ਸਪੋਰਟਸ ਡੈਸਕ - ਭਾਰਤੀ ਕਪਤਾਨ ਸੂਰਯਕੁਮਾਰ ਯਾਦਵ ਨੇ ਟੀ-20 ਵਿਸ਼ਵ ਕੱਪ ਖਿਤਾਬ ਜਿੱਤਣ ਤੋਂ ਬਾਅਦ ਜਸਪ੍ਰੀਤ ਬੁਮਰਾਹ ਨੂੰ ਉਸ ਦੀ ਸ਼ਾਨਦਾਰ ਗੇਂਦਬਾਜ਼ੀ ਲਈ ‘ਰਾਸ਼ਟਰੀ ਵਿਰਾਸਤ’ ਕਰਾਰ ਦਿੱਤਾ, ਜਿਹੜੀ ਇਸ ਚਮਤਕਾਰੀ ਤੇਜ਼ ਗੇਂਦਬਾਜ਼ ਲਈ ਸਭ ਤੋਂ ਢੁੱਕਵੀਂ ਉਪਾਧੀ ਮੰਨੀ ਜਾ ਸਕਦੀ ਹੈ। ਸੂਰਯਕੁਮਾਰ ਨੇ ਕਿਹਾ, ‘‘ਬੁਮਰਾਹ ਇਕ ਪੀੜ੍ਹੀ ’ਚ ਇਕ ਵਾਰ ਆਉਣ ਵਾਲਾ ਗੇਂਦਬਾਜ਼ ਹੈ। ਮੈਂ ਉਸ ਨੂੰ ਰਾਸ਼ਟਰੀ ਵਿਰਾਸਤ ਕਹਿ ਸਕਦਾ ਹਾਂ। ਉਸ ਨੂੰ ਪਤਾ ਹੈ ਕਿ ਵਿਕਟਾਂ ਕਿਵੇਂ ਲਈਆਂ ਜਾ ਸਕਦੀਆਂ ਹਨ, ਉਹ ਇਸ ਖੇਡ ਦਾ ਸਭ ਤੋਂ ਬਿਹਤਰੀਨ ਖਿਡਾਰੀ ਹੈ।’’
ਕਪਤਾਨ ਨੇ ਆਪਣੇ ਖਿਡਾਰੀਆਂ ਦੀ ਜੰਮ ਕੇ ਪ੍ਰਸ਼ੰਸਾ ਕੀਤੀ, ਜਿਨ੍ਹਾਂ ਨੇ ਟੀਮ ਨੂੰ ਬੇਮਿਸਾਲ ਸਫਲਤਾ ਦਿਵਾਉਣ ’ਚ ਮਦਦ ਕੀਤੀ। ਉਸ ਨੇ ਕਿਹਾ, ‘‘ਪਿਛਲੇ 2 ਸਾਲਾਂ ’ਚ ਅਸੀਂ ਚੰਗੀ ਕ੍ਰਿਕਟ ਖੇਡੀ ਹੈ ਤੇ ਅਸੀਂ ਸਿਰਫ 2024 ਵਿਸ਼ਵ ਕੱਪ ’ਚ ਅਪਣਾਈਆਂ ਗਈਆਂ ਆਦਤਾਂ ਦੀ ਪਾਲਣ ਕਰਨਾ ਚਾਹੁੰਦੇ ਸੀ। ਲੜਕਿਆਂ ਨੇ ਇਸ ਨੂੰ ਬਹੁਤ ਚੰਗੀ ਤਰ੍ਹਾਂ ਅਪਣਾਇਆ।’’
ਬੁਮਰਾਹ ਨੇ ਰਚਿਆ ਇਤਿਹਾਸ, T20 ਵਰਲਡ ਕੱਪ 'ਚ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਬਣੇ ਤੇਜ਼ ਗੇਂਦਬਾਜ਼
NEXT STORY