ਨੈਸ਼ਨਲ ਡੈਸਕ- ਬਿਹਾਰ ਦੇ ਭਾਗਲਪੁਰ ਜ਼ਿਲ੍ਹੇ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਦੁਕਾਨਦਾਰ ਨੂੰ ਮੁਫ਼ਤ 'ਚ ਆਈਸਕ੍ਰੀਮ ਨਾ ਦੇਣ 'ਤੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਉੱਥੇ ਹੀ ਇਸ ਘਟਨਾ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਇਹ ਘਟਨਾ ਜ਼ਿਲ੍ਹੇ ਦੇ ਲੋਦੀਪੁਰ ਥਾਣਾ ਖੇਤਰ ਅਧੀਨ ਪੈਂਦੇ ਜਿੱਛੋ ਪੋਖਰ ਨੇੜੇ ਵਾਪਰੀ। ਮ੍ਰਿਤਕ ਦੀ ਪਛਾਣ ਸਰਧੋ ਵਾਸੀ ਵਿਕਰਮ ਤਾਂਤੀ ਦੇ ਪੁੱਤ ਦੁਖਨ ਤਾਂਤੀ (22) ਵਜੋਂ ਹੋਈ ਹੈ। ਇਹ ਘਟਨਾ ਸੋਮਵਾਰ ਦੇਰ ਰਾਤ ਨੂੰ ਲੋਦੀਪੁਰ ਥਾਣੇ ਤੋਂ ਸਿਰਫ਼ 50 ਮੀਟਰ ਦੀ ਦੂਰੀ 'ਤੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ 7 ਦਿਨਾਂ ਭਾਗਵਤ ਕਥਾ ਸਮਾਗਮ ਲਈ ਲੋਦੀਪੁਰ ਥਾਣੇ 'ਚ ਮੇਲਾ ਲੱਗਾ ਸੀ। ਇਸ ਮੇਲੇ 'ਚ 22 ਸਾਲਾ ਦੁਖਨ ਤਾਂਤੀ ਆਈਸਕ੍ਰੀਮ ਵੇਚ ਰਿਹਾ ਸੀ, ਉਦੋਂ ਇਕ ਨੌਜਵਾਨ ਨੇ ਉਸ ਤੋਂ ਮੁਫ਼ਤ ਆਈਸਕ੍ਰੀਮ ਮੰਗੀ। ਜਦੋਂ ਦੁਕਾਨਦਾਰ ਤਾਂਤੀ ਨੇ ਮੁਫ਼ਤ 'ਚ ਆਈਸਕ੍ਰੀਮ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਨੌਜਵਾਨ ਨੇ ਦੁਕਾਨਦਾਰ ਦੇ ਮੂੰਹ 'ਚ ਗੋਲੀ ਮਾਰ ਦਿੱਤੀ। ਮੌਕੇ 'ਤੇ ਭਾਜੜਾਂ ਪੈ ਗਈ। ਗੋਲੀ ਲੱਗਣ ਕਾਰਨ ਦੁਕਾਨਦਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : ਵਿਆਹ ਦੇ 15ਵੇਂ ਦਿਨ ਹੀ ਮਰਵਾ ਦਿੱਤਾ ਪਤੀ... ਮੂੰਹ ਦਿਖਾਈ 'ਚ ਮਿਲੇ ਪੈਸਿਆਂ ਨਾਲ ਦਿੱਤੀ ਕਤਲ ਦੀ ਸੁਪਾਰੀ
ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ 'ਚ ਜੁਟ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ਜਲਦ ਹੀ ਅਪਰਾਧੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਦੋਸ਼ੀ ਪਾਂਡਵ ਯਾਦਵ ਨਸ਼ੇ ਦਾ ਸੇਵਨ ਕਰਦਾ ਹੈ। ਉਹ ਪਹਿਲੇ ਵੀ ਅਪਰਾਧ ਕਰ ਚੁੱਕਿਆ ਹੈ। ਉੱਥੇ ਹੀ ਇਸ ਘਟਨਾ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ 'ਚ ਚੀਕ-ਚਿਹਾੜਾ ਪੈ ਗਿਆ। ਸਾਰਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਾਲੀ ਨਾਲ ਵਿਆਹ ਕਰਵਾਉਣ ਲਈ ਪਤੀ ਨੇ ਕਤਲ ਕਰਵਾਈ ਪਤਨੀ, ਰਚੀ ਖ਼ੌਫਨਾਕ ਸਾਜ਼ਿਸ਼
NEXT STORY