ਸ਼੍ਰੀਨਗਰ (ਭਾਸ਼ਾ)- ਨੈਸ਼ਨਲ ਕਾਨਫਰੰਸ (ਨੇਕਾਂ) ਦੇ ਨੇਤਾ ਉਮਰ ਅਬਦੁੱਲਾ ਨੇ ਸ਼ੁੱਕਰਵਾਰ ਨੂੰ ਇੱਥੇ ਕਿਹਾ ਕਿ ਜੇਕਰ ਕੇਂਦਰ ਸਰਕਾਰ 'ਚ ਹਿੰਮਤ ਹੈ ਤਾਂ ਉਹ ਦੇਸ਼ ਦਾ ਨਾਮ 'ਇੰਡੀਆ' ਹਟਾ ਕੇ ਸਿਰਫ਼ 'ਭਾਰਤ' ਕਰਨ ਸੰਬੰਧੀ ਮੁੱਦਾ ਸੰਸਦ 'ਚ ਲਿਆਏ। ਅਜਿਹੀਆਂ ਅਟਕਲਾਂ ਹਨ ਕਿ ਸਰਕਾਰ ਦੇਸ਼ ਦਾ ਨਾਮ ਇੰਡੀਆ ਹਟਾ ਕੇ ਸਿਰਫ਼ ਭਾਰਤ ਕਰ ਸਕਦੀ ਹੈ। ਇਸ 'ਤੇ ਅਬਦੁੱਲਾ ਨੇ ਕਿਹਾ ਕਿ ਇਹ ਕੋਈ ਸਾਧਾਰਨ ਮਾਮਲਾ ਨਹੀਂ ਹੈ। ਉਨ੍ਹਾਂ ਪਾਰਟੀ ਦੇ ਇਕ ਪ੍ਰੋਗਰਾਮ ਤੋਂ ਵੱਖ ਕਿਹਾ,''ਕੋਈ ਇਸ ਨੂੰ ਬਦਲ ਨਹੀਂ ਸਕਦਾ। ਕੀ ਉਨ੍ਹਾਂ ਕੋਲ ਸੰਸਦ 'ਚ 2 ਤਿਹਾਈ ਬਹੁਮਤ ਹੈ। ਜੇਕਰ ਹੈ ਤਾਂ ਉਨ੍ਹਾਂ ਨੂੰ ਅਜਿਹਾ ਕਰਨ ਦਿਓ।'' ਉਮਰ ਅਬਦੁੱਲਾ ਨੇ ਕਿਹਾ,''ਉਨ੍ਹਾਂ ਨੂੰ ਦੇਸ਼ ਦਾ ਸੰਵਿਧਾਨ ਬਦਲਣਾ ਪਵੇਗਾ। ਜੇਕਰ ਉਨ੍ਹਾਂ 'ਚ ਇਹ ਕਰਨ ਦਾ ਸਾਹਸ ਹੈ ਤਾਂ ਉਨ੍ਹਾਂ ਨੂੰ ਇਸ ਨੂੰ ਲਿਆਉਣ ਦਿਓ। ਅਸੀਂ ਦੇਖਾਂ ਕਿ ਇਸ 'ਤੇ ਕੌਣ ਉਨ੍ਹਾਂ ਨੂੰ ਸਮਰਥਨ ਦਿੰਦਾ ਹੈ।''
ਇਹ ਵੀ ਪੜ੍ਹੋ : ਕਾਰਖਾਨਾ ਖੋਲ੍ਹਣ ਦੀ ਮੰਗ ਕਰ ਰਹੀ ਔਰਤ ਨੂੰ CM ਖੱਟੜ ਦਾ ਅਨੋਖਾ ਜਵਾਬ, ਵਾਇਰਲ ਹੋਈ ਵੀਡੀਓ
ਉਨ੍ਹਾਂ ਕਿਹਾ ਕਿ ਸੰਵਿਧਾਨ 'ਚ ਦੋਵੇਂ ਨਾਮ ਲਿਖੇ ਹਨ ਅਤੇ ਸੰਵਿਧਾਨ ਤੋਂ 'ਇੰਡੀਆ' ਨੂੰ ਹਟਾਇਆ ਨਹੀਂ ਜਾ ਸਕਦਾ। ਅਬਦੁੱਲਾ ਨੇ ਕਿਹਾ,''ਸੰਵਿਧਾਨ 'ਚ ਇਹ ਲਿਖਿਆ ਹੈ ਕਿ ਇੰਡੀਆ, ਜੋ ਕਿ ਭਾਰਤ ਹੈ, ਉਹ ਰਾਜਾਂ ਦਾ ਇਕ ਸੰਘ ਹੈ। ਇਸ 'ਚ ਦੋਵੇਂ ਨਾਮ ਹਨ। ਲੋਕ ਇਸ ਨੂੰ ਇੰਡੀਆ ਕਹਿਣ ਜਾਂ ਭਾਰਤ ਜਾਂ ਹਿੰਦੁਸਤਾਨ ਕਹਿਣ, ਇਨ੍ਹਾਂ ਉਨ੍ਹਾਂ ਦਾ ਅਧਿਕਾਰ ਹੈ। ਜੇਕਰ (ਪ੍ਰਧਾਨ ਮੰਤਰੀ ਨਰਿੰਦਰ) ਮੋਦੀ ਸਾਹਿਬ ਇੰਡੀਆ ਨਾਮ ਦਾ ਇਸਤੇਮਾਲ ਨਹੀਂ ਕਰਨਾ ਚਾਹੁੰਦੇ ਤਾਂ ਨਾ ਕਰਨ ਪਰ ਉਹ ਇਸ ਨੂੰ ਸੰਵਿਧਾਨ ਤੋਂ ਨਹੀਂ ਹਟਾ ਸਕਦੇ।'' ਨਵੀਂ ਦਿੱਲੀ 'ਚ ਸ਼ਨੀਵਾਰ ਤੋਂ ਸ਼ੁਰੂ ਹੋਣ ਹੋਣ ਵਾਲੇ ਜੀ-20 ਸਿਖਰ ਸੰਮੇਲਨ ਬਾਰੇ ਅਬਦੁੱਲਾ ਨੇ ਕਿਹਾ ਕਿ ਹੋਰ ਦੇਸ਼ਾਂ ਨੇ ਵੀ ਅਜਿਹੀਆਂ ਬੈਠਕਾਂ ਆਯੋਜਿਤ ਕੀਤੀਆਂ ਹਨ ਅਤੇ ਭਾਰਤ ਤੋਂ ਬਾਅਦ ਹੋਰ ਮੈਂਬਰ ਵੀ ਇਸ ਦੀ ਮੇਜ਼ਬਾਨੀ ਕਰਨਗੇ। ਉਨ੍ਹਾਂ ਕਿਹਾ,''ਉਹ (ਜੀ-20 ਮੈਂਬਰ ਦੇਸ਼ਾਂ ਦੇ ਮੁਖੀ) ਆਏ ਹਨ, ਉਹ ਦਿੱਲੀ ਦੇ ਇਕ ਛੋਟੇ ਜਿਹੇ ਕੌਨੇ ਨੂੰ ਦੇਖਣਗੇ ਅਤੇ ਵਾਪਸ ਜਾਣਗੇ। ਮੈਂ ਪੜ੍ਹਿਆ ਹੈ ਕਿ ਇਸ ਲਈ ਦਿੱਲੀ ਦੇ ਕਾਇਆਕਲਪ 'ਤੇ ਲਗਭਗ 4200 ਕਰੋੜ ਰੁਪਏ ਖਰਚ ਕੀਤੇ ਗਏ ਹਨ। ਘੱਟੋ-ਘੱਟ ਦਿੱਲੀ ਦੇ ਨਾਗਰਿਕਾਂ ਨੂੰ ਤਾਂ ਇਸ ਦਾ ਫ਼ਾਇਦਾ ਮਿਲੇਗਾ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੀ-20 ਸੰਮੇਲਨ: ਰਾਜਧਾਨੀ ਨੂੰ ਸਜਾਉਣ ਲਈ ਸਰਕਾਰ ਨੇ ਖ਼ਰਚੇ ਕਰੋੜਾਂ ਰੁਪਏ, ਜਾਣੋ ਕਿੱਥੋਂ ਆਇਆ ਇਹ ਪੈਸਾ?
NEXT STORY