ਨਵੀਂ ਦਿੱਲੀ– ਦੇਸ਼ ’ਚ ਜਿਥੇ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਅਸਰ ਘਟਦਾ ਨਜ਼ਰ ਆ ਰਿਹਾ ਸੀ ਉਥੇ ਹੀ ਇਕ ਵਾਰ ਫਿਰ ਕੋਰੋਨਾ ਦੇ ਮਾਮਲਿਆਂ ’ਚ ਤੇਜ਼ੀ ਵੇਖਣ ਨੂੰ ਮਿਲ ਰਹੀ ਹੈ। ਦੱਸ ਦੇਈਏ ਕਿ ਜਦੋਂ ਤੋਂ ਕੋਰੋਨਾ ਮਹਾਮਾਰੀ ਨੇ ਦੁਨੀਆ ’ਚ ਪੈਰ ਪਸਾਰੇ ਹਨ, ਉਦੋਂ ਤੋਂ ਨਵੇਂ-ਨਵੇਂ ਅਧਿਐਨਾਂ ’ਚ ਅਹਿਮ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ। ਇਸ ਵਿਚਕਾਰ ਹੁਣ ਇੰਡੀਅਨ ਕਾਊਂਸਿਲ ਆਫ ਮੈਡੀਕਲ ਰਿਸਰਚ ਵਲੋਂ ਇਕ ਅਧਿਐਨ ਕੀਤਾ ਗਿਆ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਗਰਭਵਤੀ ਮਹਿਲਾਵਾਂ ਨੂੰ ਗੰਭੀਰ ਕੋਰੋਨਾ ਵਾਇਰਸ ਇਨਫੈਕਸ਼ਨ ਦਾ ਜ਼ਿਆਦਾ ਖਤਰਾ ਹੈ। ਇਸ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਮੈਡੀਕਲ ਮਦਦ ਦੀ ਲੋੜ ਪੈ ਸਕਦੀ ਹੈ।
ਗਰਭਵਤੀ ਮਹਿਲਾਵਾਂ ’ਚ ਇਨ੍ਹਾਂ ਬੀਮਾਰੀਆਂ ਦਾ ਖਤਰਾ
ਇੰਡੀਅਨ ਜਨਰਲ ਆਫ ਮੈਡੀਕਲ ਰਿਸਰਚ ’ਚ ਛਪੇ ਅਧਿਐਨ ਮੁਤਾਬਕ, ਕੋਰੋਨਾ ਵਾਇਰਸ ਇਨਫੈਕਸ਼ਨ ਕਾਰਨ ਗਰਭਵਤੀ ਮਹਿਲਾਵਾਂ ਨੂੰ ਸਮੇਂ ਤੋਂ ਪਹਿਲਾਂ ਡਿਲੀਵਰੀ ਹੋਣ ਅਤੇ ਜ਼ਿਆਦਾ ਤਣਾਅ ਦਾ ਖਤਰਾ ਹੈ। ਇਹ ਉਨ੍ਹਾਂ ’ਚ ਕੋਰੋਨਾ ਦੇ ਆਮ ਪ੍ਰਭਾਵ ਹੋ ਸਕਦੇ ਹਨ। ਅਧਿਐਨ ’ਚ ਇਹ ਵੀ ਕਿਹਾ ਗਿਆ ਹੈ ਕਿ ਕੋਰੋਨਾ ਦੇ ਨਾਲ ਹੀ ਗਰਭਵਤੀ ਅਤੇ ਬੱਚੇ ਨੂੰ ਜਨਮ ਦੇ ਚੁੱਕੀਆਂ ਮਹਿਲਾਵਾਂ ’ਚ ਐਨੀਮੀਆ, ਟੀਬੀ. ਅਤੇ ਸ਼ੂਗਰ ਵਰਗੀਆਂ ਬੀਮਾਰੀਆਂ ਮੌਤ ਦੇ ਖਤਰੇ ਨੂੰ ਵਧਾ ਸਕਦੀਆਂ ਹਨ।
ਦੱਸ ਦੇਈਏ ਕਿ ਇਸ ਅਧਿਐਨ ’ਚ ਮਹਾਰਾਸ਼ਟਰ ’ਚ ਕੋਰੋਨਾ ਦੀ ਪਹਿਲੀ ਲਹਿਰ ਦੌਰਾਨ ਕੋਵਿਡ-19 ਇਨਫੈਕਸ਼ਨ ਮਹਿਲਾਵਾਂ ਦੀ ਗਰਭ-ਅਵਸਥਾ ਦੇ ਨਤੀਜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਸੀ, ਇਸ ਲਈ ਮਹਾਰਾਸ਼ਟਰ ਦੇ 19 ਮੈਡੀਕਲ ਕਾਲਜਾਂ ਤੋਂ ਗਰਭਵਤੀ ਅਤੇ ਬੱਚਿਆਂ ਨੂੰ ਜਨਮ ਦੇ ਚੁੱਕੀਆਂ ਉਨ੍ਹਾਂ ਮਹਿਲਾਵਾਂ ਦੀ ਜਾਣਕਾਰੀ ਇਕੱਠੀ ਕੀਤੀ ਗਈ ਸੀ, ਜੋ ਕੋਰੋਨਾ ਪੀੜਤ ਹੋਈਆਂ ਸਨ।
PM ਮੋਦੀ ਦੇ ਜਨਮ ਦਿਨ ’ਤੇ ਕੋਰੋਨਾ ਟੀਕਾਕਰਨ ਦਾ ਨਵਾਂ ਰਿਕਾਰਡ: ਇਕ ਦਿਨ ’ਚ ਲੱਗੇ 2 ਕਰੋੜ ਟੀਕੇ
NEXT STORY