ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਸੰਭਲ ਵਿੱਚ ਸੀਓ ਅਨੁਜ ਚੌਧਰੀ ਦਾ ਇੱਕ ਹੋਰ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਆਪਣੇ 52 ਸ਼ੁੱਕਰਵਾਰ ਅਤੇ ਇੱਕ ਹੋਲੀ ਵਾਲੇ ਬਿਆਨ ਨੂੰ ਦੁਹਰਾਉਂਦੇ ਹੋਏ ਪੁੱਛਿਆ ਕਿ ਇਸ ਵਿਚ ਗ਼ਲਤ ਕੀ ਹੈ? ਜੇਕਰ ਇਸ ਵਿੱਚ ਕੁਝ ਗਲਤ ਸੀ ਤਾਂ ਤੁਸੀਂ ਅਦਾਲਤ ਵਿੱਚ ਜਾ ਸਕਦੇ ਸੀ। ਇਸੇ ਬਿਆਨ ਨੂੰ ਹੋਰ ਅੱਗੇ ਵਧਾਉਂਦੇ ਹੋਏ ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਈਦ ਦੀਆਂ ਸੇਵੀਆਂ ਖੁਆਉਣੀਆਂ ਹਨ ਤਾਂ ਤੁਹਾਨੂੰ ਵੀ ਸਾਡੀ ਗੁਜੀਆ ਖਾਣੀ ਪਵੇਗੀ। ਉਨ੍ਹਾਂ ਕਿਹਾ ਕਿ ਤੁਸੀਂ ਆਪਣੇ ਮਨ ਵਿੱਚ ਕੁੜੱਤਣ ਨਾਲ ਭਾਈਚਾਰਕ ਸਾਂਝ ਦੀ ਗੱਲ ਨਹੀਂ ਕਰ ਸਕਦੇ। ਸੀਓ ਅਨੁਜ ਚੌਧਰੀ ਬੁੱਧਵਾਰ ਨੂੰ ਸੰਭਲ 'ਚ ਹੋਈ ਸ਼ਾਂਤੀ ਕਮੇਟੀ ਦੀ ਬੈਠਕ 'ਚ ਬੋਲ ਰਹੇ ਸਨ।
ਉਨ੍ਹਾਂ ਕਿਹਾ ਕਿ ਭਾਈਚਾਰਕ ਸਾਂਝ ਦੀ ਗੱਲ ਤਾਂ ਹੀ ਹੋ ਸਕਦੀ ਹੈ, ਜਦੋਂ ਦੋਵੇਂ ਧਿਰਾਂ ਵਿਚਕਾਰ ਆਪਸੀ ਭਾਈਚਾਰਾ ਹੋਵੇ। ਅਜਿਹਾ ਨਹੀਂ ਹੈ ਕਿ ਦਿਲ ਕੁੜੱਤਣ ਨਾਲ ਭਰਿਆ ਹੋਵੇ ਅਤੇ ਇਸ ਦੇ ਉੱਪਰ ਭਾਈਚਾਰਕ ਸਾਂਝ ਦੀ ਗੱਲ ਹੋਵੇ। ਉਨ੍ਹਾਂ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਸਮਝਾਉਂਦੇ ਹੋਏ ਕਿਹਾ ਕਿ ਜੇਕਰ ਤੁਸੀਂ ਈਦ 'ਤੇ ਸਾਨੂੰ ਸੇਵੀਆਂ ਖੁਆਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਵੀ ਸਾਡੀ ਗੁਜੀਆ ਖਾਣੀ ਪਵੇਗੀ। ਇਸ ਨਾਲ ਭਾਈਚਾਰਾ ਮਜ਼ਬੂਤ ਹੋਵੇਗਾ। ਇਸ ਮੌਕੇ ਉਨ੍ਹਾਂ ਨੇ ਮੁੜ ਆਪਣੇ ਹੋਲੀ ਵਾਲੇ ਬਿਆਨ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਹਿੰਦੂਆਂ ਦੀ ਹੋਲੀ ਸਾਲ ਵਿੱਚ ਇੱਕ ਵਾਰ ਆਉਂਦੀ ਹੈ ਅਤੇ ਤੁਹਾਡਾ ਜੁੰਮਾ ਹਰ ਹਫ਼ਤੇ ਆਉਂਦਾ ਹੈ, ਇਸ ਲਈ ਇਸ ਵਿੱਚ ਕੁਝ ਵੀ ਗਲਤ ਨਹੀਂ ਹੈ।
ਇਹ ਵੀ ਪੜ੍ਹੋ : ਇਸ ਦਿਨ ਲੱਗੇਗਾ ਸਾਲ ਦਾ ਪਹਿਲਾ ਸੂਰਜ ਗ੍ਰਹਿਣ, ਜਾਣੋ ਭਾਰਤ 'ਚ ਕੀ ਹੋਵੇਗਾ ਇਸਦਾ ਅਸਰ?
ਭਾਈਚਾਰਕ ਸਾਂਝ ਲਈ ਸਾਰੇ ਦਿਖਾਉਣ ਵੱਡਾ ਦਿਲ
ਜੇਕਰ ਕਿਸੇ ਨੂੰ ਗਲਤ ਲੱਗਦਾ ਹੈ ਤਾਂ ਉਹ ਅਦਾਲਤ ਵਿਚ ਜਾ ਕੇ ਉਸ ਨੂੰ ਸਜ਼ਾ ਦਿਵਾ ਸਕਦਾ ਹੈ। ਸੀਓ ਅਨੁਜ ਚੌਧਰੀ ਨੇ ਕਿਹਾ ਕਿ ਦੇਸ਼ ਅਤੇ ਸਮਾਜ ਵਿੱਚ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਸਾਰਿਆਂ ਨੂੰ ਵੱਡਾ ਦਿਲ ਦਿਖਾਉਣਾ ਹੋਵੇਗਾ। ਐੱਸਡੀਐੱਮ ਸਦਰ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਏਐੱਸਪੀ ਸ੍ਰੀਚੰਦ ਵੀ ਹਾਜ਼ਰ ਸਨ। ਮੀਟਿੰਗ ਵਿੱਚ ਐੱਸਡੀਐੱਮ ਨੇ ਸਪੱਸ਼ਟ ਕਿਹਾ ਕਿ ਈਦ ਅਤੇ ਅਲਵਿਦਾ ਜੁੰਮੇ ਦੀ ਨਮਾਜ਼ ਕਿਸੇ ਵੀ ਹਾਲਤ ਵਿੱਚ ਸੜਕ ’ਤੇ ਨਹੀਂ ਅਦਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਘਰਾਂ ਦੀਆਂ ਛੱਤਾਂ 'ਤੇ ਵੀ ਨਮਾਜ਼ ਅਦਾ ਨਹੀਂ ਕਰਨ ਦਿੱਤੀ ਜਾਵੇਗੀ। ਉਨ੍ਹਾਂ ਇਸ ਦੀ ਵਜ੍ਹਾ ਵੀ ਦੱਸੀ।
ਘਰਾਂ ਦੀਆਂ ਛੱਤਾਂ 'ਤੇ ਵੀ ਨਹੀਂ ਹੋਵੇਗੀ ਨਮਾਜ਼
ਉਨ੍ਹਾਂ ਕਿਹਾ ਕਿ ਇਹ ਬਹੁਤ ਸੰਭਵ ਹੈ ਕਿ ਨਮਾਜ਼ ਦੌਰਾਨ ਛੱਤ 'ਤੇ ਭੀੜ ਇਕੱਠੀ ਹੋ ਸਕਦੀ ਹੈ ਅਤੇ ਛੱਤ ਖੁਦ ਹੀ ਡਿੱਗ ਸਕਦੀ ਹੈ। ਇਸ ਲਈ ਕਿਸੇ ਵੀ ਛੱਤ 'ਤੇ ਨਮਾਜ਼ ਦੀ ਇਜਾਜ਼ਤ ਨਹੀਂ ਹੋਵੇਗੀ। ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਐਸਡੀਐਮ ਸਦਰ ਤੋਂ ਛੱਤ ’ਤੇ ਨਮਾਜ਼ ਅਦਾ ਕਰਨ ਦੀ ਇਜਾਜ਼ਤ ਮੰਗੀ ਸੀ। ਇਸ ਦੇ ਜਵਾਬ ਵਿੱਚ ਐਸਡੀਐਮ ਨੇ ਕਿਹਾ ਕਿ ਜਾਮਾ ਮਸਜਿਦ ਦੇ ਪਲੇਟਫਾਰਮ ਦੇ ਬਾਹਰ ਵੀ ਨਮਾਜ਼ ਨਹੀਂ ਅਦਾ ਕੀਤੀ ਜਾਵੇਗੀ। ਉਨ੍ਹਾਂ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਕਿਹਾ ਕਿ ਉਹ ਸਾਰਿਆਂ ਨੂੰ ਸਮਝਾਉਣ ਕਿ ਨਮਾਜ਼ ਮਸਜਿਦ ਦੇ ਅੰਦਰ ਹੀ ਅਦਾ ਕੀਤੀ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਬਦਲੇ ਜਾਣਗੇ 10 ਸਾਲ ਪੁਰਾਣੇ CNG ਆਟੋ! ਸਰਕਾਰ ਦੀ ਨਵੀਂ EV ਸਕੀਮ
ਜੇਕਰ ਕੋਈ ਸਮੱਸਿਆ ਹੋਵੇਗੀ ਤਾਂ ਦੋਵਾਂ ਧਿਰਾਂ ਨੂੰ ਹੀ ਝੱਲਣਾ ਪਵੇਗਾ
ਸ਼ਾਂਤੀ ਕਮੇਟੀ ਦੀ ਮੀਟਿੰਗ ਵਿੱਚ ਸੰਭਲ ਦੇ ਸੀਓ ਅਨੁਜ ਚੌਧਰੀ ਨੇ ਕਿਹਾ ਕਿ ਤਿਉਹਾਰਾਂ ਦੇ ਮਾਹੌਲ ਦੌਰਾਨ ਜੇਕਰ ਕੋਈ ਹੰਗਾਮਾ ਜਾਂ ਹੋਰ ਕਿਸੇ ਕਿਸਮ ਦੀ ਸਮੱਸਿਆ ਪੈਦਾ ਹੁੰਦੀ ਹੈ ਤਾਂ ਇਸ ਦਾ ਖਮਿਆਜ਼ਾ ਦੋਵੇਂ ਧਿਰਾਂ ਨੂੰ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਕਿ ਅਸੀਂ ਜੋ ਕੰਮ ਕਰਦੇ ਹਾਂ, ਉਹ ਨਿਰਪੱਖ ਹੈ, ਇਸ ਲਈ ਕਿਸੇ ਨੂੰ ਵੀ ਇਸ ਨੂੰ ਘੱਟ ਨਹੀਂ ਸਮਝਣਾ ਚਾਹੀਦਾ ਅਤੇ ਨਾ ਹੀ ਕਿਸੇ ਨੂੰ ਇਸ 'ਤੇ ਰਾਜਨੀਤੀ ਕਰਨੀ ਚਾਹੀਦੀ ਹੈ। ਉਨ੍ਹਾਂ ਉਦਾਹਰਨ ਦਿੰਦਿਆਂ ਕਿਹਾ ਕਿ ਸੰਭਲ ਨੂੰ ਛੱਡ ਕੇ ਕਿਸੇ ਵੀ ਜ਼ਿਲ੍ਹੇ ਵਿੱਚ ਪਿਛਲੇ ਤਿੰਨ ਮਹੀਨਿਆਂ ਵਿੱਚ ਕੋਈ ਗੜਬੜੀ ਨਹੀਂ ਹੋਈ ਹੈ। ਇੱਥੇ ਮੌਜੂਦ ਹਰ ਕੋਈ ਜਾਣਦਾ ਹੈ ਕਿ ਇੱਥੇ ਹੋਏ ਦੰਗਿਆਂ ਵਿੱਚ ਕਿੰਨੇ ਲੋਕ ਸ਼ਾਮਲ ਸਨ। ਇਸ ਦੇ ਬਾਵਜੂਦ ਉਨ੍ਹਾਂ ਲੋਕਾਂ ਨੂੰ ਹੀ ਜੇਲ੍ਹ ਭੇਜਿਆ ਜਾ ਰਿਹਾ ਹੈ ਜਿਨ੍ਹਾਂ ਖ਼ਿਲਾਫ਼ ਸਬੂਤ ਹਨ। ਅਜਿਹਾ ਨਹੀਂ ਹੈ ਕਿ ਬਿਨਾਂ ਸਬੂਤਾਂ ਦੇ ਕਿਸੇ ਨੂੰ ਜੇਲ੍ਹ ਭੇਜਿਆ ਗਿਆ ਹੋਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਸ ਦਿਨ ਲੱਗੇਗਾ ਸਾਲ ਦਾ ਪਹਿਲਾ ਸੂਰਜ ਗ੍ਰਹਿਣ, ਜਾਣੋ ਭਾਰਤ 'ਚ ਕੀ ਹੋਵੇਗਾ ਇਸਦਾ ਅਸਰ?
NEXT STORY