ਨਵੀਂ ਦਿੱਲੀ— ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਅਸਿੱਧੇ ਰੂਪ ਨਾਲ ਇਸ 'ਤੇ ਸਵਾਲ ਚੁੱਕਦੇ ਹੋਏ ਕਿ 'ਵੰਦੇ ਮਾਤਰਮ' ਕਹਿਣ 'ਤੇ ਇਤਰਾਜ਼ ਕਿਉਂ ਹੈ, ਸਵਾਲ ਕੀਤਾ ਕਿ ਜੇਕਰ ਮਾਂ ਨੂੰ ਸਲਾਮ ਨਹੀਂ ਕਰਾਂਗੇ ਤਾਂ ਕਈ ਅਫਜ਼ਲ ਗੁਰੂ ਨੂੰ ਸਲਾਮ ਕਰਾਂਗੇ? ਨਾਇਡੂ ਨੇ ਸਵਾਲ ਕੀਤਾ,''ਵੰਦੇ ਮਾਤਰਮ ਮਾਨੇ ਮਾਂ ਤੁਝੇ ਸਲਾਮ। ਕਈ ਸਮੱਸਿਆ ਹੈ? ਜੇਕਰ ਮਾਂ ਨੂੰ ਸਲਾਮ ਨਹੀਂ ਕਰੋਗੇ ਤਾਂ ਕਈ ਅਫਜ਼ਲ ਗੁਰੂ ਨੂੰ ਸਲਾਮ ਕਰੋਗੇ?'' ਨਾਇਡੂ ਵਿਹਿਪ ਦੇ ਸਾਬਕਾ ਚੇਅਰਮੈਨ ਅਸ਼ੋਕ ਸਿੰਘਲ ਦੀ ਕਿਤਾਬ ਦੀ ਘੁੰਡ ਚੁਕਾਈ ਮੌਕੇ ਆਯੋਜਿਤ ਪ੍ਰੋਗਰਾਮ 'ਚ ਬੋਲ ਰਹੇ ਸਨ। ਉਨ੍ਹਾਂ ਨੇ ਰਾਸ਼ਟਰਵਾਦ ਨੂੰ ਪਰਿਭਾਸ਼ਿਤ ਕਰਨ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਵੰਦੇ ਮਾਤਰਮ ਦਾ ਮਤਲਬ ਮਾਂ ਦੀ ਪ੍ਰਸ਼ੰਸਾ ਕਰਨਾ ਹੁੰਦਾ ਹੈ।
ਉਨ੍ਹਾਂ ਨੇ ਕਿਹਾ ਕਿ ਜਦੋਂ ਕੋਈ ਕਹਿੰਦਾ ਹੈ 'ਭਾਰਤ ਮਾਤਾ ਦੀ ਜੈ' ਉਹ ਸਿਰਫ ਕਿਸੇ ਤਸਵੀਰ 'ਚ ਕਿਸੇ ਦੇਵੀ ਬਾਰੇ ਨਹੀਂ ਹੈ। ਉਨ੍ਹਾਂ ਨੇ ਕਿਹਾ,''ਇਹ ਇਸ ਦੇਸ਼ 'ਚ ਰਹਿ ਰਹੇ 125 ਕਰੋੜ ਲੋਕਾਂ ਬਾਰੇ ਹੈ, ਭਾਵੇਂ ਉਨ੍ਹਾਂ ਦੀ ਜਾਤੀ, ਰੰਗ, ਪੰਥ ਜਾਂ ਧਰਮ ਕੁਝ ਵੀ ਹੋਵੇ। ਉਹ ਸਾਰੇ ਭਾਰਤੀ ਹਨ।'' ਉਨ੍ਹਾਂ ਨੇ ਹਿੰਦੁਤੱਵ 'ਤੇ ਸੁਪਰੀਮ ਕੋਰਟ ਦੇ 1995 ਦੇ ਫੈਸਲੇ ਦਾ ਜ਼ਿਕਰ ਕੀਤਾ, ਜਿਸ 'ਚ ਕਿਹਾ ਗਿਆ ਹੈ ਕਿ ਇਹ ਕੋਈ ਧਰਮ ਨਹੀਂ ਸਗੋਂ ਜੀਵਨ ਜਿਉਂਣ ਦਾ ਇਕ ਤਰੀਕਾ ਹੈ। ਉਨ੍ਹਾਂ ਨੇ ਕਿਹਾ ਕਿ ਹਿੰਦੁਤੱਵ ਭਾਰਤ ਦੀ ਸੰਸਕ੍ਰਿਤੀ ਅਤੇ ਪਰੰਪਰਾ ਹੈ, ਜੋ ਵੱਖ-ਵੱਖ ਪੀੜ੍ਹੀਆਂ ਤੋਂ ਲੰਘਿਆ ਹੈ। ਉਪਾਸਨਾ ਦੇ ਵੱਖ-ਵੱਖ ਤਰੀਕੇ ਹੋ ਸਕਦੇ ਹਨ ਪਰ ਜੀਵਨ ਜਿਉਂਣ ਦਾ ਇਕ ਹੀ ਤਰੀਕਾ ਹੈ ਅਤੇ ਉਹ ਹੈ ਹਿੰਦੁਤੱਵ। ਨਾਇਡੂ ਨੇ ਕਿਹਾ ਕਿ ਸਾਡੀ ਸੰਸਕ੍ਰਿਤੀ 'ਵਾਸੂਧੈਵ ਕੁਟੰਬਕਮ' ਸਿਖਾਉਂਦੀ ਹੈ, ਜਿਸ ਦਾ ਮਤਲਬ ਹੈ ਕਿ ਵਿਸ਼ਵ ਇਕ ਪਰਿਵਾਰ ਹੈ। ਉਨ੍ਹਾਂ ਨੇ ਸਿੰਘਲ 'ਤੇ ਕਿਹਾ ਕਿ ਉਹ ਹਿੰਦੁਤੱਵ ਦੇ ਸਮਰਥਕਾਂ 'ਚੋਂ ਇਕ ਸਨ ਅਤੇ ਉਨ੍ਹਾਂ ਨੇ ਆਪਣੇ ਜੀਵਨ ਦੇ 75 ਸਾਲ ਭਵਿੱਖ ਦੀਆਂ ਪੀੜ੍ਹੀਆਂ ਦੇ ਲਾਭ ਲਈ ਸਮਰਪਿਤ ਕਰ ਦਿੱਤੇ।
ਆਗਰਾ-ਦਿੱਲੀ ਹਾਈਵੇਅ 'ਤੇ ਟਰੱਕ ਨਾਲ ਟਕਰਾਈ ਕਾਰ, 4 ਲੋਕਾਂ ਦੀ ਦਰਦਨਾਕ ਮੌਤ
NEXT STORY