ਜੈਪੁਰ— ਅੰਤਰਰਾਸ਼ਟਰੀ ਹਿੰਦੂ ਪਰੀਸ਼ਦ ਦੇ ਪ੍ਰਧਾਨ ਪ੍ਰਵੀਣ ਤੋਗੜੀਆ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਰਾਮ ਮੰਦਰ ਮਾਮਲੇ 'ਚ ਦੇਸ਼ ਦੇ ਹਿੰਦੂਆਂ ਦਾ ਵਿਸ਼ਵਾਸ ਤੋੜਿਆ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਕਿਸਾਨਾਂ ਤੇ ਨੌਜਵਾਨਾਂ ਨਾਲ ਵੀ ਧੋਖਾ ਕੀਤਾ ਹੈ। ਜੈਪੁਰ 'ਚ ਪੱਤਰਕਾਰਾਂ ਨਾਲ ਗੱਲਬਾਤ 'ਚ ਤੋਗੜੀਆ ਨੇ ਕਿਹਾ, ''ਮੋਦੀ ਜੀ ਮੰਦਰ ਨਹੀਂ ਬਣਾ ਸਕਦੇ ਤਾਂ ਅਸਤੀਫਾ ਦੇ ਦੇਣ। ਸਾਨੂੰ ਤਾਂ ਦੇਸ਼ 'ਚ ਰਾਮ, ਕਿਸਾਨਾਂ ਨੂੰ ਫਸਲਾਂ ਦੀ ਕੀਮਤ ਤੇ ਨੌਜਵਾਨਾਂ ਨੂੰ ਕੰਮ ਦੇਣ ਵਾਲੀ ਸਰਕਾਰ ਚਾਹੀਦੀ ਸੀ ਇਸ ਲਈ ਲੋਕਾਂ ਨੇ ਵੋਟ ਦਿੱਤਾ ਸੀ। ਦੇਸ਼ ਨੂੰ ਨਾ ਤਾਂ ਰਾਮ ਮਿਲੇ, ਨਾ ਕਿਸਾਨਾਂ ਨੂੰ ਕੀਮਤ ਮਿਲੀ ਤੇ ਨਾ ਹੀ ਨੌਜਾਵਨਾਂ ਨੂੰ ਕੰਮ ਮਿਲਿਆ।''
ਉਨ੍ਹਾਂ ਕਿਹਾ ਕਿ ਰਾਸ਼ਟਰੀ ਸਵੈ ਸੇਵਕ ਸੰਘ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਦੇਸ਼ 'ਚ ਨਵੀਂ ਸਿੱਖਿਆ ਨੀਤੀ ਤਿਆਰ ਹੈ। ਆਰ.ਐੱਸ.ਐੱਸ. ਸਰਕਾਰ ਤੋਂ ਸਿੱਖਿਆ ਨੀਤੀ ਤਿਆਰ ਕਰਵਾ ਸਕਦੀ ਹੈ ਤਾਂ ਸਾਢੇ ਚਾਰ ਸਾਲਾਂ 'ਚ ਆਰ.ਐੱਸ.ਐੱਸ. ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਰਾਮ ਮੰਦਰ ਕਾਨੂੰਨ ਕਿਉਂ ਨਹੀਂ ਬਣਵਾਇਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਸਾਢੇ ਚਾਰ ਸਾਲਾਂ ਦੇ ਸ਼ਾਸਨ 'ਚ 52 ਹਜ਼ਾਰ ਕਿਸਾਨਾਂ ਨੇ ਆਤਮ ਹੱਤਿਆਵਾਂ ਕੀਤੀਆਂ ਤੇ ਕਿਸਾਨਾਂ 'ਤੇ 12 ਲੱਖ ਕਰੋੜ ਦਾ ਕਰਜ ਹੈ। ਇਸ ਨੂੰ ਦੂਰ ਕਿਉਂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕੇਂਦਰ 'ਚ ਬਹੁਮਤ ਦੀ ਸਰਕਾਰ ਹੋਣ ਦੇ ਬਾਵਜੂਦ ਕੀਤੇ ਗਏ ਵਾਅਦਿਆਂ ਨੂੰ ਪੂਰਾ ਨਹੀਂ ਕਰਨ ਲਈ ਭਾਜਪਾ ਨੂੰ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਪੀ.ਐੱਮ. ਮੋਦੀ ਕੱਲ ਮਣੀਪੁਰ 'ਚ 8 ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ
NEXT STORY