ਨਵੀਂ ਦਿੱਲੀ- ਇੰਸਟੀਚਿਊਟ ਆਫ਼ ਚਾਰਟਰਡ ਅਕਾਊਂਟਸ ਆਫ ਇੰਡੀਆ (ICAI) ਅੱਜ ਸੀ. ਏ. ਇੰਟਰਮੀਡੀਏਟ ਅਤੇ ਫਾਈਨਲ ਨਤੀਜਿਆਂ 2024 ਦਾ ਐਲਾਨ ਕਰ ਦਿੱਤਾ ਹੈ। ਜੇਕਰ ਤੁਸੀਂ ਵੀ ਸੀ. ਏ. ਦੀ ਪ੍ਰੀਖਿਆ ਦਿੱਤੀ ਹੈ ਤਾਂ ਤੁਸੀਂ ਆਪਣਾ ਨਤੀਜਾ ਅਧਿਕਾਰਤ ਵੈੱਬਸਾਈਟ http://icai.nic.in ਜਾਂ http://icai.org 'ਤੇ ਜਾ ਕੇ ਚੈੱਕ ਕਰ ਸਕਦੇ ਹੋ। ਦੱਸ ਦੇਈਏ ਕਿ ਇੰਸਟੀਚਿਊਟ ਨੇ ਇਕ ਅਧਿਕਾਰਤ ਨੋਟੀਫਿਕੇਸ਼ਨ ਰਾਹੀਂ ਸੀ. ਏ. ਨਤੀਜਾ ਜਾਰੀ ਕਰਨ ਦੀ ਤਾਰੀਖ਼ ਨੂੰ ਸੂਚਿਤ ਕੀਤਾ ਸੀ। ਸਕੋਰ ਦੀ ਜਾਂਚ ਕਰਨ ਲਈ ਉਮੀਦਵਾਰਾਂ ਨੂੰ (CA) ਨਤੀਜਾ ਲਿੰਕ ਵਿਚ ਆਪਣਾ ਰਜਿਸਟ੍ਰੇਸ਼ਨ ਨੰਬਰ ਅਤੇ ਰੋਲ ਨੰਬਰ ਦਰਜ ਕਰਨਾ ਹੋਵੇਗਾ।
ਇਹ ਵੀ ਪੜ੍ਹੋ- ਹੈਰਾਨੀਜਨਕ ਅੰਕੜਾ; ਬੀਤੇ 6 ਮਹੀਨਿਆਂ 'ਚ 557 ਕਿਸਾਨਾਂ ਨੇ ਕੀਤੀ ਖ਼ੁਦਕੁਸ਼ੀ
ਨਤੀਜਾ ਕਿਵੇਂ ਚੈੱਕ ਕਰਨਾ ਹੈ
ਸਭ ਤੋਂ ਪਹਿਲਾਂ ਉਮੀਦਵਾਰ ਅਧਿਕਾਰਤ ਵੈੱਬਸਾਈਟ- icai.nic.in 'ਤੇ ਜਾਣ।
CA ਇੰਟਰਮੀਡੀਏਟ ਮਈ 2024 ਨਤੀਜਾ/CA ਫਾਈਨਲ ਮਈ 2024 ਨਤੀਜਾ ਲਿੰਕ 'ਤੇ ਕਲਿੱਕ ਕਰੋ।
ਉਮੀਦਵਾਰਾਂ ਨੂੰ ਲੌਗਇਨ ਪੋਰਟਲ 'ਤੇ ਭੇਜਿਆ ਜਾਵੇਗਾ।
ਦਿੱਤੇ ਬਕਸੇ ਵਿਚ ਆਪਣਾ ਰਜਿਸਟ੍ਰੇਸ਼ਨ ਨੰਬਰ ਅਤੇ ਰੋਲ ਨੰਬਰ ਦਰਜ ਕਰੋ।
ਹੁਣ ICAI CA ਮਈ, 2024 ਦਾ ਨਤੀਜਾ ਸਕ੍ਰੀਨ 'ਤੇ ਦਿਖਾਈ ਦੇਵੇਗਾ।
ਸਾਰੇ ਵੇਰਵਿਆਂ ਦੀ ਜਾਂਚ ਕਰੋ ਅਤੇ ਭਵਿੱਖ ਦੇ ਸੰਦਰਭ ਲਈ ਆਪਣਾ CA ਨਤੀਜਾ ਡਾਊਨਲੋਡ ਕਰੋ।
ਇਹ ਵੀ ਪੜ੍ਹੋ- 1984 ਸਿੱਖ ਵਿਰੋਧੀ ਦੰਗੇ: ਸੱਜਣ ਕੁਮਾਰ ਹਸਪਤਾਲ 'ਚ ਦਾਖਲ, ਅਦਾਲਤ ਨੇ ਅੰਤਿਮ ਬਹਿਸ 'ਤੇ ਸੁਣਵਾਈ ਟਾਲੀ
CA ਦੀ ਪ੍ਰੀਖਿਆ ਬਾਰੇ ਜਾਣੋ
ਪ੍ਰੀਖਿਆ ਸਿਲੇਬਸ ਦੇ ਅਨੁਸਾਰ ਤਿੰਨ ਵੱਖ-ਵੱਖ ਪੱਧਰਾਂ ਵਿਚ ਆਯੋਜਿਤ ਕੀਤਾ ਜਾਂਦੀ ਹੈ ਅਤੇ ਇਕ ਚਾਰਟਰਡ ਅਕਾਊਂਟੈਂਟ ਵਜੋਂ ਪ੍ਰਮਾਣਿਤ ਹੋਣ ਲਈ ਉਮੀਦਵਾਰਾਂ ਨੂੰ ਸਾਰੇ ਸਿਲੇਬਸ ਪੱਧਰਾਂ ਨੂੰ ਪਾਸ ਕਰਨਾ ਪੈਂਦਾ ਹੈ। ਇਸ ਵਿਚ ਤਿੰਨ ਪੜਾਅ ਹੁੰਦੇ ਹਨ - ਸੀਏ ਫਾਊਂਡੇਸ਼ਨ ਕੋਰਸ ਇਮਤਿਹਾਨ (ਚਾਰ ਪੇਪਰ), ਸੀਏ ਇੰਟਰਮੀਡੀਏਟ ਇਮਤਿਹਾਨ (ਨਵੇਂ ਸਿਲੇਬਸ ਦੇ ਆਧਾਰ 'ਤੇ ਅੱਠ ਪੇਪਰ ਅਤੇ ਪੁਰਾਣੇ ਸਿਲੇਬਸ 'ਤੇ ਆਧਾਰਿਤ ਅੱਠ ਪੇਪਰ), ਸੀਏ ਫਾਈਨਲ ਪ੍ਰੀਖਿਆ (ਨਵੇਂ ਸਿਲੇਬਸ 'ਤੇ ਆਧਾਰਿਤ ਅੱਠ ਪੇਪਰ ਅਤੇ ਅੱਠ ਪੇਪਰ। ਪੁਰਾਣੇ ਸਿਲੇਬਸ ਦੇ ਆਧਾਰ 'ਤੇ)।
ਇਹ ਵੀ ਪੜ੍ਹੋ- ਸਾਵਧਾਨ! ਡੀ-ਮਾਰਟ 'ਚ ਮਿਲ ਰਿਹਾ ਨਕਲੀ ਸਾਮਾਨ, 2700 ਲੀਟਰ ਸਟਾਕ ਨਕਲੀ ਘਿਓ ਮਿਲਿਆ
ਦੱਸ ਦੇਈਏ ਕਿ ICAI ਨੇ ਮਈ 2024 ਦੀਆਂ ਇੰਟਰਮੀਡੀਏਟ ਪ੍ਰੀਖਿਆਵਾਂ (ਗਰੁੱਪ 1) 3, 5 ਅਤੇ 9 ਮਈ ਨੂੰ ਕਰਵਾਈਆਂ ਸਨ ਜਦੋਂ ਕਿ ਗਰੁੱਪ 2 ਦੀਆਂ ਅੰਤਰ ਪ੍ਰੀਖਿਆਵਾਂ 11, 15 ਅਤੇ 17 ਮਈ ਨੂੰ ਆਯੋਜਿਤ ਕੀਤੀਆਂ ਗਈਆਂ ਸਨ। ਗਰੁੱਪ 1 ਲਈ ਸੀਏ ਫਾਈਨਲ ਪ੍ਰੀਖਿਆਵਾਂ 2, 4 ਅਤੇ 8 ਮਈ ਨੂੰ ਆਯੋਜਿਤ ਕੀਤੀਆਂ ਗਈਆਂ ਸਨ। ਗਰੁੱਪ 2 ਦੀਆਂ ਪ੍ਰੀਖਿਆਵਾਂ 10, 14 ਅਤੇ 16 ਮਈ ਨੂੰ ਕਰਵਾਈਆਂ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਿਮ ਮਾਲਕ ਦਾ ਬੇਰਹਿਮੀ ਨਾਲ ਕਤਲ, ਚਿਹਰੇ 'ਤੇ ਚਾਕੂ ਨਾਲ ਕੀਤੇ 21 ਵਾਰ
NEXT STORY