ਨਵੀਂ ਦਿੱਲੀ- ਕਾਂਗਰਸ ਦੇ ਸੀਨੀਅਰ ਨੇਤਾ ਮੱਲਿਕਾਰਜੁਨ ਖੜਗੇ ਨੇ ਕੱਲ ਯਾਨੀ ਕਿ ਬੁੱਧਵਾਰ ਨੂੰ ਕਾਂਗਰਸ ਪ੍ਰਧਾਨ ਅਹੁਦੇ ਦਾ ਕਾਰਜਭਾਰ ਸੰਭਾਲ ਲਿਆ ਹੈ। ਜਿਸ ਤੋਂ ਬਾਅਦ ਸੋਨੀਆ ਗਾਂਧੀ ਨੇ ਕਿਹਾ ਕਿ ਉਹ ਇਸ ਅਹੁਦੇ ਤੋਂ ਮੁਕਤ ਹੋ ਗਈ ਹੈ। ਇਸ ਦਰਮਿਆਨ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਆਪਣੀ ਮਾਂ ਸੋਨੀਆ ਗਾਂਧੀ ਅਤੇ ਦਾਦੀ ਇੰਦਰਾ ਗਾਂਧੀ ਨੂੰ ਲੈ ਕੇ ਭਾਵੁਕ ਟਵੀਟ ਕੀਤਾ ਹੈ।
ਰਾਹੁਲ ਗਾਂਧੀ ਨੇ ਆਪਣੇ ਇਕ ਟਵੀਟ ’ਚ ਮਾਂ ਸੋਨੀਆ ਗਾਂਧੀ ਦੀ ਆਪਣੇ ਸਵਰਗੀ ਪਿਤਾ ਰਾਜੀਵ ਗਾਂਧੀ ਨਾਲ ਇਕ ਤਸਵੀਰ ਸਾਂਝੀ ਕੀਤੀ ਹੈ। ਰਾਹੁਲ ਗਾਂਧੀ ਨੇ ਟਵੀਟ ਕਰ ਕੇ ਲਿਖਿਆ, ‘‘ਮਾਂ, ਦਾਦੀ ਨੇ ਇਕ ਵਾਰ ਮੈਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਤੁਹਾਡੀ ਵਰਗੀ ਧੀ ਨਹੀਂ ਮਿਲ ਸਕਦੀ ਸੀ, ਉਹ ਬਿਲਕੁਲ ਸਹੀ ਸੀ, ਤੁਹਾਡਾ ਪੁੱਤਰ ਹੋਣ ’ਤੇ ਮੈਨੂੰ ਮਾਣ ਹੈ।

ਦੱਸ ਦੇਈਏ ਕਿ ਸੋਨੀਆ ਗਾਂਧੀ ਲੰਬੇ ਸਮੇਂ ਤੱਕ ਕਾਂਗਰਸ ਦੀ ਪ੍ਰਧਾਨ ਰਹੀ। ਰਟੀ ਦੇ 137 ਸਾਲ ਦੇ ਇਤਿਹਾਸ ’ਚ 6ਵੀਂ ਵਾਰ ਪ੍ਰਧਾਨ ਅਹੁਦੇ ਲਈ ਚੋਣਾਂ ਹੋਈਆਂ ਸਨ, ਜਿਸ ’ਚ ਖੜਗੇ ਨੇ ਜਿੱਤ ਹਾਸਲ ਕੀਤੀ। ਸੋਨੀਆ ਨੇ ਕਿਹਾ ਸੀ ਕਿ ਮੈਂ ਆਪਣੇ ਆਖ਼ਰੀ ਸਾਹ ਤੱਕ ਮਿਲੇ ਪਿਆਰ ਅਤੇ ਸਨਮਾਨ ਨੂੰ ਯਾਦ ਰੱਖਾਂਗੀ ਪਰ ਇਹ ਸਨਮਾਨ ਵੀ ਇਕ ਵੱਡੀ ਜ਼ਿੰਮੇਵਾਰੀ ਸੀ। ਅੱਜ ਮੈਨੂੰ ਜ਼ਿੰਮੇਵਾਰੀ ਤੋਂ ਮੁਕਤ ਕਰ ਦਿੱਤਾ ਗਿਆ, ਇਸ ਲਈ ਸਭਾਵਿਕ ਰੂਪ ਨਾਲ ਮੈਂ ਰਾਹਤ ਮਹਿਸੂਸ ਕਰ ਰਹੀ ਹਾਂ।
ਦੱਸ ਦੇਈਏ ਕਿ ਮੱਲਿਕਾਰਜੁਨ ਖੜਗੇ ਦੀ ਥਾਂ ਕਾਂਗਰਸ ਨੂੰ 24 ਸਾਲ ਬਾਅਦ ਗੈਰ-ਗਾਂਧੀ ਪ੍ਰਧਾਨ ਮਿਲਿਆ ਹੈ। ਸੋਨੀਆ ਗਾਂਧੀ ਪਾਰਟੀ ਦੀ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਰਹੀ ਹੈ, ਕਿਉਂਕਿ ਉਹ 1998-2017 ਤੱਕ ਪ੍ਰਧਾਨ ਅਤੇ ਫਿਰ 2019-22 ਤੱਕ ਅੰਤਰਿਮ ਪ੍ਰਧਾਨ ਰਹੀ।
MCD ਚੋਣਾਂ ਕੂੜੇ ਦੇ ਮੁੱਦੇ 'ਤੇ ਲੜੀਆਂ ਜਾਣਗੀਆਂ, 5 ਸਾਲਾਂ 'ਚ ਦਿੱਲੀ ਕਰ ਦੇਵਾਂਗੇ ਸਾਫ਼ : ਕੇਜਰੀਵਾਲ
NEXT STORY