ਹਰਿਆਣਾ (ਵਾਰਤਾ)- ਪਾਰਟੀ ਨਾਲ ਨਾਰਾਜ਼ਗੀ ਦੀਆਂ ਚਰਚਾਵਾਂ ਵਿਚਾਲੇ ਹਰਿਆਣਾ ਦੇ ਸਾਬਕਾ ਮੰਤਰੀ ਅਨਿਲ ਵਿਜ ਨੇ ਬੁੱਧਵਾਰ ਨੂੰ ਸਪੱਸ਼ਟ ਕੀਤਾ ਕਿ ਉਹ ਭਾਜਪਾ ਦੇ ਭਗਤ ਹਨ। ਜਨਨਾਇਕ ਜਨਤਾ ਪਾਰਟੀ ਨਾਲ ਗਠਜੋੜ ਤੋੜ ਕੇ ਮੰਗਲਵਾਰ ਸਵੇਰੇ ਅਚਾਨਕ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਅਸਤੀਫ਼ੇ ਤੋਂ ਬਾਅਦ ਭਾਜਪਾ ਵਿਧਾਇਕ ਦਲ ਨੇਤਾ ਨਾਇਬ ਸਿੰਘ ਸੈਣੀ ਨੂੰ ਚੁਣੇ ਜਾਣ ਕਾਰਨ ਵਿਜ ਨਾਰਾਜ਼ ਦੱਸੇ ਜਾ ਰਹੇ ਸਨ ਅਤੇ ਉਹ ਨਾ ਸਿਰਫ਼ ਉਹ ਬੈਠਕ ਵਿਚ ਛੱਡ ਕੇ ਚਲੇ ਗਏ ਸਨ, ਸਗੋਂ ਸ਼ਾਮ ਨੂੰ ਸ਼੍ਰੀ ਸੈਣੀ ਦੇ ਸਹੁੰ ਚੁੱਕ ਸਮਾਰੋਹ 'ਚ ਸ਼ਾਮਲ ਤੱਕ ਨਹੀਂ ਹੋਏ ਸਨ।
ਬੁੱਧਵਾਰ ਸਵੇਰੇ ਸ਼੍ਰੀ ਵਿਜ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ 'ਚ ਕਿਹਾ,''ਮੈਂ ਭਾਜਪਾ ਦਾ ਭਗਤ ਹਾਂ। ਮੈਂ ਪਹਿਲਾਂ ਵੀ ਭਾਜਪਾ ਲਈ ਬਹੁਤ ਕੰਮ ਕੀਤਾ ਹੈ ਅਤੇ ਅੱਗੇ ਵੀ ਕਰਦਾ ਰਹਾਂਗਾ। 100 ਗੁਣਾ ਵੱਧ ਕੰਮ ਕਰਾਂਗਾ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਵੱਡਾ ਐਲਾਨ, ਔਰਤਾਂ ਦੇ ਖ਼ਾਤੇ 'ਚ ਆਉਣਗੇ 1-1 ਲੱਖ ਰੁਪਏ
NEXT STORY