ਨਵੀਂ ਦਿੱਲੀ— ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਲੋਕ ਸਭਾ 'ਚ ਹੈਦਰਾਬਾਦ 'ਚ ਇਕ ਕੁੜੀ ਨਾਲ ਰੇਪ ਅਤੇ ਉਸ ਦੇ ਬੇਰਹਿਮੀ ਨਾਲ ਕਤਲ ਦੀ ਘਟਨਾ ਦੀ ਨਿੰਦਾ ਕੀਤੀ। ਰਾਜਨਾਥ ਸਿੰਘ ਨੇ ਕਿਹਾ ਕਿ ਜੇਕਰ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਦਨ 'ਚ ਸਖਤ ਕਾਨੂੰਨ ਬਣਾਉਣ 'ਤੇ ਸਹਿਮਤੀ ਬਣੇਗੀ ਤਾਂ ਸਰਕਾਰ ਇਸ ਲਈ ਤਿਆਰ ਹੈ। ਉਨ੍ਹਾਂ ਨੇ ਸਦਨ 'ਚ ਸਿਫ਼ਰਕਾਲ ਦੌਰਾਨ ਹੈਦਰਾਬਾਦ ਦੀ ਘਟਨਾ ਦੇ ਸੰਦਰਭ 'ਚ ਇਹ ਟਿੱਪਣੀ ਕੀਤੀ। ਰਾਜਨਾਥ ਨੇ ਕਿਹਾ,''ਇਸ ਤੋਂ ਵਧ ਅਣਮਨੁੱਖੀ ਕੰਮ ਨਹੀਂ ਹੋ ਸਕਦਾ ਹੈ। ਸਾਰੇ ਸ਼ਰਮਸਾਰ ਅਤੇ ਦੁਖੀ ਹਨ।'' ਉਨ੍ਹਾਂ ਨੇ ਕਿਹਾ ਕਿ ਨਿਰਭਿਆ ਕਾਂਡ ਤੋਂ ਬਾਅਦ ਇਸੇ ਸਦਨ 'ਚ ਸਖਤ ਕਾਨੂੰਨ ਬਣਿਆ ਸੀ ਪਰ ਉਸ ਤੋਂ ਬਾਅਦ ਵੀ ਇਸ ਤਰ੍ਹਾਂ ਦੇ ਭਿਆਨਕ ਅਪਰਾਧ ਹੋ ਰਹੇ ਹਨ।
ਰਾਜਨਾਥ ਸਿੰਘ ਨੇ ਕਿਹਾ ਕਿ ਸਰਕਾਰ ਸਦਨ 'ਚ ਚਰਚਾ ਲਈ ਤਿਆਰ ਹੈ ਅਤੇ ਅਜਿਹੇ ਅਪਰਾਧੀਆਂ ਨੂੰ ਸਖਤ ਸਜ਼ਾ ਦੇਣ 'ਤੇ ਸਦਨ 'ਚ ਜੋ ਸਹਿਮਤੀ ਬਣਦੀ ਹੈ, ਉਸ ਦੇ ਆਧਾਰ 'ਤੇ ਸਰਕਾਰ ਪ੍ਰਬੰਧ ਲਿਆਉਣ ਨੂੰ ਤਿਆਰ ਹੈ। ਉਨ੍ਹਾਂ ਨੇ ਕਿਹਾ,''ਸਾਰੇ ਮੈਂਬਰਾਂ ਦੀ ਰਾਏ ਤੋਂ ਬਾਅਦ ਜੋ ਸਖਤ ਕਾਨੂੰਨ ਬਣਾਉਣ 'ਤੇ ਸਹਿਮਤੀ ਹੋਵੇਗੀ, ਅਸੀਂ ਉਸ ਲਈ ਤਿਆਰ ਹਾਂ।'' ਇਸ ਤੋਂ ਪਹਿਲਾਂ ਕਾਂਗਰਸ, ਭਾਜਪਾ, ਤੇਲੰਗਾਨਾ ਰਾਸ਼ਟਰ ਕਮੇਟੀ, ਵਾਈ.ਐੱਸ.ਆਰ.ਸੀ.ਪੀ., ਬਸਪਾ ਅਤੇ ਦਰਮੁਕ ਸਮੇਤ ਵੱਖ-ਵੱਖ ਦਲਾਂ ਦੇ ਮੈਂਬਰਾਂ ਨੇ ਹੈਦਰਾਬਾਦ 'ਚ ਪਿਛਲੇ ਹਫਤੇ ਇਕ ਮਹਿਲਾ ਪਸ਼ੂਆਂ ਦੀ ਡਾਕਟਰ ਦੇ ਨਾਲ ਗੈਂਗਰੇਪ ਅਤੇ ਉਸ ਦੇ ਕਤਲ ਦੇ ਘਟਨਾ ਦੀ ਨਿੰਦਾ ਕੀਤੀ ਅਤੇ ਅਜਿਹੇ ਮਾਮਲਿਆਂ 'ਚ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਖਤ ਸਜ਼ਾ ਦੇਣ ਦੀ ਮੰਗ ਕੀਤੀ।
ਬਾਲਗ ਲਾੜੀ ਦੇ 'ਨਾਬਾਲਗ ਲਾੜੇ' ਨੂੰ ਸੁਪਰੀਮ ਕੋਰਟ ਤੋਂ ਰਾਹਤ
NEXT STORY