ਰਾਂਚੀ- ਝਾਰਖੰਡ ’ਚ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਪੋਸਟ ਨਾਲ ਸੂਬੇ ’ਚ ਭੜਥੂ ਪੈ ਗਿਆ ਹੈ। ਵੀਡੀਓ ਵਿਚ ਇਕ ਨੌਜਵਾਨ ਮੰਤਰੀ ਸੁਦਿਵਿਆ ਕੁਮਾਰ ਅਤੇ ਮੰਤਰੀ ਡਾ. ਇਰਫਾਨ ਅੰਸਾਰੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇ ਰਿਹਾ ਹੈ।
ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵੀਡੀਓ ਵਿਚ ਇਕ ਨੌਜਵਾਨ ਖੁਦ ਨੂੰ ਗਿਰਿਡੀਹ ਨਿਵਾਸੀ ਅੰਕਿਤ ਕੁਮਾਰ ਮਿਸ਼ਰਾ ਦੱਸਦਾ ਹੋਇਆ ਕਹਿੰਦਾ ਹੈ ਕਿ 24 ਘੰਟਿਆਂ ਦੇ ਅੰਦਰ ਦੋਵਾਂ ਮੰਤਰੀਆਂ ਨੂੰ ਬੰਬ ਨਾਲ ਉਡਾ ਦੇਵੇਗਾ।
ਵੀਡੀਓ ’ਚ ਨੌਜਵਾਨ ਕਹਿੰਦਾ ਹੈ ਕਿ ਗਿਰਿਡੀਹ ’ਚ ਕੁਝ ਗੁੰਡਿਆਂ ਨੇ ਉਸਨੂੰ ਧਰਮ ਬਦਲਣ ਦੀ ਧਮਕੀ ਦਿੱਤੀ ਹੈ। ਨਾਲ ਹੀ, ਜ਼ਮੀਨ ਨਾਲ ਸਬੰਧਤ ਮਾਮਲਾ ਵੀ ਹੈ। ਨੌਜਵਾਨ ਵਾਰ-ਵਾਰ ਇਹੀ ਕਹਿ ਰਿਹਾ ਹੈ ਕਿ ਉਹ ਦੋਵਾਂ ਮੰਤਰੀਆਂ ਨੂੰ ਬੰਬ ਨਾਲ ਉਡਾਉਣ ਤੋਂ ਬਾਅਦ ਹੀ ਸੁੱਖ ਦਾ ਸਾਹ ਲਵੇਗਾ। ਦੂਜੇ ਪਾਸੇ, ਇਸ ਵੀਡੀਓ ਨੂੰ ਗਿਰਿਡੀਹ ਪੁਲਸ ਨੇ ਵੀ ਦੇਖਿਆ ਹੈ। ਮੁਫਸਿਲ ਪੁਲਸ ਥਾਣੇ ਦੇ ਇੰਚਾਰਜ ਸ਼ਿਆਮ ਕਿਸ਼ੋਰ ਮਹਤੋ ਨੇ ਦੱਸਿਆ ਕਿ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ।
ਹਥਿਆਰਬੰਦ ਫੋਰਸਾਂ ਲੰਬੀ ਜੰਗ ਲਈ ਤਿਆਰ ਰਹਿਣ : ਰਾਜਨਾਥ
NEXT STORY