ਸਾਹਿਬਗੰਜ (ਭਾਸ਼ਾ)- ਝਾਰਖੰਡ ਦੇ ਸਾਹਿਬਗੰਜ ਜ਼ਿਲ੍ਹੇ 'ਚ ਇਕ ਵਿਅਕਤੀ ਨੂੰ ਪਤਨੀ ਦੀ ਲਾਸ਼ ਦੇ ਟੁਕੜੇ-ਟੁਕੜੇ ਕਰ ਕੇ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ 'ਚ ਸੁੱਟੇ ਜਾਣ ਦੇ ਦੋਸ਼ 'ਚ ਐਤਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਦੇ ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਦਿੱਲੀ 'ਚ ਸ਼ਰਧਾ ਵਾਲਕਰ ਕਤਲਕਾਂਡ ਦੀ ਤਰਜ 'ਤੇ ਇਸ ਮਾਮਲੇ ਨਾਲ ਸਥਾਨਕ ਲੋਕ ਹੈਰਾਨ ਹਨ। ਅਧਿਕਾਰੀ ਨੇ ਦੱਸਿਆ ਕਿ 22 ਸਾਲਾ ਰੂਬਿਕਾ ਪਹਾੜੀਆ 28 ਸਾਲਾ ਦਿਲਦਾਰ ਅੰਸਾਰੀ ਦੀ ਦੂਜੀ ਪਤਨੀ ਸੀ, ਜੋ ਆਦਿਮ ਪਹਾੜੀਆ ਜਨਜਾਤੀ ਤੋਂ ਸੀ। ਸਥਾਨਕ ਵਾਸੀਆਂ ਨੇ ਜ਼ਿਲ੍ਹੇ ਦੇ ਬੋਰੀਆ ਇਲਾਕੇ 'ਚ ਪੀੜਤਾ ਦੀ ਲਾਸ਼ ਦੇ ਟੁਕੜੇ ਦੇਖੇ, ਜਿਨ੍ਹਾਂ ਨੂੰ ਕੁੱਤੇ ਖਿੱਚ ਰਹੇ ਸਨ ਅਤੇ ਬਾਅਦ 'ਚ ਪੁਲਸ ਨੂੰ ਮਾਮਲੇ ਬਾਰੇ ਸੂਚਿਤ ਕੀਤਾ ਗਿਆ। ਸਾਹਿਬਗੰਜ ਦੇ ਪੁਲਸ ਸੁਪਰਡੈਂਟ ਅਨੁਰੰਜਨ ਕਿਸਪੋਟਾ ਨੇ ਦੱਸਿਆ ਕਿ ਦਿਲਦਾਰ ਅੰਸਾਰੀ ਨੇ ਰੂਬਿਕਾ ਪਹਾੜੀਆ ਨਾਲ ਪ੍ਰੇਮ ਵਿਆਹ ਕੀਤਾ ਸੀ ਪਰ ਉਨ੍ਹਾਂ 'ਚ ਹਮੇਸ਼ਾ ਵਿਵਾਦ ਹੁੰਦਾ ਰਹਿੰਦਾ ਸੀ। 2 ਤੋਂ 3 ਦਿਨ ਪਹਿਲਾਂ ਆਪਸੀ ਵਿਵਾਦ ਤੋਂ ਬਾਅਦ ਅੰਸਾਰੀ ਨੇ ਰੂਬਿਕਾ ਦਾ ਕਤਲ ਕਰ ਦਿੱਤਾ ਅਤੇ ਲਾਸ਼ ਦੇ ਟੁਕੜੇ ਕਰ ਦਿੱਤੇ।
ਇਹ ਵੀ ਪੜ੍ਹੋ : ਹਰਿਆਣਾ ਦੀ ਪੁਲਸ ਮੁਲਾਜ਼ਮ ਅਨੀਤਾ ਨੇ ਰੁਕਾਵਟਾਂ ਦੇ ਬਾਵਜੂਦ ਸੁਫ਼ਨੇ ਨੂੰ ਰੱਖਿਆ ਜ਼ਿੰਦਾ, 3 ਵਾਰ ਫਤਿਹ ਕੀਤੀ ਐਵਰੈਸਟ
ਕਿਸਪੋਟਾ ਨੇ ਦੱਸਿਆ ਪੁਲਸ ਨੂੰ ਸਭ ਤੋਂ ਪਹਿਲਾਂ ਰੂਬਿਕਾ ਦੇ ਪਰਿਵਾਰ ਵਾਲਿਆਂ ਨੇ ਉਸ ਦੇ ਗਾਇਬ ਹੋਣ ਦੀ ਸੂਚਨਾ ਦਿੱਤੀ ਸੀ, ਜਿਸ ਤੋਂ ਬਾਅਦ ਉਸ ਦੀ ਭਾਲ ਸ਼ੁਰੂ ਕੀਤੀ ਗਈ। ਬੋਰੀਓ ਦੇ ਥਾਣਾ ਇੰਚਾਰਜ ਜਗਨਨਾਥ ਪਾਨ ਨੇ ਦੱਸਿਆ ਕਿ,''ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਤੋਂ ਲਾਸ਼ ਦੇ ਘੱਟੋ-ਘੱਟ 13 ਟੁਕੜੇ ਬਰਾਮਦ ਕੀਤੇ ਗਏ ਸਨ। ਜਾਂਚ ਕਰਨ 'ਤੇ ਪਾਇਆ ਗਿਆ ਕਿ ਲਾਸ਼ ਦੇ ਇਹ ਟੁਕੜੇ ਬੋਰੀਆ ਖੇਤਰ ਦੇ ਡੋਂਡਾ ਪਹਾੜ ਵਾਸੀ 22 ਸਾਲਾ ਔਰਤ ਦੇ ਸਨ। ਸਥਾਨਕ ਲੋਕ ਇਸ ਘਟਨਾ ਤੋਂ ਹੈਰਾਨ ਸਨ।'' ਪੁਲਸ ਅਧਿਕਾਰੀ ਰਾਜੇਂਦਰ ਕੁਮਾਰ ਦੁਬੇ ਨੇ ਕਿਹਾ ਕਿ ਪੀੜਤਾ ਦੀ ਲਾਸ਼ ਦੇ ਕੁਝ ਟੁਕੜੇ ਜ਼ਿਲ੍ਹੇ ਦੇ ਇਕ ਖ਼ਾਲੀ ਪਏ ਘਰ 'ਚੋਂ ਮਿਲੇ ਹਨ। ਦੁਬੇ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਬਾਅਦ ਕਤਲ ਦੇ ਸਿਲਸਿਲੇ 'ਚ ਅੰਸਾਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਨੋਟ : ਇਸ ਖ਼ਬਰ ਸੰਬੰਧੀ ਕ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਹਿਮਾਚਲ ਪ੍ਰਦੇਸ਼ ਦੇ 75 ਫ਼ੀਸਦੀ ਤੋਂ ਵੱਧ ਕਾਲਜਾਂ 'ਚ ਨਹੀਂ ਹਨ ਪ੍ਰਿੰਸੀਪਲ
NEXT STORY