ਨਵੀਂ ਦਿੱਲੀ (ਏਜੰਸੀਆਂ) - ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐਮ.ਆਰ.) 'ਕਾਨਵੇਲਸੈਂਟ ਪਲਾਜ਼ਮਾ ਥੈਰੇਪੀ' ਦੇ ਸੁਰੱਖਿਅਤ ਹੋਣ ਅਤੇ ਇਸ ਦੇ ਲੋੜੀਂਦੇ ਨਤੀਜੇ ਦੇਣ ਦਾ ਮੁਲਾਂਕਣ ਕਰਣ ਲਈ 21 ਹਸਪਤਾਲਾਂ 'ਚ ਮੈਡੀਕਲ ਪ੍ਰੀਖਣ ਕਰੇਗੀ। ਕਾਨਵੇਲਸੈਂਟ ਪਲਾਜ਼ਮਾ ਥੈਰੇਪੀ ਦੇ ਤਹਿਤ ਡਾਕਟਰ ਕੋਰੋਨਾ ਵਾਇਰਸ ਸੰਕਰਮਣ ਤੋਂ ਮੁਕਤ ਹੋ ਚੁੱਕੇ ਲੋਕਾਂ ਦੇ ਖੂਨ ਨਾਲ ਪਲਾਜ਼ਮਾ ਲੈ ਕੇ ਉਸ ਦਾ ਇਸਤੇਮਾਲ ਹੋਰ ਕੋਵਿਡ-19 ਮਰੀਜ਼ਾਂ ਦੇ ਇਲਾਜ਼ 'ਚ ਕਰਦੇ ਹਨ। ਡਾਕਟਰ ਸੰਕਰਮਣ ਮੁਕਤ ਹੋਏ ਲੋਕਾਂ ਦੇ ਪਲਾਜ਼ਮਾ ਨੂੰ ਕਾਨਵੇਲਸੈਂਟ ਪਲਾਜ਼ਮਾ ਕਹਿੰਦੇ ਹਨ ਕਿਉਂਕਿ ਉਸ 'ਚ ਕੋਰੋਨਾ ਵਾਇਰਸ ਦਾ ਐਂਟੀਬਾਡੀ ਮੌਜੂਦ ਹੁੰਦਾ ਹੈ।
ਸਿਹਤ ਮੰਤਰਾਲਾ 'ਚ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦੱਸਿਆ ਕਿ ਜਿਨ੍ਹਾਂ ਹਸਪਤਾਲਾਂ 'ਚ ਇਹ ਪ੍ਰੀਖਣ ਹੋਣੇ ਹਨ, ਉਨ੍ਹਾਂ 'ਚੋਂ ਪੰਜ ਮਹਾਰਾਸ਼ਟਰ 'ਚ ਹਨ ਜਦੋਂ ਕਿ ਗੁਜਰਾਤ 'ਚ ਚਾਰ, ਰਾਜਸਥਾਨ, ਤਾਮਿਲਨਾਡੂ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ 'ਚ ਚਾਰ-ਚਾਰ ਅਤੇ ਕਰਨਾਟਕ, ਚੰਡੀਗੜ੍ਹ, ਪੰਜਾਬ, ਤੇਲੰਗਾਨਾ 'ਚ ਇੱਕ-ਇੱਕ ਹਨ।
ਸਿਹਤ ਮੰਤਰਾਲਾ ਦੇ ਅਨੁਸਾਰ ਭਾਰਤ 'ਚ ਕੋਵਿਡ-19 ਮਰੀਜ਼ਾਂ ਦੇ ਸੰਕਰਮਣ ਮੁਕਤ ਹੋਣ ਦੀ ਦਰ 29.36 ਫ਼ੀਸਦੀ ਹੈ। ਦੇਸ਼ 'ਚ ਹੁਣ ਤੱਕ ਇਲਾਜ ਤੋਂ ਬਾਅਦ 17870 ਲੋਕ ਸੰਕਰਮਣ ਮੁਕਤ ਹੋਏ ਹਨ, ਜਦੋਂ ਕਿ ਪਿਛਲੇ 24 ਘੰਟੇ 'ਚ 1,273 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ। ਪਿਛਲੇ 24 ਘੰਟੇ 'ਚ, ਸ਼ੁੱਕਰਵਾਰ ਸਵੇਰੇ 8 ਵਜੇ ਤੱਕ ਦੇਸ਼ ਭਰ 'ਚ ਕੋਰੋਨਾ ਵਾਇਰਸ ਦੇ 3,390 ਨਵੇਂ ਮਾਮਲੇ ਸਾਹਮਣੇ ਆਏ ਹਨ 103 ਲੋਕਾਂ ਦੀ ਮੌਤ ਹੋਈ ਹੈ। ਹੁਣ ਤੱਕ ਕੁਲ 57889 ਲੋਕਾਂ ਦੇ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ ਅਤੇ 1945 ਲੋਕਾਂ ਦੀ ਵਾਇਰਸ ਨਾਲ ਮੌਤ ਹੋਈ ਹੈ।
ਦਿੱਲੀ ਸਰਕਾਰ ਨੂੰ HC ਦਾ ਆਦੇਸ਼, ਹਰ ਭੁੱਖੇ ਨੂੰ ਬਿਨਾਂ ਕੂਪਨ ਦੇ ਮਿਲੇ ਰਾਸ਼ਨ
NEXT STORY