ਹਿਸਾਰ (ਭਾਸ਼ਾ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਜਨਤਕ ਪ੍ਰੋਗਰਾਮ ਦੌਰਾਨ ਗੁਆਂਢੀ ਪਿੰਡ 'ਚ ਕਾਰਖਾਨਾ ਖੋਲ੍ਹਣ ਦੀ ਮੰਗ ਕਰ ਰਹੀ ਇਕ ਔਰਤ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਉਸ ਨੂੰ ਚੰਦਰਯਾਨ-4 ਮਿਸ਼ਨ 'ਤੇ ਭੇਜਿਆ ਜਾਵੇਗਾ। ਸੋਸ਼ਲ ਮੀਡੀਆ 'ਤੇ ਆਏ ਇਕ ਵੀਡੀਓ 'ਚ ਔਰਤ ਨੂੰ ਆਪਣੇ ਗੁਆਂਢੀ ਪਿੰਡ ਭਟੋਲਾ ਜਟਾਂ 'ਚ ਇਕ ਕਾਰਖਾਨਾ ਸਥਾਪਤ ਕਰਨ ਲਈ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਤਾਂ ਕਿ ਔਰਤਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋ ਸਕਣ। ਇਸ ਦੇ ਜਵਾਬ 'ਚ, ਖੱਟੜ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ,''ਅਗਲੀ ਵਾਰ ਚੰਨ ਦੇ ਉੱਪਰ ਇਕ ਹੋਰ ਜੋ ਜਾਵੇਗਾ ਨਾ, ਚੰਦਰਯਾਨ-4, ਉਸ 'ਚ ਭੇਜਾਂਗੇ। ਬੈਠ ਜਾਓ।''
ਇਹ ਵੀਡੀਓ ਕਿੱਥੋਂ ਦਾ ਹੈ, ਇਹ ਸਪੱਸ਼ਟ ਨਹੀਂ ਹੋ ਸਕਿਆ ਹੈ। ਖੱਟੜ ਇਸ ਸਮੇਂ ਆਪਣੇ ਪ੍ਰੋਗਰਾਮ ਦੇ ਅਧੀਨ ਹਿਸਾਰ ਜ਼ਿਲ੍ਹੇ 'ਚ ਹਨ। ਵਿਰੋਧੀ ਕਾਂਗਰਸ ਅਤੇ 'ਆਪ' ਨੇ ਖੱਟੜ ਦੀ 'ਚੰਦਰਯਾਨ' ਟਿੱਪਣੀ ਨੂੰ ਲੈ ਕੇ ਵੀਰਵਾਰ ਨੂੰ ਉਨ੍ਹਾਂ 'ਤੇ ਹਮਲਾ ਬੋਲਿਆ। ਕਾਂਗਰਸ ਦੇ ਸੀਨੀਅਰ ਨੇਤਾ ਰਣਦੀਪ ਸਿੰਘ ਸੁਰਜੇਵਾਲਾ ਨੇ 'ਐਕਸ' 'ਤੇ ਲਿਖਿਆ,''ਔਰਤਾਂ ਦੇ ਪ੍ਰਤੀ ਅਪਮਾਨ ਦਾ ਭਾਵ ਭਾਜਪਾ/ਆਰ.ਐੱਸ.ਐੱਸ. ਦੇ ਡੀ.ਐੱਨ.ਏ. 'ਚ ਹੀ ਹੈ। ਹਰਿਆਣਾ ਦੇ ਭਾਜਪਾਈ ਸੀ.ਐੱਮ. ਸੱਤਾ ਦੇ ਹੰਕਾਰ 'ਚ ਉਸੇ 'ਮਹਿਲਾ ਵਿਰੋਧੀ ਸੋਚ' ਦਾ ਪ੍ਰਦਰਸ਼ਨ ਬੇਸ਼ਰਮੀ ਨਾਲ ਕਰ ਰਹੇ ਹਨ। ਉਨ੍ਹਾਂ ਲਿਖਿਆ,''ਇਕ ਔਰਤ ਦੇ ਕਹਿਣ 'ਤੇ ਕਿ ਉਸ ਦੇ ਖੇਤਰ 'ਚ ਫੈਕਟਰੀ ਖੋਲ੍ਹ ਦਿੱਤੀ ਜਾਵੇ ਤਾਂ ਕਿ ਉਸ ਨੂੰ ਅਤੇ ਉੱਥੇ ਦੀਆਂ ਹੋਰ ਔਰਤਾਂ ਨੂੰ ਵੀ ਰੁਜ਼ਗਾਰ ਮਿਲ ਸਕੇ। ਮੁੱਖ ਮੰਤਰੀ ਖੱਟੜ ਜਨਤਕ ਤੌਰ 'ਤੇ ਮਜ਼ਾਕ ਉਡਾਉਂਦੇ ਹੋਏ ਕਹਿੰਦੇ ਹਨ ਕਿ ਅਗਲੀ ਵਾਰ ਜਦੋਂ ਚੰਦਰਯਾਨ ਚੰਨ 'ਤੇ ਜਾਵੇਗਾ ਤਾਂ ਉਸ 'ਚ ਤੁਹਾਨੂੰ ਭੇਜ ਦੇਵਾਂਗੇ।'' ਉਨ੍ਹਾਂ ਇਹ ਵੀ ਕਿਹਾ ਕਿ ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ 'ਤੇ ਜਨਤਾ ਹਰਿਆਣਾ ਤੋਂ ਮੱਧ ਪ੍ਰਦੇਸ਼ ਤੱਕ ਇਨ੍ਹਾਂ ਦਾ ਹੰਕਾਰ ਤੋੜੇਗੀ ਅਤੇ ਦਿਨ 'ਚ ਹੀ ਚੰਨ-ਤਾਰੇ ਵੀ ਦਿਖਾਏਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੀ-20 : ਭਾਰਤ ਗਠਜੋੜ ਦੇ ਇਨ੍ਹਾਂ ਵੱਡੇ ਨੇਤਾਵਾਂ ਦੇ ਨਾਲ ਅੰਬਾਨੀ-ਅਡਾਨੀ ਨੂੰ ਵੀ ਮਿਲਿਆ ਡਿਨਰ ਦਾ ਸੱਦਾ
NEXT STORY