ਰਾਏਪੁਰ (ਭਾਸ਼ਾ)- ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਐਲਾਨ ਕੀਤਾ ਕਿ ਜੇਕਰ ਸੂਬੇ ਵਿਚ ਕਾਂਗਰਸ ਦੀ ਸਰਕਾਰ ਬਣੀ ਰਹੀ ਤਾਂ 'ਛੱਤੀਸਗੜ੍ਹ ਗ੍ਰਹਿ ਲਕਸ਼ਮੀ ਯੋਜਨਾ' ਸ਼ੁਰੂ ਕੀਤੀ ਜਾਵੇਗੀ, ਜਿਸ ਤਹਿਤ ਔਰਤਾਂ ਦੇ ਖਾਤਿਆਂ ਵਿਚ ਹਰ ਸਾਲ 15,000 ਰੁਪਏ ਦਿੱਤੇ ਜਾਣਗੇ। ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਵੀ ਆਪਣੇ ਮੈਨੀਫੈਸਟੋ 'ਚ ਔਰਤਾਂ ਨੂੰ 12,000 ਰੁਪਏ ਦੇਣ ਦਾ ਵਾਅਦਾ ਕੀਤਾ ਸੀ। ਬਘੇਲ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪੋਸਟ ਕੀਤਾ,''ਛੱਤੀਸਗੜ੍ਹ ਗ੍ਰਹਿ ਲਕਸ਼ਮੀ ਯੋਜਨਾ : ਔਰਤਾਂ ਦੇ ਖ਼ਾਤਿਆਂ 'ਚ ਹਰ ਸਾਲ 15 ਹਜ਼ਾਰ ਰੁਪਏ। ਨਾ ਫਾਰਮ ਭਰੋ, ਨਾ ਲਾਈਨ 'ਚ ਲੱਗੋ।'' ਪੋਸਟ ਵਿਚ ਉਨ੍ਹਾਂ ਨੇ ਕਿਹਾ,''ਮੇਰੀਆਂ ਮਾਵਾਂ ਅਤੇ ਭੈਣਾਂ! ਅੱਜ ਦੇਵਾਰੀ (ਦੀਵਾਲੀ) ਦੇ ਸ਼ੁੱਭ ਮੌਕੇ 'ਤੇ, ਛੱਤੀਸਗੜ੍ਹ 'ਚ ਮਾਤਾ ਲਕਸ਼ਮੀ ਦੀ ਕ੍ਰਿਪਾ ਰਹੇ। ਸਾਡੀ ਸਰਕਾਰ ਨੇ ਪੰਜ ਸਾਲ ਇਸ ਸੰਕਲਪ ਦੇ ਨਾਲ ਕੰਮ ਕੀਤਾ ਹੈ ਕਿ ਮੇਰਾ ਛੱਤੀਸਗੜ੍ਹ ਅਮੀਰ ਹੋਵੇ ਅਤੇ ਅਸੀਂ ਗਰੀਬੀ ਦੇ ਸਰਾਪ ਨੂੰ ਮਿਟਾ ਸਕੀਏ। ਅੱਜ ਦੀਵਾਲੀ ਦੇ ਸ਼ੁੱਭ ਦਿਨ 'ਤੇ, ਅਸੀਂ ਆਪਣੀਆਂ ਮਾਵਾਂ ਅਤੇ ਭੈਣਾਂ ਨੂੰ ਹੋਰ ਖੁਸ਼ਹਾਲ ਅਤੇ ਸਮਰੱਥ ਦੇਖਣਾ ਚਾਹੁੰਦੇ ਹਾਂ।
ਇਹ ਵੀ ਪੜ੍ਵੋ : ਵੱਡਾ ਹਾਦਸਾ : ਯਮੁਨੋਤਰੀ ਨੈਸ਼ਨਲ ਹਾਈਵੇਅ 'ਤੇ ਨਿਰਮਾਣ ਅਧੀਨ ਸੁਰੰਗ ਟੁੱਟੀ, 40 ਮਜ਼ਦੂਰ ਫਸੇ
ਉਨ੍ਹਾਂ ਕਿਹਾ,''ਇਸ ਲਈ ਅੱਜ ਇਸ ਸ਼ੁੱਭ ਮੌਕੇ 'ਤੇ ਮੈਂ ਐਲਾਨ ਕਰਦਾ ਹਾਂ ਕਿ ਤੁਸੀਂ ਕਾਂਗਰਸ ਨੂੰ ਵੋਟ ਦਿਓ, ਛੱਤੀਸਗੜ੍ਹ 'ਚ ਕਾਂਗਰਸ ਦੀ ਸਰਕਾਰ ਬਣਨ 'ਤੇ ਅਸੀਂ 'ਛੱਤੀਸਗੜ੍ਹ ਗ੍ਰਹਿ ਲਕਸ਼ਮੀ ਯੋਜਨਾ' ਸ਼ੁਰੂ ਕਰਾਂਗੇ, ਜਿਸ ਤਹਿਤ ਅਸੀਂ ਹਰ ਔਰਤ ਨੂੰ 15,000 ਰੁਪਏ ਪ੍ਰਤੀ ਸਾਲ ਦੇਵਾਂਗੇ। ਬਘੇਲ ਨੇ ਕਿਹਾ,''ਮੈਂ ਸਾਰੀਆਂ ਮਾਵਾਂ-ਭੈਣਾਂ ਨੂੰ ਦੱਸਣਾ ਚਾਹਾਂਗਾ ਕਿ ਤੁਹਾਨੂੰ ਕਿਤੇ ਵੀ ਲਾਈਨ 'ਚ ਖੜ੍ਹੇ ਹੋਣ ਦੀ ਲੋੜ ਨਹੀਂ ਹੈ ਅਤੇ ਨਾ ਹੀ ਤੁਹਾਨੂੰ ਕੋਈ ਫਾਰਮ ਭਰਨ ਦੀ ਲੋੜ ਹੈ। ਸਰਕਾਰ ਤੁਹਾਡੇ ਖ਼ੁਦ ਸਰਵੇ ਕਰਵਾਏਗੀ। ਸਭ ਕੁਝ ਆਨਲਾਈਨ ਹੋਵੇਗਾ ਅਤੇ ਪੈਸੇ ਸਿੱਧੇ ਖਾਤੇ 'ਚ ਆਉਣਗੇ। ਚੋਣ ਰਾਜ 'ਚ ਮੁੱਖ ਮੰਤਰੀ ਦੇ ਇਸ ਐਲਾਨ ਨੂੰ ਭਾਜਪਾ ਦੀ 'ਮਹਿਤਾਰੀ ਵੰਦਨ ਯੋਜਨਾ' ਦਾ ਜਵਾਬ ਮੰਨਿਆ ਜਾ ਰਿਹਾ ਹੈ। ਇਸ ਯੋਜਨਾ ਤਹਿਤ ਭਾਜਪਾ ਨੇ ਵਾਅਦਾ ਕੀਤਾ ਹੈ ਕਿ ਜੇਕਰ ਪਾਰਟੀ ਸੂਬੇ ਵਿਚ ਸਰਕਾਰ ਬਣਾਉਂਦੀ ਹੈ ਤਾਂ ਹਰ ਵਿਆਹੁਤਾ ਔਰਤਾਂ ਦੇ ਖਾਤਿਆਂ ਵਿੱਚ 12,000 ਰੁਪਏ ਪ੍ਰਤੀ ਸਾਲ ਜਮ੍ਹਾਂ ਕਰਵਾਏ ਜਾਣਗੇ। ਭਾਜਪਾ ਸੂਤਰਾਂ ਨੇ ਦੱਸਿਆ ਕਿ ਇਸ ਘੋਸ਼ਣਾ ਤੋਂ ਬਾਅਦ ਪਾਰਟੀ ਨੇ 'ਮਹਿਤਾਰੀ ਵੰਦਨ ਯੋਜਨਾ' ਦੇ ਫਾਰਮ ਭਰਨ ਲਈ ਵੀ ਔਰਤਾਂ ਨੂੰ ਮਿਲਣਾ ਸ਼ੁਰੂ ਕਰ ਦਿੱਤਾ ਹੈ। ਸੂਬੇ ਦੀ 90 ਮੈਂਬਰੀ ਵਿਧਾਨ ਸਭਾ ਲਈ ਪਹਿਲੇ ਪੜਾਅ ਤਹਿਤ 20 ਸੀਟਾਂ 'ਤੇ 7 ਨਵੰਬਰ ਨੂੰ ਵੋਟਿੰਗ ਹੋਈ ਹੈ। ਬਾਕੀ 70 ਸੀਟਾਂ 'ਤੇ ਦੂਜੇ ਪੜਾਅ ਤਹਿਤ 17 ਨਵੰਬਰ ਨੂੰ ਵੋਟਿੰਗ ਹੋਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਉੱਤਰਕਾਸ਼ੀ 'ਚ ਮਲਬੇ ਹੇਠ ਦੱਬੀਆਂ 40 ਜ਼ਿੰਦਗੀਆਂ,ਪਹੁੰਚਾਈ ਜਾ ਰਹੀ ਆਕਸੀਜਨ,ਬਚਾਅ ਕਾਰਜ ਜਾਰੀ
NEXT STORY