ਐਡਵਾਇਜ਼ਰੀ ਕੇਂਦਰ ਭੇਜ ਦਿੱਤਾ। ਆਗਰਾ ਦੇ ਥਾਣਾ ਜਗਨੇਰ ਖੇਤਰ ਦੇ ਵਾਸੀ ਨੌਜਵਾਨ ਦਾ ਵਿਆਹ 2023 'ਚ ਥਾਣਾ ਜਗਦੀਸ਼ਪੁਰਾ ਖੇਤਰ ਦੀ ਕੁੜੀ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਦੋਵੇਂ ਪਤੀ-ਪਤਨੀ ਖੁਸ਼ ਸਨ ਪਰ ਪਤਨੀ ਨੂੰ ਰੰਗ-ਬਿਰੰਗੀਆਂ ਬਿੰਦੀਆਂ ਲਗਾਉਣ ਦਾ ਸ਼ੌਂਕ ਸੀ। ਉਹ ਹਰ ਰੋਜ਼ ਨਵੀਂ ਬਿੰਦੀ ਮੰਗਦੀ ਸੀ ਜੋ ਉਸ ਦੇ ਪਤੀ ਨੂੰ ਪਰੇਸ਼ਾਨ ਕਰਨ ਲੱਗਾ। ਇਕ ਦਿਨ ਜਦੋਂ ਬਿੰਦੀ ਖ਼ਤਮ ਹੋ ਗਈ ਤਾਂ ਪਤਨੀ ਨੇ ਪਤੀ ਤੋਂ ਨਵੀਂ ਬਿੰਦੀ ਲਿਆਉਣ ਲਈ ਕਿਹਾ ਪਰ ਪਤੀ ਬਿੰਦੀ ਲਿਆਉਣ 'ਚ ਅਸਫ਼ਲ ਰਿਹਾ। ਜਿਸ ਤੋਂ ਬਾਅਦ ਦੋਹਾਂ ਵਿਚਾਲੇ ਵਿਵਾਦ ਹੋਇਆ। ਪਤਨੀ ਗੁੱਸੇ 'ਚ ਪੇਕੇ ਚਲੀ ਗਈ ਅਤੇ 6 ਮਹੀਨਿਆਂ ਤੋਂ ਆਪਣੇ ਪਰਿਵਾਰ ਨਾਲ ਰਹਿ ਰਹੀ ਸੀ। ਇਸ ਦੌਰਾਨ ਉਸ ਨੇ ਪਤੀ ਦੀ ਸ਼ਿਕਾਇਤ ਪੁਲਸ ਨੂੰ ਕਰ ਦਿੱਤੀ। ਪੁਲਸ ਨੇ ਮਾਮਲੇ ਨੂੰ ਪਰਿਵਾਰ ਐਡਵਾਇਜ਼ਰੀ ਕੇਂਦਰ ਭੇਜ ਦਿੱਤਾ ਤਾਂ ਕਿ ਮਾਮਲੇ ਨੂੰ ਸੁਲਝਾਇਆ ਜਾ ਸਕੇ।
ਇਹ ਵੀ ਪੜ੍ਹੋ : ATM ਤੋਂ ਪੈਸੇ ਕਢਵਾਉਣ 'ਤੇ ਵਧੀ ਫੀਸ, ਅੱਜ ਤੋਂ ਲਾਗੂ ਹੋ ਗਏ ਨਵੇਂ ਨਿਯਮ
ਪਰਿਵਾਰ ਐਡਵਾਇਜ਼ਰੀ ਕੇਂਦਰ 'ਚ ਪਤੀ ਅਤੇ ਪਤਨੀ ਦੋਵਾਂ ਦੀ ਕਾਊਂਸਲਿੰਗ ਕੀਤੀ ਗਈ। ਕਾਊਂਸਲਰ ਡਾ. ਅਮਿਤ ਗੌੜ ਅਨੁਸਾਰ, ਪਤਨੀ ਆਪਣੇ ਮੱਥੇ 'ਤੇ ਬਿੰਦੀ ਲਗਾਉਣ ਲਈ ਪਤੀ ਤੋਂ ਰੋਜ਼ ਨਵੀਆਂ-ਨਵੀਆਂ ਬਿੰਦੀਆਂ ਮੰਗਦੀਆਂ ਸੀ। ਪਤੀ ਦਾ ਕਹਿਣਾ ਸੀ ਕਿ ਪਤਨੀ ਬਹੁਤ ਜ਼ਿਆਦਾ ਬਿੰਦੀ ਖਰੀਦਣ ਦੀ ਮੰਗ ਕਰਦੀ ਹੈ। ਉਸ ਨੇ ਪਤਨੀ ਨੂੰ ਕਿਹਾ ਕਿ ਇਕ ਹਫ਼ਤੇ 'ਚ 7 ਬਿੰਦੀਆਂ ਹੀ ਖਰਚ ਹੋਣੀਆਂ ਚਾਹੀਦੀਆਂ ਹਨ, ਜਦੋਂ ਕਿ ਬਿੰਦੀ 30-35 ਖਰਚ ਹੋ ਗਈਆਂ। ਇਸ ਗੱਲ ਨੂੰ ਲੈ ਕੇ ਹੰਗਾਮਾ ਹੋ ਗਿਆ। ਪਤਨੀ ਨੇ ਆਪਣੀ ਗੱਲ ਰੱਖਦੇ ਹੋਏ ਕਿਹਾ ਕਿ ਬਿੰਦੀ ਕਦੇ ਸੁੱਤੇ ਹੋਏ, ਕਦੇ ਮੂੰਹ ਧੋਣ ਲੱਗੇ ਜਾਂ ਕਦੇ ਪਸੀਨੇ ਕਾਰਨ ਡਿੱਗ ਜਾਂਦੀ ਹੈ, ਇਸ ਲਈ ਉਸ ਨੂੰ ਨਵੀਂ ਬਿੰਦੀ ਦੀ ਜ਼ਰੂਰਤ ਹੁੰਦੀ ਸੀ। ਇਸੇ ਗੱਲ ਨੂੰ ਲੈ ਕੇ ਦੋਵਾਂ 'ਚ ਝਗੜਾ ਹੋ ਗਿਆ ਅਤੇ ਪਤੀ ਨੇ ਬਿੰਦੀ ਲਿਆਉਣੀ ਬੰਦ ਕਰ ਦਿੱਤੀ। ਕਾਊਂਸਲਿੰਗ ਤੋਂ ਬਾਅਦ ਕਾਊਂਸਲਰ ਨੇ ਦੋਵਾਂ ਨੂੰ ਸਮਝਾਇਆ ਅਤੇ ਉਨ੍ਹਾਂ ਦਾ ਸਮਝੌਤਾ ਕਰਵਾ ਦਿੱਤਾ। ਫਿਲਹਾਲ ਮਾਮਲਾ ਸ਼ਾਂਤ ਹੋ ਗਿਆ ਅਤੇ ਪਤੀ-ਪਤਨੀ ਦੇ ਰਿਸ਼ਤੇ 'ਚ ਸੁਧਾਰ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਧਰੰਗ ਤੋਂ ਪੀੜਤ ਮਾਂ ਨੂੰ ਪੁੱਤ ਨੇ ਪਿਆ ਦਿੱਤਾ 'ਮਿੱਟੀ ਦਾ ਤੇਲ' ਤੇ ਫਿਰ ਜੋ ਹੋਇਆ...
NEXT STORY