ਨਵੀਂ ਦਿੱਲੀ - ਬ੍ਰਿਟੇਨ ਵਿੱਚ ਸਾਹਮਣੇ ਆਏ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦਾ ਖ਼ਤਰਾ ਭਾਰਤ 'ਤੇ ਲਗਾਤਾਰ ਮੰਡਰਾ ਰਿਹਾ ਹੈ ਅਤੇ ਇਸ ਗੱਲ ਨਾਲ ਇੱਥੇ ਦੀ ਸਰਕਾਰ ਅਤੇ ਸਿਹਤ ਮੰਤਰਾਲਾ ਚੰਗੀ ਤਰ੍ਹਾਂ ਵਾਕਿਫ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਸਰਕਾਰ ਅਤੇ ਸੂਬਾ ਸਰਕਾਰਾਂ ਲਗਾਤਾਰ ਅਲਰਟ 'ਤੇ ਹਨ। ਇਸ ਦੌਰਾਨ ਸ਼ਨੀਵਾਰ ਨੂੰ ICMR ਨੇ ਵੀ ਵਾਇਰਸ ਦੇ ਨਵੇਂ ਸਟ੍ਰੇਨ ਨੂੰ ਲੈ ਕੇ ਕੋਵਿਡ 19 ਨੈਸ਼ਨਲ ਟਾਸਕ ਫੋਰਸ ਨਾਲ ਮੀਟਿੰਗ ਬੁਲਾਈ। ਇਸ ਬੈਠਕ ਵਿੱਚ ਵਾਇਰਸ ਦੇ ਸਟ੍ਰੇਨ ਨੂੰ ਲੈ ਕੇ ਹੀ ਚਰਚਾ ਹੋਈ।
ਮੀਟਿੰਗ ਵਿੱਚ ਹੋਈ ਇਨ੍ਹਾਂ ਗੱਲਾਂ 'ਤੇ ਚਰਚਾ
ICMR ਅਤੇ ਕੋਵਿਡ 19 ਨੈਸ਼ਨਲ ਟਾਸਕ ਫੋਰਸ ਵਿਚਾਲੇ ਹੋਈ ਮੀਟਿੰਗ ਵਿੱਚ ਕੋਰੋਨਾ ਟੈਸਟਿੰਗ, ਟ੍ਰੀਟਮੈਂਟ ਅਤੇ ਇਸ ਦੀ ਮਾਨਿਟਰਿੰਗ ਨੂੰ ਲੈ ਕੇ ਚਰਚਾ ਹੋਈ। ਮੀਟਿੰਗ ਵਿੱਚ ਰਣਨੀਤੀਆਂ ਵਿੱਚ ਬਦਲਾਅ ਦੇ ਵਿਸ਼ਾ 'ਤੇ ਗੱਲ ਕੀਤੀ ਗਈ। ਇਸ ਬੈਠਕ ਵਿੱਚ ਚਰਚਾ ਹੋਈ ਕਿ ਹੁਣ ਤੱਕ ਜੋ ਟੈਸਟਿੰਗ ਅਤੇ ਇਲਾਜ ਕੀਤਾ ਜਾ ਰਿਹਾ ਸੀ, ਉਸ ਵਿੱਚ ਕੋਰੋਨਾ ਦੇ ਨਵੇਂ ਰੂਪ ਲਈ ਕੀ ਬਦਲਾਅ ਲਿਆਉਣੇ ਹੋਣਗੇ।
ਕੋਰੋਨਾ ਦੇ ਨਵੇਂ ਸਟ੍ਰੇਨ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ- ਰਣਦੀਪ ਗੁਲੇਰੀਆ
ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵਾਇਰਸ ਦੇ ਨਵੇਂ ਸਟ੍ਰੇਨ ਨੂੰ ਲੈ ਕੇ AIIMS ਦੇ ਡਾਇਰੈਕਟਰ ਰਣਦੀਪ ਗੁਲੇਰੀਆ ਨੇ ਕਿਹਾ ਹੈ ਕਿ ਇਸ ਤੋਂ ਜ਼ਿਆਦਾ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਆਮਤੌਰ 'ਤੇ ਇਸ ਵਾਇਰਸ ਦੇ ਰੂਪ ਵਿੱਚ ਬਦਲਾਅ ਦੇਖਣ ਨੂੰ ਮਿਲਿਆ ਹੈ। ਮਹੀਨੇ ਵਿੱਚ ਕਰੀਬ 2 ਵਾਰ ਇਸ ਵਿੱਚ ਬਦਲਾਅ ਹੁੰਦਾ ਹੈ। ਤੁਹਾਨੂੰ ਦੱਸ ਦਿਓ ਕਿ ਰਣਦੀਪ ਗੁਲੇਰੀਆ ਨੈਸ਼ਨਲ ਟਾਸਕ ਫੋਰਸ ਦੇ ਵੀ ਮੈਂਬਰ ਹਨ, ਜਿਸ ਨਾਲ ICMR ਨੇ ਮੀਟਿੰਗ ਕੀਤੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।
ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ ਪਰਿਵਾਰ ਸਮੇਤ ਹੋਏ ਕੋਰੋਨਾ ਪਾਜ਼ੇਟਿਵ
NEXT STORY