ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮੰਗਲਵਾਰ ਨੂੰ ਪਾਰਟੀ ਦੇ ਕਈ ਸੀਨੀਅਰ ਨੇਤਾਵਾਂ ਵਲੋਂ ਲੋਕ ਸਭਾ ਚੋਣ ਲੜਨ ਤੋਂ ਇਨਕਾਰ ਕਰਨ ਦੀਆਂ ਖ਼ਬਰਾਂ ਨੂੰ ਰੱਦ ਕਰਦੇ ਹੋਏ ਕਿਹਾ ਕਿ ਜੇਕਰ ਵਰਕਰ ਬੋਲਣਗੇ ਤਾਂ ਉਹ ਵੀ ਚੋਣ ਲੜ ਸਕਦੇ ਹਨ। ਹਾਲਾਂਕਿ ਉਨ੍ਹਾਂ ਨੇ 83 ਸਾਲ ਦੀ ਉਮਰ ਹੋਣ ਦਾ ਜ਼ਿਕਰ ਕਰਦੇ ਹੋਏ ਇਸ ਗੱਲ ਦਾ ਸੰਕੇਤ ਦਿੱਤਾ ਕਿ ਉਹ ਚੋਣ ਨਾ ਲੜਨ।
ਇਹ ਪੁੱਛੇ ਜਾਣ 'ਤੇ ਕਿ ਸੋਨੀਆ ਗਾਂਧੀ, ਉਹ ਅਤੇ ਕਈ ਹੋਰ ਸੀਨੀਅਰ ਨੇਤਾ ਚੋਣਾਂ ਨਹੀਂ ਲੜ ਰਹੇ ਹਨ, ਖੜਗੇ ਨੇ ਕਿਹਾ,''ਨਹੀਂ, ਇਹ ਗਲਤ ਹੈ ਕਿ ਅਸੀਂ (ਚੋਣਾਂ ਲੜਨ ਤੋਂ) ਪਿੱਛੇ ਹਟ ਰਹੇ ਹਾਂ। ਮੇਰੀ ਉਮਰ 83 ਸਾਲ ਹੈ, ਤੁਸੀਂ (ਪੱਤਰਕਾਰ) ਤਾਂ 65 ਸਾਲ ਦੀ ਉਮਰ ਵਿਚ ਸੇਵਾਮੁਕਤ ਕਰ ਦਿੰਦੇ ਹਨ। ਮੈਂ 83 ਸਾਲਾਂ ਦਾ ਹਾਂ... ਜੇਕਰ ਤੁਸੀਂ ਮੈਨੂੰ ਮੌਕਾ ਦਿਓ ਤਾਂ ਸਾਰੇ (ਵਰਕਰ) ਕਹਿਣਗੇ, ਮੈਂ ਜ਼ਰੂਰ ਲੜਾਂਗਾ।'' ਉਨ੍ਹਾਂ ਕਿਹਾ ਕਿ ਕਾਂਗਰਸ 'ਚ ਇਕ ਸੀਟ 'ਤੇ ਟਿਕਟ ਦੇ 10 ਦਾਅਵੇਦਾਰ ਹਨ।
ਗੈਂਗਸਟਰ ਸੰਦੀਪ ਨੇ ਹਿਸਟਰੀਸ਼ੀਟਰ ਅਨੁਰਾਧਾ ਚੌਧਰੀ ਨਾਲ ਲਏ ਸੱਤ ਫੇਰੇ
NEXT STORY