ਹੈਦਰਾਬਾਦ (ਏ. ਐੱਨ. ਆਈ.)– ਤੇਲੰਗਾਨਾ ’ਚ ਵਾਈ. ਐੱਸ. ਆਰ. ਤੇਲੰਗਾਨਾ ਪਾਰਟੀ ਅਤੇ ਸੱਤਾਧਾਰੀ ਤੇਲੰਗਾਨਾ ਰਾਸ਼ਟਰ ਸਮਿਤੀ (ਟੀ. ਆਰ. ਐੱਸ.) ਵਿਚਾਲੇ ਟਕਰਾਅ ਵਧਦਾ ਜਾ ਰਿਹਾ ਹੈ। ਇਸ ਦੀ ਉਦਾਹਰਣ ਮੰਗਲਵਾਰ ਨੂੰ ਉਦੋਂ ਦੇਖਣ ਨੂੰ ਮਿਲੀ ਜਦੋਂ ਹੈਦਰਾਬਾਦ ਪੁਲਸ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨਮੋਹਨ ਰੈੱਡੀ ਦੀ ਭੈਣ ਸ਼ਰਮੀਲਾ ਰੈੱਡੀ ਦੀ ਕਾਰ ਨੂੰ ਕਰੇਨ ਦੀ ਮਦਦ ਨਾਲ ਚੁੱਕ ਕੇ ਲੈ ਗਈ। ਇਸ ਦੌਰਾਨ ਸ਼ਰਮੀਲਾ ਖੁਦ ਵੀ ਕਾਰ ’ਚ ਬੈਠੀ ਹੋਈ ਸੀ।
ਜਾਣਕਾਰੀ ਅਨੁਸਾਰ ਵਾਈ. ਐੱਸ. ਆਰ. ਤੇਲੰਗਾਨਾ ਪਾਰਟੀ ਦੀ ਮੁਖੀ ਸ਼ਰਮੀਲਾ ਰੈੱਡੀ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਸੀ. ਆਰ. ਖਿਲਾਫ ਵਿਰੋਧ ਪ੍ਰਦਰਸ਼ਨ ਕਰਨ ਜਾ ਰਹੀ ਸੀ। ਇਸ ਦੌਰਾਨ ਪੁਲਸ ਕਰੇਨ ਦੀ ਮਦਦ ਨਾਲ ਕਾਰ ਚੁੱਕ ਕੇ ਲੈ ਗਈ। ਸ਼ਰਮੀਲਾ ਰੈੱਡੀ ਸੀ. ਐੱਮ. ਨਿਵਾਸ ਦੇ ਘਿਰਾਓ ਲਈ ਪ੍ਰਗਤੀ ਭਵਨ ਜਾਣ ਦੀ ਕੋਸ਼ਿਸ਼ ਕਰ ਰਹੀ ਸੀ, ਤਾਂ ਪੁਲਸ ਨੇ ਕਰੇਨ ਦੀ ਮਦਦ ਨਾਲ ਸ਼ਰਮੀਲਾ ਰੈਡੀ ਦੀ ਕਾਰ ਨੂੰ ਚੁੱਕ ਲਿਆ। ਸ਼ਰਮੀਲਾ ਰੈੱਡੀ ਨੂੰ ਸੋਮਾਜੀਗੁਡਾ ਤੋਂ ਹਿਰਾਸਤ ’ਚ ਲੈ ਕੇ ਐੱਸ. ਆਰ. ਸਿਟੀ ਥਾਣੇ ਲਿਆਂਦਾ ਗਿਆ ਹੈ।
ਉੱਤਰ ਪ੍ਰਦੇਸ਼ : ਘੋੜੀ 'ਤੇ ਸਵਾਰ ਹੋ ਕੇ ਲਾੜੇ ਦੇ ਘਰ ਪਹੁੰਚੀ ਲਾੜੀ
NEXT STORY