ਨਵੀਂ ਦਿੱਲੀ— ਬੁੱਧਵਾਰ ਨੂੰ ਕਰਮਚਾਰੀਆਂ ਦੇ ਇਕ ਸਮੂਹ ਦੇ ਸਾਹਮਣੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੁੱਖ ਸਕੱਤਰ ਨਾਲ ਕਥਿਤ ਕੁੱਟਮਾਰ ਦੇ ਮਾਮਲੇ 'ਤੇ ਖੁੱਲ੍ਹ ਕੇ ਬੋਲੇ। ਉਨ੍ਹਾਂ ਨੇ ਕਿਹਾ ਕਿ ਪਿਛਲੇ 10-15 ਦਿਨਾਂ ਤੋਂ ਇਕ ਝੂਠ ਖੂਬ ਪ੍ਰਚਾਰਿਤ ਕੀਤਾ ਜਾ ਰਿਹਾ ਹੈ ਪਰ ਘਟਨਾਕ੍ਰਮ ਸਿਆਸੀ ਸਾਜਿਸ਼ ਦਾ ਇਕ ਹਿੱਸਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਜਿੱਦੀ ਹੋ ਸਕਦਾ, ਹਿੰਸਕ ਨਹੀਂ। ਕੇਜਰੀਵਾਲ ਨੇ ਕਿਹਾ ਕਿ ਕੁੱਟਮਾਰ ਕਾਇਰ ਲੋਕ ਕਰਦੇ ਹਨ ਅਤੇ ਉਹ ਕਾਇਰ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਲੋਕਾਂ ਨਾਲ ਕਿਉਂ ਕੁੱਟਮਾਰ ਕਰਨਗੇ? ਦਿੱਲੀ ਸਰਕਾਰ ਦੇ ਸਾਰੇ ਅਫ਼ਸਰ ਅਤੇ ਕਰਮਚਾਰੀ ਇਕ ਪਰਿਵਾਰ ਹਨ। ਪਰਿਵਾਰ 'ਚ ਜੇਕਰ ਕੋਈ ਵਿਵਾਦ ਹੁੰਦਾ ਹੈ ਤਾਂ ਉਸ ਨੂੰ ਗੱਲਬਾਤ ਨਾਲ ਸੁਲਝਾਇਆ ਜਾਂਦਾ ਹੈ। ਜੁਆਇੰਟ ਕਾਊਂਸਲਿੰਗ ਆਫ ਆਲ ਇੰਪਲਾਇਜ਼ ਐਸੋਸੀਏਸ਼ਨ ਦੇ ਬੈਨਰ ਹੇਠ ਕਰਮਚਾਰੀ ਸੀ.ਐੱਮ. ਹਾਊਸ ਆਏ ਸਨ। ਸੀ.ਐੱਮ. ਨੇ ਉਨ੍ਹਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਕ ਗਲਤ ਗੱਲ ਨੂੰ ਜਿਸ ਤਰ੍ਹਾਂ ਨਾਲ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ ਹੈ, ਉਹ ਸਿਆਸੀ ਸਾਜਿਸ਼ ਦੇ ਅਧੀਨ ਕੀਤਾ ਗਿਆ ਹੈ। ਅਗਲੇ ਦਿਨ ਕਰਮਚਾਰੀਆਂ ਨੂੰ ਭੜਕਾਇਆ ਗਿਆ ਅਤੇ ਦਿੱਲੀ 'ਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਗੱਲ ਸਾਹਮਣੇ ਆਉਣ ਲੱਗੀ। ਇਸ ਨਾਲ ਇਸ ਸਾਜਿਸ਼ ਦਾ ਸਾਫ਼ ਪਤਾ ਲੱਗਦਾ ਹੈ। ਸੀ.ਐੱਮ. ਨੇ ਕਿਹਾ ਕਿ ਪਰਾਇਆ ਦਰਦ ਦੇਵੇ ਤਾਂ ਘੱਟ ਹੁੰਦਾ ਹੈ ਪਰ ਆਪਣਿਆਂ ਦਾ ਦਰਦ ਜ਼ਿਆਦਾ ਹੁੰਦਾ ਹੈ। ਉਨ੍ਹਾਂ ਨੇ ਕਰਮਚਾਰੀਆਂ ਨੂੰ ਕਿਹਾ ਕਿ ਬਹੁਤ ਤਕਲੀਫ ਹੋਈ, ਜਦੋਂ ਉਹ ਲੋਕ ਵੀ ਉਨ੍ਹਾਂ ਦੇ ਵਿਰੋਧ 'ਚ ਆ ਗਏ। ਕੇਜਰੀਵਾਲ ਨੇ ਕਰਮਚਾਰੀਆਂ ਨੂੰ ਕਿਹਾ,''ਇਕ ਵਾਰ ਮੈਨੂੰ ਮਿਲ ਕੇ ਪੁੱਛ ਲੈਂਦੇ ਕਿ ਆਖਰ ਹੋਇਆ ਕੀ ਸੀ? ਜੇਕਰ ਮੈਂ ਕਰਮਚਾਰੀਆਂ ਨੂੰ ਨਹੀਂ ਮਿਲਦਾ ਤਾਂ ਤੁਸੀਂ ਮੇਰੇ 'ਤੇ ਦੋਸ਼ ਲੱਗਾ ਸਕਦੇ ਸਨ ਪਰ ਇਕ ਪਾਸੜ ਗੱਲ ਸੁਣ ਕੇ ਗਲਤਫਹਿਮੀ ਨਾ ਪਾਲੋ, ਹਮੇਸ਼ਾ ਦੋਵੇਂ ਪੱਖਾਂ ਨੂੰ ਸੁਣੋ। ਜੇਕਰ ਅੱਗੇ ਕੋਈ ਗੱਲ ਹੋਵੇ ਤਾਂ ਕਰਮਚਾਰੀ ਸਿੱਧੇ ਮੈਨੂੰ ਮਿਲਣ।''
ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਸਰਕਾਰ ਦੇ ਸਾਰੇ ਕਰਮਚਾਰੀ ਅਤੇ ਅਫ਼ਸਰ ਪਰਿਵਾਰ ਹਨ। ਉਨ੍ਹਾਂ ਨੇ ਕਿਹਾ ਕਿ ਉਹ ਸਾਰਿਆਂ ਨੂੰ ਪਰਿਵਾਰ ਦਾ ਹਿੱਸਾ ਮੰਨਦੇ ਹਨ। ਸਿਰਫ 4 ਮੰਤਰੀ ਮਿਲ ਕੇ ਥੋੜੀ ਕੁਝ ਕਰ ਸਕਦੇ ਹਨ। ਕੇਜਰੀਵਾਲ ਨੇ ਕਿਹਾ ਕਿ 3 ਸਾਲਾਂ 'ਚ 'ਆਪ' ਸਰਕਾਰ ਨੇ ਜੋ ਕਾਮਯਾਬੀ ਹਾਸਲ ਕੀਤੀ ਹੈ, ਉਸ 'ਚ ਕਰਮਚਾਰੀਆਂ ਅਤੇ ਅਫ਼ਸਰਾਂ ਦੀ ਅਹਿਮ ਭੂਮਿਕਾ ਰਹੀ ਹੈ। ਕਰਮਚਾਰੀਆਂ ਦਾ ਉਹ ਖਿਆਲ ਰੱਖਣਗੇ ਅਤੇ ਕਰਮਚਾਰੀ ਜਨਤਾ ਦਾ ਖਿਆਲ ਰੱਖਣ ਤਾਂ ਕਿ ਦਿੱਲੀ ਦਾ ਵਿਕਾਸ ਹੋ ਸਕੇ। ਕੇਜਰੀਵਾਲ ਨੇ ਇਹ ਵੀ ਕਿਹਾ ਕਿ ਅੰਨਾ ਅੰਦੋਲਨ ਦੇ ਸਮੇਂ ਤੋਂ ਹੀ ਸਾਜਿਸ਼ਾਂ ਦਾ ਦੌਰ ਚੱਲ ਰਿਹਾ ਹੈ। ਸਰਕਾਰ ਬਣਾਉਣ ਦੇ 3 ਸਾਲ ਬਾਅਦ ਤੱਕ ਇਹ ਜਾਰੀ ਹੈ ਪਰ ਇਨ੍ਹਾਂ ਸਿਆਸੀ ਸਾਜਿਸ਼ਾਂ ਦੇ ਖਿਲਾਫ ਉਹ ਲੜਦੇ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਸਰਵਿਸੇਜ਼ ਦਿੱਲੀ ਸਰਕਾਰ ਕੋਲ ਨਹੀਂ ਹੈ ਪਰ ਇਸ ਤੋਂ ਬਾਅਦ ਵੀ ਸਰਕਾਰ ਦੀ ਪੂਰੀ ਕੋਸ਼ਿਸ਼ ਹੈ ਕਿ ਕਰਮਚਾਰੀਆਂ ਦੀ ਹਰ ਸਮੱਸਿਆ ਨੂੰ ਸੁਲਝਾਇਆ ਜਾਵੇ। ਇੰਪਲਾਇਜ਼ ਜੁਆਇੰਟ ਕਾਊਂਸਿਲ ਦੇ ਚੇਅਰਮੈਨ ਡੀ.ਐੱਨ. ਸਿੰਘ ਨੇ ਕਿਹਾ ਕਿ ਕੋਈ ਵੀ ਵਿਵਾਦ ਹੁੰਦਾ ਹੈ ਤਾਂ ਉਸ ਦਾ ਹੱਲ ਗੱਲਬਾਤ ਨਾਲ ਹੀ ਹੋ ਸਕਦਾ ਹੈ। ਜੇਕਰ ਸਿਰਫ ਇਸ ਗੱਲ 'ਤੇ ਅੜਿਆ ਰਿਹਾ ਜਾਵੇਗਾ ਕਿ ਜਦੋਂ ਤੱਕ ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ ਮੁਆਫ਼ੀ ਨਹੀਂ ਮੰਗਣਗੇ, ਉਦੋਂ ਤੱਕ ਕੋਈ ਗੱਲਬਾਤ ਨਹੀਂ ਹੋਵੇਗੀ ਤਾਂ ਇਹ ਠੀਕ ਨਹੀਂ ਹੈ। ਕਰਮਚਾਰੀਆਂ ਦੇ ਹਿੱਤਾਂ ਨੂੰ ਲੈ ਕੇ ਮੰਗ ਪੱਤਰ ਤਿਆਰ ਕੀਤਾ ਜਾਣਾ ਚਾਹੀਦਾ ਅਤੇ ਕਈ ਮੁੱਦਿਆਂ 'ਤੇ ਗੱਲ ੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਜੁਆਇੰਟ ਕਾਊਂਸਿਲ ਚਾਹੁੰਦੀ ਹੈ ਕਿ ਇਹ ਮੁੱਦਾ ਹੱਲ ਹੋਵੇ, ਇਸ ਲਈ ਮੁੱਖ ਮੰਤਰੀ ਨੂੰ ਮਿਲੇ ਸਨ।
ਨੋਬਲ ਪੁਰਸਕਾਰ ਦੇ ਬਰਾਬਰ ਪ੍ਰਿਜ਼ਕਰ ਪੁਰਸਕਾਰ ਜਿੱਤਣ ਵਾਲੇ ਬਾਲਕ੍ਰਿਸ਼ਣ ਦੋਸ਼ੀ ਬਣੇ ਪਹਿਲੇ ਭਾਰਤੀ
NEXT STORY