ਨਵੀਂ ਦਿੱਲੀ - ਭਾਰਤ ਅਤੇ ਚੀਨ ਆਮ ਢੰਗ ਨਾਲ ਪੂਰਬੀ ਲੱਦਾਖ ’ਚ ਪਹਿਲਾ ਵਾਲੀ ਸਥਿਤੀ ਨੂੰ ਬਹਾਲ ਕਰਨ ਵਿਚ ਸਮਰੱਥ ਹਨ ਕਿਉਂਕਿ ਖੇਤਰ ’ਚ ਸ਼ਾਂਤੀ ਅਤੇ ਸਥਿਰਤਾ ਬਣੀ ਰਹੇ, ਇਹ ਦੋਹਾਂ ਦੇਸ਼ਾਂ ਦੇ ਹਿੱਤਾ ’ਚ ਹੈ।
ਇਹ ਗੱਲ ਫੌਜ ਦੇ ਤਿੰਨਾਂ ਅੰਗਾਂ ਦੇ ਮੁਖੀ (ਸੀ.ਡੀ.ਐੱਸ.) ਜਨਰਲ ਬਿਪਿਨ ਰਾਵਤ ਨੇ ਸ਼ਨੀਵਾਰ ਕਹੀ। ਇਕ ਪ੍ਰੋਗਰਾਮ ’ਚ ਉਨ੍ਹਾਂ ਕਿਹਾ ਕਿ ਭਾਰਤ ਕੋਈ ਵੀ ਬੇਮਿਸਾਲ ਕਦਮ ਚੁੱਕਣ ਲਈ ਤਿਆਰ ਹੈ। ਉਸ ਨੇ ਪੁਰਬੀ ਲੱਦਾਖ ਇਲਾਕੇ ’ਚ ਅਜਿਹਾ ਕਦਮ ਚੁੱਕਿਆ ਵੀ ਸੀ। ਅਸੀਂ ਸਭ ਨੂੰ ਹਮੇਸ਼ਾ ਤਿਆਰ ਰਹਿਣ ਲਈ ਕਿਹਾ ਹੈ। ਕਿਸੇ ਵੀ ਘਟਨਾਚੱਕਰ ਨੂੰ ਸਾਧਾਰਣ ਨਹੀਂ ਲੈਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਕਰਨਾਟਕ 'ਚ ਨਾਈਟ ਕਰਫਿਊ ਖ਼ਤਮ, ਸਰਕਾਰੀ ਦਫਤਰਾਂ ਨੂੰ ਮੁੜ ਖੋਲ੍ਹਣ ਦੀ ਮਨਜ਼ੂਰੀ
ਜਨਰਲ ਰਾਵਤ ਨੇ ਇਹ ਗੱਲ ਇਕ ਸਵਾਲ ਦੇ ਜਵਾਬ ’ਚ ਕਹੀ। ਬੀਤੇ ਸਮੇਂ ’ਚ ਚੁੱਕੇ ਗਏ ਕਦਮਾਂ ਤੋਂ ਰਾਵਤ ਦਾ ਭਾਵ ਪੈਂਗੋਂਗ ਲੇਕ ਇਲਾਕੇ ’ਚ ਉਚਾਈ ਵਾਲੀ ਇਲਾਕਿਆਂ ’ਚ ਪਿਛਲੇ ਸਾਲ ਮਈ ’ਚ ਰਾਤੋ-ਰਾਤ ਫੌਜ ਦੀ ਤਾਇਨਾਤੀ ਕਰਨ ਤੋਂ ਸੀ। ਉਸ ਪਿੱਛੋਂ ਘੁਸਪੈਠ ਕਰਨ ਵਾਲੀ ਚੀਨੀ ਫੌਜ ਭਾਰਤੀ ਜਵਾਨਾ ਦੇ ਨਿਸ਼ਾਨੇ ’ਤੇ ਆ ਗਈ ਸੀ। ਇਸ ਕਾਰਨ ਚੀਨ ਢਿੱਲਾ ਪੈ ਗਿਆ ਸੀ। ਉਥੋਂ ਚੀਨੀ ਫੌਜੀਆਂ ਨੂੰ ਵਾਪਸ ਆਪਣੀ ਸਰਹੱਦ ਵੱਲ ਆਉਣਾ ਪਿਆ ਸੀ।
ਇਹ ਵੀ ਪੜ੍ਹੋ- ਕੋਰੋਨਾ ਦੀ ਤੀਜੀ ਲਹਿਰ ਅਕਤੂਬਰ-ਨਵੰਬਰ 'ਚ ਚੋਟੀ 'ਤੇ ਹੋਵੇਗੀ, ਵਿਗਿਆਨੀਆਂ ਨੇ ਦਿੱਤੀ ਚਿਤਾਵਨੀ
ਜਨਰਲ ਰਾਵਤ ਨੇ ਕਿਹਾ ਕਿ ਜੇ ਪਹਿਲਾਂ ਵਾਲੀ ਸਥਿਤੀ ਪੈਦਾ ਨਹੀਂ ਹੁੰਦੀ ਤਾਂ ਸਪੱਸ਼ਟ ਹੈ ਕਿ ਬੇਮਿਸਾਲ ਘਟਨਾ ਦੇ ਵਾਪਰਣ ਦਾ ਖਤਰਾ ਬਣਿਆ ਰਹੇਗਾ। ਇਸ ਲਈ ਦੋਹਾਂ ਦੇਸ਼ਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਪਹਿਲਾਂ ਵਾਲੀ ਸਥਿਤੀ ਦਾ ਕਾਇਮ ਹੋਣਾ ਖੇਤਰ ’ਚ ਸ਼ਾਂਤੀ ਅਤੇ ਸਥਿਰਤਾ ਲਈ ਜ਼ਰੂਰੀ ਹੈ। ਇਕ ਹੋਰ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਚੀਨ ਜੇ ਪਿੱਛੇ ਹਟਣ ਦੇ ਆਪਣੇ ਵਚਨ ਤੋਂ ਮੁਕਰਦਾ ਹੈ ਤਾਂ ਭਾਰਤ ਆਪਣੇ ਇਲਾਕੇ ਵਾਪਸ ਲੈਣ ਲਈ ਫੌਜ ਅਤੇ ਸੌਮੇ ਵਧਾਏਗਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਅਗਲੇ ਕੁੱਝ ਦਿਨਾਂ 'ਚ ਭਾਰਤ ਆ ਸਕਦੀ ਹੈ ਕੋਰੋਨਾ ਵੈਕਸੀਨ ਮਾਡਰਨਾ ਦੀ ਪਹਿਲੀ ਖੇਪ: ਸੂਤਰ
NEXT STORY