ਨਵੀਂ ਦਿੱਲੀ - ਰਾਮ ਮੰਦਰ ਅੰਦੋਲਨ ਦੀ ਇੱਕ ਅਹਿਮ ਪਾਤਰ ਬੀਜੇਪੀ ਨੇਤਾ ਉਮਾ ਭਾਰਤੀ ਨੇ ਕਿਹਾ ਹੈ ਕਿ ਰਾਮ ਮੰਦਰ ਨਿਰਮਾਣ ਲਈ ਉਨ੍ਹਾਂ ਨੇ ਜਾਨ ਦੀ ਬਾਜੀ ਲਗਾ ਦਿੱਤੀ ਸੀ ਅਤੇ ਜੇਕਰ 5 ਅਗਸਤ ਨੂੰ ਰਾਮ ਮੰਦਰ ਦੇ ਭੂਮੀ ਪੂਜਨ ਲਈ ਉਨ੍ਹਾਂ ਨੂੰ ਸੱਦਾ ਆਇਆ ਤਾਂ ਉਹ ਜ਼ਰੂਰ ਜਾਣਗੀ। ਉਮਾ ਭਾਰਤੀ ਨੇ ਕਿਹਾ ਕਿ ਇਹ ਪੰਜ ਸੌ ਸਾਲਾਂ ਤੋਂ ਚੱਲਿਆ ਆ ਰਿਹਾ ਅੰਦੋਲਨ ਸੀ ਅਤੇ ਇਸ ਨੂੰ ਦੁਨੀਆ ਦੇ 1.5 ਅਰਬ ਲੋਕ ਦੇਖ ਰਹੇ ਸਨ।
5 ਅਗਸਤ ਨੂੰ ਜਾਣਾ ਚਾਹਾਂਗੀ ਅਯੁੱਧਿਆ
ਉਮਾ ਭਾਰਤੀ ਨੇ ਕਿਹਾ ਕਿ ਉਨ੍ਹਾਂ ਨੇ ਰਾਮ ਮੰਦਰ ਲਈ ਜਾਨ ਦੀ ਬਾਜੀ ਲਗਾਈ ਸੀ ਅਤੇ ਜੇਕਰ ਮੌਕਾ ਮਿਲਿਆ ਤਾਂ ਉਹ ਇਸ ਮੌਕੇ 'ਤੇ ਜ਼ਰੂਰ ਅਯੁੱਧਿਆ ਜਾਣਗੀ। ਉਮਾ ਭਾਰਤੀ ਨੇ ਕਿਹਾ ਕਿ ਕੋਰੋਨਾ ਕਾਲ 'ਚ ਮੰਦਰ ਦਾ ਭੂਮੀ ਪੂਜਨ ਇੱਕ ਪ੍ਰੋਟੋਕਾਲ ਦੇ ਤਹਿਤ ਹੋਵੇਗਾ ਅਤੇ ਇਸ ਦਾ ਪਾਲਣ ਕਰਣਾ ਜ਼ਰੂਰੀ ਹੋਵੇਗਾ। ਉਨ੍ਹਾਂ ਕਿਹਾ ਕਿ ਭੂਮੀ ਪੂਜਨ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਉਨ੍ਹਾਂ ਕੋਲ ਅਜੇ ਤੱਕ ਟਰੱਸਟ ਵੱਲੋਂ ਸੱਦਾ ਨਹੀਂ ਆਇਆ ਹੈ।
ਰਾਮ ਮੰਦਰ ਮੁਹਿੰਮ ਲਈ ਕਦੇ ਅਫਸੋਸ ਜ਼ਾਹਿਰ ਨਹੀਂ ਕੀਤਾ
ਉਮਾ ਭਾਰਤੀ ਨੇ ਕਿਹਾ ਕਿ ਉਹ ਉਨ੍ਹਾਂ ਨੇਤਾਵਾਂ 'ਚੋਂ ਹਨ, ਜਿਨ੍ਹਾਂ ਨੇ ਕਦੇ ਵੀ ਰਾਮ ਮੰਦਰ ਦੀ ਮੁਹਿੰਮ 'ਚ ਹਿੱਸਾ ਲੈਣ ਲਈ ਅਫਸੋਸ ਜ਼ਾਹਿਰ ਨਹੀਂ ਕੀਤਾ, ਸ਼ਰਮਿੰਦਗੀ ਜ਼ਾਹਿਰ ਨਹੀਂ ਕੀਤੀ ਹੈ।
ਬਾਬਰੀ ਮਸੀਤ ਮਾਮਲੇ ਦੀ ਚਰਚਾ ਕਰਦੇ ਹੋਏ ਉਮਾ ਭਾਰਤੀ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਦੋਸ਼ੀ ਹੈ ਅਤੇ ਹਾਲ ਹੀ 'ਚ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ 'ਚ ਪੇਸ਼ ਹੋਈ ਸੀ। ਉਮਾ ਭਾਰਤੀ ਨੇ ਕਿਹਾ ਕਿ ਇਸ ਮੁਹਿੰਮ ਨਾਲ ਜੁੜਨਾ ਉਨ੍ਹਾਂ ਦੀ ਜ਼ਿੰਦਗੀ ਦਾ ਮਾਣ ਰਿਹਾ ਹੈ ਅਤੇ ਇਸ ਦੇ ਜੋ ਵੀ ਨਤੀਜੇ ਹੋਣਗੇ ਉਹ ਉਨ੍ਹਾਂ ਦੇ ਮਾਣ ਨੂੰ ਹੋਰ ਵੀ ਵਧਾਉਣਗੇ।
ਸੰਸਦ ਮੈਂਬਰ ਸੁਰੇਸ਼ ਕਸ਼ਯਪ ਬਣੇ ਹਿਮਾਚਲ ਪ੍ਰਦੇਸ਼ ਦੇ ਭਾਜਪਾ ਪ੍ਰਧਾਨ
NEXT STORY