ਵੈੱਬ ਡੈਸਕ- ਆਈਡੀਬੀਆਈ (IDBI) ਬੈਂਕ ਨੇ ਸਪੈਸ਼ਲਿਸਟ ਅਫ਼ਸਰ ਦੀਆਂ ਭਰਤੀਆਂ ਕੱਢੀਆਂ ਹਨ। ਜਿਸ ਰਾਹੀਂ ਵੱਖ-ਵੱਖ ਡਿਪਾਰਟਮੈਂਟ 'ਚ ਜਨਰਲ ਮੈਨੇਜਰ, ਅਸਿਸਟੈਂਟ ਜਨਰਲ ਮੈਨੇਜਰ ਅਤੇ ਮੈਨੇਜਰ ਪੋਸਟ 'ਤੇ ਉਮੀਦਵਾਰਾਂ ਦੀ ਭਰਤੀ ਕੀਤੀ ਜਾਵੇਗੀ।
ਅਹੁਦਿਆਂ ਦਾ ਵੇਰਵਾ
ਡਿਪਟੀ ਜਨਰਲ ਮੈਨੇਜਰ, ਅਸਿਸਟੈਂਟ ਜਨਰਲ ਮੈਨੇਜਰ ਅਤੇ ਮੈਨੇਜਰ ਦੇ 31 ਅਹੁਦੇ ਭਰੇ ਜਾਣਗੇ।
ਆਖ਼ਰੀ ਤਾਰੀਕ
ਉਮੀਦਵਾਰ 26 ਜੁਲਾਈ ਤੱਕ ਅਪਲਾਈ ਕਰ ਸਕਦੇ ਹਨ।
ਉਮਰ
ਉਮੀਦਵਾਰ ਦੀ ਉਮਰ ਘੱਟੋ-ਘੱਟ 25 ਸਾਲ ਅਤੇ ਵੱਧ ਤੋਂ ਵੱਧ 45 ਸਾਲ ਅਹੁਦੇ ਅਨੁਸਾਰ ਤੈਅ ਕੀਤੀ ਗਈ ਹੈ। ਰਿਜ਼ਰਵ ਕੈਟੇਗਰੀ ਨੂੰ ਉਮਰ ਹੱਦ 'ਚ ਛੋਟ ਮਿਲੇਗੀ।
ਤਨਖਾਹ
ਉਮੀਦਵਾਰ ਨੂੰ ਅਹੁਦੇ ਅਨੁਸਾਰ, 64,820 ਤੋਂ 1,20,940 ਰੁਪਏ ਤੱਕ ਹਰ ਮਹੀਨੇ ਤਨਖਾਹ ਮਿਲੇਗੀ। ਉੱਥੇ ਹੀ ਮੈਟਰੋ ਸਿਟੀਜ਼ 'ਚ ਮਹੀਨਾਵਾਰ ਤਨਖਾਹ 1,29,000 ਤੋਂ 2 ਲੱਖ ਤੱਕ ਹਰ ਮਹੀਨੇ ਤਨਖਾਹ ਮਿਲੇਗੀ।
ਸਿੱਖਿਆ ਯੋਗਤਾ
ਹਰ ਅਹੁਦੇ ਲਈ ਵੱਖ-ਵੱਖ ਸਿੱਖਿਆ ਯੋਗਤਾ ਤੈਅ ਕੀਤੀ ਗਈ ਹੈ। ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
'India ਨੂੰ ਬਣਾਇਆ ਜਾਵੇ UNSC ਦਾ ਸਥਾਈ ਮੈਂਬਰ' ; ਨਿਊਜ਼ੀਲੈਂਡ ਨੇ ਭਾਰਤੀ ਦਾਅਵੇ ਦਾ ਕੀਤਾ ਸਮਰਥਨ
NEXT STORY