ਜੌਨਪੁਰ (ਵਾਰਤਾ)— ਸਮਾਜਵਾਦੀ ਪਾਰਟੀ (ਸਪਾ) ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਹੈ ਕਿ ਕਿਸਾਨ ਆਗੂ ਰਾਕੇਸ਼ ਟਿਕੈਤ ਜੇਕਰ ਚੋਣਾਂ ਲੜਨਾ ਚਾਹੁੰਦੇ ਹਨ ਤਾਂ ਉਨ੍ਹਾਂ ਦਾ ਸਵਾਗਤ ਹੈ। ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਅਖਿਲੇਸ਼ ਨੇ ਬੁੱਧਵਾਰ ਦੇਰ ਰਾਤ ਕਿਹਾ, ‘‘ਰਾਕੇਸ਼ ਟਿਕੈਤ ਕਿਸੇ ਸਿਆਸੀ ਦਲ ਵਾਂਗ ਕੰਮ ਨਹੀਂ ਕਰਦੇ। ਉਹ ਹਮੇਸ਼ਾ ਕਿਸਾਨਾਂ ਦੀ ਗੱਲ ਕਰਦੇ ਹਨ, ਉਨ੍ਹਾਂ ਬਾਰੇ ਅਜੇ ਕੁਝ ਨਹੀਂ ਕਹਿ ਸਕਦੇ। ਜੇਕਰ ਉਹ ਚੋਣਾਂ ਲੜਨਾ ਚਾਹੁੰਦੇ ਹਨ ਤਾਂ ਚੰਗੀ ਗੱਲ ਹੈ, ਉਨ੍ਹਾਂ ਦਾ ਸਵਾਗਤ ਹੈ।’’
ਇਹ ਵੀ ਪੜ੍ਹੋ: 383 ਦਿਨਾਂ ਬਾਅਦ ਰਾਕੇਸ਼ ਟਿਕੈਤ ਦੀ ਘਰ ਵਾਪਸੀ, ‘ਹੰਝੂਆਂ’ ਨਾਲ ਕਿਸਾਨ ਅੰਦੋਲਨ ’ਚ ਫੂਕੀ ਸੀ ਨਵੀਂ ਜਾਨ
ਅਖਿਲੇਸ਼ ਨੇ ਕਿਹਾ ਕਿ ਭਾਜਪਾ ਪਾਰਟੀ ਜਨਤਾ ਨਾਲ ਜੁੜੇ ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰਦੀ ਹੈ। ਭਾਜਪਾ ਦੀ ਕਥਨੀ ਅਤੇ ਕਰਨੀ ਵਿਚ ਜ਼ਮੀਨ ਆਸਮਾਨ ਦਾ ਫਰਕ ਹੈ। ਭਾਜਪਾ ਕਿਸੇ ਵਾਅਦੇ ’ਤੇ ਖਰੀ ਨਹੀਂ ਉਤਰੀ ਹੈ ਅਤੇ ਜੇਕਰ ਇਕ ਲਾਈਨ ਵਿਚ ਕਿਹਾ ਜਾਵੇ ਤਾਂ ਭਾਜਪਾ ਜੁਮਲਿਆਂ ਦੀ ਸਰਕਾਰ ਹੈ। ਚੋਣਾਂ ਵਿਚ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਉਹ ਧਾਰਮਿਕ ਚਸ਼ਮਾ ਪਹਿਨ ਲੈਂਦੀ ਹੈ।
ਇਹ ਵੀ ਪੜ੍ਹੋ: 8 ਦਿਨਾਂ ਤੱਕ ਮੌਤ ਨਾਲ ਜੰਗ ਲੜਦੇ ਰਹੇ ਗਰੁੱਪ ਕੈਪਟਨ ‘ਵਰੁਣ’, ਨਮ ਕਰ ਗਏ ਅੱਖਾਂ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ’ਤੇ ਵੀ ਅਖਿਲੇਸ਼ ਨੇ ਨਿਸ਼ਾਨਾ ਵਿੰਨਿ੍ਹਆ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਵਿਚ ਯੋਗੀ ਸਰਕਾਰ ਠੋੋਕੋ ਰਾਜ ਚਲਾਉਣਾ ਚਾਹੁੰਦੀ ਹੈ, ਖੁੱਲ੍ਹੇ ਆਮ ਐਨਕਾਊਂਟਰ ਕੀਤੇ ਜਾਂਦੇ ਹਨ ਪਰ ਹੁਣ ਅਜਿਹਾ ਨਹੀਂ ਹੋਵੇਗਾ, ਆਉਣ ਵਾਲੇ ਸਮੇਂ ’ਚ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ ਦੀ ਸਰਕਾਰ ਬਣੇਗੀ ਅਤੇ ਪੀੜਤਾਂ ਨੂੰ ਨਿਆਂ ਮਿਲੇਗਾ। ਕਿਸੇ ਨੂੰ ਵੀ ਕਾਨੂੰਨ ਨਾਲ ਖ਼ਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਲੰਬੇ ਸੰਘਰਸ਼ ਮਗਰੋਂ ਕਿਸਾਨਾਂ ਦੀ ਹੋਈ ‘ਫਤਿਹ’, 378 ਦਿਨ ਬਾਅਦ ਖਾਲੀ ਹੋ ਰਿਹੈ ਸਿੰਘੂ ਬਾਰਡਰ (ਤਸਵੀਰਾਂ)
ਰਾਜ ਫੈਬ੍ਰਿਕਸ ਤੇ ਮਹਾਵੀਰ ਸਟੀਲ ਉਦਯੋਗ ਨੇ ਭਿਜਵਾਈ 627ਵੇਂ ਟਰੱਕ ਦੀ ਰਾਹਤ ਸਮੱਗਰੀ
NEXT STORY