ਨਵੀਂ ਦਿੱਲੀ - ਦੁਨੀਆ ਦੇ ਕਈ ਦੇਸ਼ਾਂ ਦੀ ਤਰ੍ਹਾਂ ਭਾਰਤ ਵਿੱਚ ਵੀ ਕੋਰੋਨਾ ਵਾਇਰਸ ਖ਼ਿਲਾਫ਼ ਜੰਗ ਲਈ ਵੈਕਸੀਨ ਦੀ ਖੋਜ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਉਮੀਦ ਹੈ ਕਿ ਛੇਤੀ ਹੀ ਮਹਾਮਾਰੀ ਖ਼ਿਲਾਫ਼ ਦੇਸ਼ ਵਿੱਚ ਟੀਕਾਕਰਣ ਸ਼ੁਰੂ ਹੋ ਜਾਵੇਗਾ ਪਰ ਇਸ ਵਿੱਚ ਆਲ ਇੰਡੀਆ ਸੁੰਨੀ ਜਮੀਅਤ-ਏ-ਉਲੇਮਾ ਅਤੇ ਰਜਾ ਅਕਾਦਮੀ ਨੇ ਚੀਨ ਵਿੱਚ ਬਣੀ ਕੋਰੋਨਾ ਵੈਕਸੀਨ ਦੇ ਇਸਤੇਮਾਲ ਨਾ ਕਰਨ ਦਾ ਐਲਾਨ ਕੀਤਾ ਹੈ।
CJI ਐੱਸ.ਏ. ਬੋਬਡੇ ਦੇ ਜਹਾਜ਼ ਦੀ ਐਮਰਜੰਸੀ ਲੈਂਡਿੰਗ, 146 ਯਾਤਰੀ ਸਨ ਸਵਾਰ
ਆਲ ਇੰਡੀਆ ਸੁੰਨੀ ਜਮੀਅਤ-ਏ-ਉਲੇਮਾ ਅਤੇ ਰਜਾ ਅਕਾਦਮੀ ਨੇ ਬੁੱਧਵਾਰ ਨੂੰ ਮੁੰਬਈ ਵਿੱਚ ਇੱਕ ਬੈਠਕ ਵਿੱਚ ਫੈਸਲਾ ਲਿਆ ਕਿ ਚੀਨ ਵਿੱਚ ਬਣੀ ਕੋਰੋਨਾ ਵੈਕਸੀਨ ਵਿੱਚ ਸੂਰ ਦੀ ਚਰਬੀ ਦਾ ਇਸਤੇਮਾਲ ਕੀਤਾ ਗਿਆ ਹੈ ਇਸ ਲਈ ਉਹ ਇਸ ਦਾ ਇਸਤੇਮਾਲ ਨਹੀਂ ਕਰਨਗੇ।
ਬਿਹਾਰ ਦਾ ਸਭ ਤੋਂ ਵੱਡਾ ਵੈਕਸੀਨ ਸੈਂਟਰ ਤਿਆਰ, 35 ਲੱਖ ਡੋਜ਼ ਰੱਖਣ ਦਾ ਹੈ ਪ੍ਰਬੰਧ
ਉਲੇਮਾਵਾਂ ਦੀ ਬੁੱਧਵਾਰ ਨੂੰ ਹੋਈ ਬੈਠਕ ਵਿੱਚ ਇਹ ਤੈਅ ਕੀਤਾ ਗਿਆ ਕਿ ਜੇਕਰ ਵੈਕਸੀਨ ਵਿੱਚ ਸੂਰ ਦੇ ਸਰੀਰ ਦੀ ਕਿਸੇ ਵੀ ਚੀਜ਼ ਦਾ ਇਸਤੇਮਾਲ ਕੀਤਾ ਗਿਆ ਹੈ ਤਾਂ ਉਹ ਇਸਲਾਮ ਖ਼ਿਲਾਫ਼ ਹੈ। ਇਸਲਾਮ ਵਿੱਚ ਸੂਰ ਦੇ ਮਾਸ 'ਤੇ ਰੋਕ ਹੈ। ਉਲੇਮਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਜਾਵੇ ਕਿ ਵੈਕਸੀਨ ਦੇ ਇਸਤੇਮਾਲ ਵਿੱਚ ਕਿਹੜੇ-ਕਿਹੜੇ ਚੀਜ਼ਾਂ ਦਾ ਇਸਤੇਮਾਲ ਕੀਤਾ ਗਿਆ ਹੈ।
ਨੋਟ- ਇਸ਼ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।
CJI ਐੱਸ.ਏ. ਬੋਬਡੇ ਦੇ ਜਹਾਜ਼ ਦੀ ਐਮਰਜੰਸੀ ਲੈਂਡਿੰਗ, 146 ਯਾਤਰੀ ਸਨ ਸਵਾਰ
NEXT STORY