ਮਨਾਲੀ/ਸ਼੍ਰੀਨਗਰ– ਕਸ਼ਮੀਰ ਵਾਦੀ ਵਿਚ ਸ਼ਨੀਵਾਰ ਨੂੰ ਤਾਜ਼ਾ ਬਰਫਬਾਰੀ ਹੋਈ, ਜਦਕਿ ਹਿਮਾਚਲ ਦੇ ਰੋਹਤਾਂਗ ਦੱਰੇ ਵਿਚ ਬਰਫੀਲਾ ਤੂਫਾਨ ਚੱਲਣ ਨਾਲ ਬਾਰਡਰ ਰੋਡ ਆਰਗੇਨਾਈਜ਼ੇਸ਼ਨ (ਬੀ. ਆਰ. ਓ.) ਦਾ ਗੇਟ ਢਹਿ-ਢੇਰੀ ਹੋ ਗਿਆ। ਹਾਲਾਂਕਿ ਲੋਹੇ ਅਤੇ ਕੰਕਰੀਟ ਨਾਲ ਬਣੇ ਵਿਸ਼ਾਲ ਗੇਟ ਦੇ ਡਿੱਗਣ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਗੇਟ ਦੇ ਸੜਕ ’ਤੇ ਡਿੱਗਣ ਨਾਲ ਮਨਾਲੀ-ਕੇਲਾਂਗ ਮਾਰਗ ਕੁਝ ਘੰਟੇ ਬੰਦ ਰਿਹਾ। ਰੋਹਤਾਂਗ ਦੱਰੇ ਵਿਚ ਇਕ ਫੁੱਟ ਜਦਕਿ ਅਟਲ ਟਨਲ ਦੇ ਨਾਰਥ ਪੋਰਟਲ ਅਤੇ ਸਿੱਸੂ ਵਿਚ 7 ਇੰਚ ਤੇ ਸਾਊਥ ਪੋਰਟਲ ਵਿਚ 6 ਇੰਚ ਤੋਂ ਵਧ ਬਰਫਬਾਰੀ ਹੋ ਚੁੱਕੀ ਹੈ। ਅਟਲ ਟਨਲ ਸੈਲਾਨੀਆਂ ਲਈ ਬੰਦ ਕਰ ਦਿੱਤਾ ਗਿਆ ਹੈ। ਹਾਲਾਂਕਿ ਲਾਹੌਲ ਵਿਚ ਚੱਲ ਰਹੇ ਸਨੋਅ ਫੈਸਟੀਵਲ ਨੂੰ ਦੇਖਦੇ ਹੋਏ ਬੀ. ਆਰ. ਓ. ਨੇ ਸੜਕ ਦੀ ਬਹਾਲੀ ਜਾਰੀ ਰੱਖੀ ਹੈ।
ਕੁਪਵਾੜਾ ਜ਼ਿਲੇ ਦੇ ਮਾਛਿਲ ਅਤੇ ਜੇਡ-ਗਲੀ ਇਲਾਕਿਆਂ ਵਿਚ ਇਕ ਫੁੱਟ ਤੋਂ ਲੈ ਕੇ 18 ਇੰਚ ਦਰਮਿਆਨ ਬਰਫਬਾਰੀ ਹੋਈ। ਗੁਲਮਰਗ, ਬਾਰਾਮੁਲਾ ਅਤੇ ਸੋਨਮਰਗ ਵਿਚ 7 ਇੰਚ ਤੱਕ ਬਰਫਬਾਰੀ ਹੋਈ। ਇਥੇ ਗੜੇਮਾਰੀ ਵੀ ਹੋਈ। ਮੀਂਹ ਅਤੇ ਬਰਫਬਾਰੀ ਕਾਰਨ ਦਿਨ ਦਾ ਤਾਪਮਾਨ ਕਈ ਡਿਗਰੀ ਸੈਲਸੀਅਸ ਤੱਕ ਡਿੱਗ ਗਿਆ। ਓਧਰ ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਿਆਂ ਵਿਚ ਮੀਂਹ ਪੈਣ ਨਾਲ ਤਾਪਮਾਨ ਵਿਚ ਗਿਰਾਵਟ ਆਈ ਹੈ। ਠੰਡੀਆਂ ਹਵਾਵਾਂ ਚੱਲਣ ਨਾਲ ਵਧਦੀ ਗਰਮੀ ਤੋਂ ਕੁਝ ਰਾਹਤ ਮਿਲੀ ਹੈ।
ਮੇਰਠ ਕਿਸਾਨ ਮਹਾਪੰਚਾਇਤ ’ਚ ਕੇਜਰੀਵਾਲ ਬੋਲੇ-ਤਿੰਨੋਂ ਖੇਤੀ ਕਾਨੂੰਨ, ਕਿਸਾਨਾਂ ਲਈ ਡੈੱਥ ਵਾਰੰਟ
NEXT STORY