ਨਵੀਂ ਦਿੱਲੀ— ਤਿੰਨੋਂ ਖੇਤੀ ਕਾਨੂੰਨਾਂ ਦੀ ਵਾਪਸੀ ਮਗਰੋਂ ਕੇਂਦਰ ਸਰਕਾਰ ਨਾਲ ਇਤਿਹਾਸਕ ਜੰਗ ਮਗਰੋਂ ਕਿਸਾਨ ਆਗੂ ਰਾਕੇਸ਼ ਟਿਕੈਤ ਅਤੇ ਉਨ੍ਹਾਂ ਦੇ ਸਮਰਥਕ ਅੱਜ ਯਾਨੀ ਕਿ ਬੁੱਧਵਾਰ ਨੂੰ ਦਿੱਲੀ-ਯੂ.ਪੀ ਬਾਰਡਰਾਂ ਤੋਂ ਘਰਾਂ ਵੱਲ ਰਵਾਨਾ ਹੋਏ। ਟਿਕੈਤ ਦਾ ਆਪਣੇ ਕਿਸਾਨ ਸਮਰਥਕਾਂ ਨਾਲ ਗਾਜ਼ੀਪੁਰ ਬਾਰਡਰ ’ਤੇ 383 ਦਿਨਾਂ ਤੋਂ ਟਿਕਾਣਾ ਸੀ। ਇਕ ਸਾਲ ਤਕ ਠੰਡ, ਗਰਮੀ ਅਤੇ ਮੀਂਹ ਝੱਲਦੇ ਹੋਏ ਇਨ੍ਹਾਂ ਕਿਸਾਨਾਂ ਨੇ ਅੰਦੋਲਨ ਜਾਰੀ ਰੱਖਿਆ। ਹੁਣ ਕੇਂਦਰ ਸਰਕਾਰ ਨੇ ਇਨ੍ਹਾਂ ਦੀਆਂ ਮੰਗਾਂ ਮੰਨ ਲਈਆਂ, ਜਿਸ ਤੋਂ ਬਾਅਦ ਇਨ੍ਹਾਂ ਨੇ ਘਰ ਵਾਪਸੀ ਦਾ ਫ਼ੈਸਲਾ ਲਿਆ।
ਇਹ ਵੀ ਪੜ੍ਹੋ : ਲੰਬੇ ਸੰਘਰਸ਼ ਮਗਰੋਂ ਕਿਸਾਨਾਂ ਦੀ ਹੋਈ ‘ਫਤਿਹ’, 378 ਦਿਨ ਬਾਅਦ ਖਾਲੀ ਹੋ ਰਿਹੈ ਸਿੰਘੂ ਬਾਰਡਰ (ਤਸਵੀਰਾਂ)
ਟਿਕੈਤ ਨੇ ਸੋਸ਼ਲ ਮੀਡੀਆ ’ਤੇ ਆਪਣੇ ਕਾਫਲੇ ਦੀਆਂ ਤਸਵੀਰਾਂ ਨੂੰ ਵੀ ਸਾਂਝਾ ਕੀਤਾ ਹੈ। ਜਦੋਂ ਉਹ ਪੱਛਮੀ ਯੂ. ਪੀ. ਦੇ ਮੁਜ਼ੱਫਰਨਗਰ ਜ਼ਿਲ੍ਹੇ ਦੇ ਸਿਸੌਲੀ ਪਿੰਡ ਲਈ ਗਾਜ਼ੀਪੁਰ ਤੋਂ ਨਿਕਲੇ। ਕਿਸਾਨ ਅੰਦੋਲਨ ’ਚ ਸਭ ਤੋਂ ਵੱਡਾ ਚਿਹਰਾ ਬਣ ਕੇ ਉੱਭਰੇ ਟਿਕੈਤ ਨੇ ਕਿਹਾ ਕਿ ਸੜਕਾਂ ’ਤੇ 13 ਮਹੀਨੇ ਤੱਕ ਸੰਘਰਸ਼ ਤੋਂ ਬਾਅਦ ਅੱਜ ਘਰ ਪਰਤ ਰਹੇ ਹਾਂ। ਦੇਸ਼ ਦੇ ਨਾਗਰਿਕਾਂ ਦਾ ਦਿਲੋਂ ਧੰਨਵਾਦ। ਦੱਸ ਦੇਈਏ ਕਿ ਪਿਛਲੇ ਇਕ ਸਾਲ ਦਰਮਿਆਨ ਜਦੋਂ ਅੰਦੋਲਨ ਕਮਜ਼ੋਰ ਹੁੰਦਾ ਹੋਇਆ ਨਜ਼ਰ ਆਇਆ ਤਾਂ ਰਾਕੇਸ਼ ਟਿਕੈਤ ਨੇ ਬਿੱਲ ਵਾਪਸੀ ਤੋਂ ਪਹਿਲਾਂ ਘਰ ਵਾਪਸੀ ਨਹੀਂ ਦਾ ਨਾਅਰਾ ਦਿੰਦੇ ਹੋਏ ਇਸ ਨੂੰ ਮਜ਼ਬੂਤ ਕੀਤਾ।
ਇਹ ਵੀ ਪੜ੍ਹੋ : ਮੋਰਚਾ ਫਤਿਹ ਕਰਨ ਮਗਰੋਂ ਕਿਸਾਨ ਸਿੰਘੂ ਬਾਰਡਰ ਤੋਂ ਨਾਲ ਲੈ ਆਏ ਕੀਮਤੀ ਚੀਜ਼, ਜੁੜੀਆਂ ਨੇ ਕਈ ਯਾਦਾਂ
ਰਾਕੇਸ਼ ਟਿਕੈਤ ਦਾ ਘਰ ਮੁਜ਼ੱਫਰਨਗਰ ਦੇ ਸਿਸੌਲੀ ਵਿਚ ਸਥਿਤ ਹੈ। ਉਨ੍ਹਾਂ ਨੇ ਕਿਹਾ ਸੀ ਕਿ ਜਦੋਂ ਤੱਕ ਕਾਨੂੰਨ ਵਾਪਸੀ ਨਹੀਂ, ਉਦੋਂ ਤੱਕ ਘਰ ਵਾਪਸੀ ਵੀ ਨਹੀਂ ਹੋਵੇਗੀ। ਘਰ ਵਾਪਸੀ ਤੋਂ ਪਹਿਲਾਂ ਰਾਕੇਸ਼ ਟਿਕੈਤ ਨੇ ਕਿਹਾ ਕਿ ਉਨ੍ਹਾਂ ਨੂੰ ਗਾਜ਼ੀਪੁਰ ਬਾਰਡਰ ਅਤੇ ਇੱਥੇ ਮਿਲੇ ਲੋਕ ਬਹੁਤ ਯਾਦ ਆਉਣਗੇ। ਟਿਕੈਤ ਨੇ ਭਾਵੁਕ ਹੁੰਦੇ ਹੋਏ ਕਿਹਾ ਕਿ ਸਭ ਲੋਕ ਹੌਲੀ-ਹੌਲੀ ਜਾ ਰਹੇ ਹਨ। ਹੁਣ ਬਸ ਯਾਦਾਂ ਰਹਿ ਜਾਣਗੀਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਹ ਸਭ ਉੱਪਰ ਵਾਲੇ ’ਤੇ ਛੱਡ ਦਿਓ। ਅੰਦੋਲਨ ਖ਼ਤਮ ਨਹੀਂ ਹੋਇਆ, ਮੁਲਤਵੀ ਹੋਇਆ ਹੈ।
ਇਹ ਵੀ ਪੜ੍ਹੋ : ਸਾਲ ਭਰ ਦਾ ਲੰਬਾ ਸੰਘਰਸ਼, ਜਿੱਤ ਦੀ ਖ਼ੁਸ਼ੀ ਅਤੇ ਅੰਦੋਲਨ ਦੀਆਂ ਯਾਦਾਂ ਨਾਲ ਘਰਾਂ ਨੂੰ ਪਰਤਣ ਲੱਗਾ ‘ਅੰਨਦਾਤਾ’
ਘਰ ਵਾਪਸੀ ਦੇ ਮੌਕੇ ਕਿਸਾਨ ਬੇਹੱਦ ਖੁਸ਼ ਅਤੇ ਉਤਸ਼ਾਹਤ ਦਿੱਸੇ। ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰ ਅਤੇ ਸਮਰਥਕ ਦੇਸ਼ ਭਗਤੀ ਦੇ ਗਾਣਿਆਂ ’ਤੇ ਨੱਚਦੇ ਹੋਏ ਨਜ਼ਰ ਆਏ। ਕਿਸਾਨਾਂ ਦੀ ਖ਼ੁਸ਼ਹਾਲੀ ਦੀ ਪ੍ਰਾਰਥਨਾ ਲਈ ਦਿੱਲੀ-ਮੇਰਠ ਐਕਸਪ੍ਰੈੱਸਵੇਅ ਸਥਿਤ ਯੂ. ਪੀ. ਗੇਟ ’ਤੇ ਸਵੇਰੇ ਹਵਨ ਵੀ ਕੀਤਾ ਗਿਆ। ਪਿਛਲੇ ਇਕ ਸਾਲ ਵਿਚ ਪ੍ਰਦਰਸ਼ਨ ਵਾਲੀਆਂ ਥਾਵਾਂ ’ਤੇ ਬਣਾਏ ਗਏ ਟੈਂਟ-ਤੰਬੂਆਂ ਨੂੰ ਆਪਣੀਆਂ ਟਰਾਲੀਆਂ ’ਤੇ ਲੱਦ ਲਿਆ ਗਿਆ।
ਇਹ ਵੀ ਪੜ੍ਹੋ : ਲੰਬੇ ਸੰਘਰਸ਼ ਮਗਰੋਂ ਕਿਸਾਨਾਂ ਦੀ ਹੋਈ ‘ਫਤਿਹ’, 378 ਦਿਨ ਬਾਅਦ ਖਾਲੀ ਹੋ ਰਿਹੈ ਸਿੰਘੂ ਬਾਰਡਰ (ਤਸਵੀਰਾਂ)
ਇਹ ਵੀ ਪੜ੍ਹੋ : ਸਿੰਘੂ ਬਾਰਡਰ ’ਤੇ ਕਿਸਾਨਾਂ ਲਈ ਇਸ ਸ਼ਖਸ ਨੇ 1 ਸਾਲ ਤੱਕ ਚਲਾਇਆ ਲੰਗਰ, ਰੋਜ਼ਾਨਾ ਖਰਚ ਹੁੰਦੇ ਸਨ ਲੱਖਾਂ ਰੁਪਏ
ਲਖੀਮਪੁਰ ਖੀਰੀ ਮਾਮਲੇ ’ਤੇ ਸਵਾਲ ਪੁੱਛਣ ’ਤੇ ਭੜਕੇ ਅਜੇ ਮਿਸ਼ਰਾ, ਪੱਤਰਕਾਰਾਂ ਨੂੰ ਕੱਢੀਆਂ ਗਾਲ੍ਹਾਂ
NEXT STORY