ਮੁਜ਼ੱਫਰਨਗਰ (ਵਾਰਤਾ)- ਇਕ 25 ਸਾਲਾ ਸਾਫ਼ਟਵੇਅਰ ਇੰਜੀਨੀਅਰ ਨੇ ਸਾਰੀਆਂ ਪਰੰਪਰਾਵਾਂ ਤੋੜਦੇ ਹੋਏ ਘੋੜੀ 'ਤੇ ਬੈਠ ਕੇ ਆਪਣੇ ਲਾੜੇ ਦੇ ਘਰ ਪਹੁੰਚੀ। ਸਮਾਰੋਹ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਸ਼ੇਅਰ ਕੀਤਾ ਜਾ ਰਿਹਾ ਹੈ। ਲਾੜੀ ਸਿਮਰਨ ਨੇ ਲਾੜੇ ਵਾਂਗ ਪੱਗੜੀ ਪਹਿਨੀ ਅਤੇ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਵਿਆਹ ਦੀ ਰਸਮ ਲਈ ਚਲੀ ਗਈ।
ਇਹ ਵੀ ਪੜ੍ਹੋ : ਚੂਹੇ ਨੂੰ ਬੇਰਹਿਮੀ ਨਾਲ ਮਾਰਨ ਦੇ ਮਾਮਲੇ 'ਚ FIR ਦਰਜ, ਪੋਸਟਮਾਰਟਮ ਰਿਪੋਰਟ ਦੀ ਉਡੀਕ
ਸਿਮਰਨ ਨੇ ਕਿਹਾ,''ਇੱਥੇ ਇਕ ਆਮ ਰਸਮ ਹੈ ਕਿ ਲਾੜਾ ਆਮ ਤੌਰ 'ਤੇ ਘੋੜੀ ਦੀ ਸਵਾਰੀ ਕਰਦਾ ਹੈ। ਅੱਜ ਲਾੜੀ ਘੋੜੀ ਦੀ ਸਵਾਰੀ ਕਰ ਰਹੀ ਹੈ। ਮੇਰੇ ਨਾਲ ਕਦੇ ਧੀ ਵਰਗਾ ਰਵੱਈਆ ਨਹੀਂ ਕੀਤਾ ਗਿਆ। ਮੇਰੇ ਪਰਿਵਾਰ ਨੇ ਹਮੇਸ਼ਾ ਮੇਰਾ ਸਾਥ ਦਿੱਤਾ। ਉਨ੍ਹਾਂ ਸਾਰੀਆਂ ਕੁੜੀਆਂ ਨੂੰ ਉਤਸ਼ਾਹ ਦੇਣਾ ਚਾਹੁੰਦੇ ਹਨ ਜੋ ਸੋਚਦੀਆਂ ਹਨ ਕਿ ਉਹ ਮੁੰਡਿਆਂ ਦੀ ਤਰ੍ਹਾਂ ਚੰਗੀਆਂ ਨਹੀਂ ਹਨ।'' ਸਿਮਰਨ ਕਰੀਬ 2 ਸਾਲ ਯੂ.ਏ.ਈ. 'ਚ ਕੰਮ ਕਰਨ ਤੋ ਬਾਅਦ ਘਰ ਪਰਤੀ ਸੀ। ਸੋਮਵਾਰ ਨੂੰ ਉਸ ਦਾ ਵਿਆਹ ਰੱਖਿਆ ਗਿਆ ਸੀ। ਲਾੜੀ ਕਿਸਾਨ ਪਿੰਟੂ ਚੌਧਰੀ ਦੀ ਇਕਲੌਤੀ ਸੰਤਾਨ ਹੈ। ਸਿਮਰਨ ਨੇ ਉਤਰਾਖੰਡ ਦੇ ਕਾਸ਼ੀਪੁਰ ਦੇ ਰਹਿਣ ਵਾਲੇ ਦੁਸ਼ਯੰਤ ਚੌਧਰੀ ਨਾਲ ਵਿਆਹ ਕੀਤਾ। ਦੁਸ਼ਯੰਤ ਪੈਟਰੋਲੀਅਮ ਇੰਜੀਨੀਅਰ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਧੀ ਨੇ ਕਰਵਾਈ ਲਵ ਮੈਰਿਜ ਤਾਂ ਗੁੱਸੇ ’ਚ ਆਈ ਮਾਂ ਨੇ ਕੁੜਮ ਨੂੰ ਸਟੇਜ ’ਤੇ ਹੀ ਜੁੱਤੀਆਂ ਨਾਲ ਕੁੱਟਿਆ
NEXT STORY