ਨਵੀਂ ਦਿੱਲੀ : ਸਰਕਾਰੀ ਬੈਂਕ ਵਿਚ ਨੌਕਰੀ ਪਾਉਣ ਦੇ ਇੱਛੁਕ ਉਮੀਦਵਾਰਾਂ ਲਈ ਖੁਸ਼ਖਬਰੀ ਹੈ। ਇੰਸਟੀਚਿਊਟ ਆਫ ਬੈਂਕਿੰਗ ਪਰਸਨਲ ਸਲੈਕਸ਼ਨ ( IBPS ) ਨੇ ਕਲਰਕ ਦੇ ਅਹੁਦਿਆਂ 'ਤੇ ਭਰਤੀ ਲਈ ਅਰਜ਼ੀਆਂ ਦੀ ਪ੍ਰਕਿਰਿਆ ਇਕ ਵਾਰ ਫਿਰ ਤੋਂ ਸ਼ੁਰੂ ਕੀਤੀ ਹੈ। ਦੇਸ਼ ਭਰ ਦੇ ਵੱਖ-ਵੱਖ ਸਰਕਾਰੀ ਬੈਂਕਾਂ ਵਿਚ 2557 ਅਹੁਦਿਆਂ 'ਤੇ ਕਲਰਕ ਦੀ ਨੌਕਰੀ ਲਈ ਕੁੱਝ ਸਮਾਂ ਪਹਿਲਾਂ ਅਰਜ਼ੀ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਸੀ ਪਰ ਹੁਣ ਇਸ ਨੂੰ ਰੀ-ਓਪਨ ਕੀਤਾ ਗਿਆ ਹੈ। ਯਾਨੀ ਜੋ ਉਮੀਦਵਾਰ ਅਰਜ਼ੀ ਨਹੀਂ ਕਰ ਸਕੇ ਸਨ ਉਨ੍ਹਾਂ ਕੋਲ ਇਕ ਹੋਰ ਮੌਕਾ ਹੈ।
ਅਹੁਦੇ ਦਾ ਨਾਂ - ਕਲਰਕ
ਅਹੁਦਿਆਂ ਦੀ ਗਿਣਤੀ - 2557
ਜ਼ਰੂਰੀ ਯੋਗਤਾਵਾਂ
ਉਮੀਦਵਾਰ ਨੇ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੁਏਸ਼ਨ ਕੀਤੀ ਹੋਵੇ।
ਸੂਬੇ
ਉੱਤਰ ਪ੍ਰਦੇਸ਼ - 259 ਅਹੁਦੇ
ਉਤਰਾਖੰਡ - 30
ਰਾਜਸਥਾਨ - 68
ਮੱਧ ਪ੍ਰਦੇਸ਼ - 104
ਬਿਹਾਰ - 95
ਛੱਤੀਸਗੜ - 18
ਝਾਰਖੰਡ - 67
ਦਿੱਲੀ - 93
ਮਹਾਰਾਸ਼ਟਰ - 371
ਪੱਛਮੀ ਬੰਗਾਲ - 151
ਪੰਜਾਬ - 162
ਗੁਜਰਾਤ - 139
ਚੰਡੀਗੜ੍ਹ - 08
ਗੋਆ - 25
ਹਿਮਾਚਲ ਪ੍ਰਦੇਸ਼ - 45
ਜੰਮੂ ਕਸ਼ਮੀਰ - 07
ਦਾਦਰ ਨਗਰ ਹਵੇਲੀ / ਦਮਨ ਦਿਉ - 04
ਕਰਨਾਟਕ - 221
ਕੇਰਲ - 120
ਲਕਸ਼ਦਵੀਪ - 03 03
ਮਨੀਪੁਰ - 03
ਮੇਘਾਲਿਆ - 01
ਮਿਜ਼ੋਰਮ - 01
ਨਾਗਾਲੈਂਡ - 05
ਓਡੀਸ਼ਾ - 66
ਪੁਡੂਚੇਰੀ - 04
ਅਸਾਮ - 24
ਸਿੱਕਮ - 01
ਤਾਮਿਲਨਾਡੂ - 229
ਤੇਲੰਗਾਨਾ - 62
ਤ੍ਰਿਪੁਰਾ - 12
ਆਂਧਰਾ ਪ੍ਰਦੇਸ਼ - 85
ਅਰੁਣਾਚਲ ਪ੍ਰਦੇਸ਼ - 01
ਉਮਰ ਹੱਦ
ਉਮੀਦਵਾਰਾਂ ਦੀ ਉਮਰ 20 ਤੋਂ 28 ਸਾਲ ਵਿਚਾਲੇ ਹੋਣੀ ਚਾਹੀਦੀ ਹੈ। ਰਾਖਵੇਂ ਵਰਗਾਂ ਨੂੰ ਉਮਰ ਹੱਦ ਵਿਚ ਛੋਟ ਦਾ ਲਾਭ ਮਿਲੇਗਾ ।
ਅਰਜ਼ੀ ਫ਼ੀਸ
ਸਾਧਾਰਨ, ਓ.ਬੀ.ਸੀ., ਆਰਥਕ ਕਮਜੋਰ ਵਰਗ ਲਈ ਅਰਜ਼ੀ ਫ਼ੀਸ 850 ਰੁਪਏ ਤੈਅ ਕੀਤੀ ਗਈ ਹੈ। ਐਸ.ਸੀ., ਐਸ.ਟੀ., ਦਿਵਿਆਂਗ ਲਈ ਅਰਜ਼ੀ ਫ਼ੀਸ 175 ਰੁਪਏ ਤੈਅ ਕੀਤੀ ਗਈ ਹੈ।
ਮਹੱਤਵਪੂਰਨ ਤਾਰੀਖਾਂ
- ਆਨਲਾਈਨ ਐਪਲੀਕੇਸ਼ਨ ਰੀ-ਓਪਨ ਹੋਣ ਦੀ ਤਾਰੀਖ਼ - 23 ਅਕਤੂਬਰ 2020
- ਅਪਲਾਈ ਕਰਣ ਦੀ ਆਖ਼ਰੀ ਤਾਰੀਖ਼ - 06 ਨਵੰਬਰ 2020
- ਐਡਮਿਟ ਕਾਰਡ ਜਾਰੀ ਹੋਣ ਦੀ ਤਾਰੀਖ਼ - 18 ਨਵੰਬਰ 2020
- ਆਨਲਾਇਨ ਪ੍ਰੀਲਿੰਸ ਐਗਜਾਮ ਦੀ ਤਾਰੀਖ਼ - 5, 12 ਅਤੇ 13 ਦਸੰਬਰ 2020
- ਪ੍ਰੀਲਿੰਸ ਐਗਜਾਮ ਰਿਜਲਟ ਦੀ ਘੋਸ਼ਣਾ - 31 ਦਸੰਬਰ 2020
- ਆਨਲਾਈਨ ਮੇਨ ਐਗਜਾਮ ਦੀ ਤਾਰੀਖ਼ - 24 ਜਨਵਰੀ 2021
ਚੋਣ ਪ੍ਰਕਿਰਿਆ
ਇਨ੍ਹਾਂ ਅਹੁਦਿਆਂ 'ਤੇ ਯੋਗ ਉਮੀਦਵਾਰਾਂ ਦੀ ਚੋਣ ਲਈ ਆਈ.ਬੀ.ਪੀ.ਐਸ. ਵੱਲੋਂ ਪ੍ਰੀਲਿੰਸ ਅਤੇ ਮੇਨ ਆਨਲਾਈਨ ਪ੍ਰੀਖਿਆਵਾਂ ਲਈਆਂ ਜਾਣਗੀਆਂ।
ਇੰਝ ਕਰੋ ਅਪਲਾਈ
ਯੋਗ ਅਤੇ ਚਾਹਵਾਨ ਉਮੀਦਵਾਰ ਇਨ੍ਹਾਂ ਅਹੁਦਿਆਂ ਲਈ https://www.ibps.in/crp-clerical-cadre-x/ ਆਨਲਾਈਨ ਅਪਲਾਈ ਕਰ ਸਕਦੇ ਹਨ।
ਕੈਲੀਗ੍ਰਾਫ਼ਰ ਪਿਤਾ ਦੀ ਵਿਰਾਸਤ ਨੂੰ ਅੱਗੇ ਵਧਾ ਰਹੀ ਹੈ ਇਹ ਕਸ਼ਮੀਰੀ ਕੁੜੀ
NEXT STORY