ਓਡੀਸ਼ਾ— ਦੇਸ਼ ਭਰ ’ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਲੱਖਾਂ ਲੋਕ ਇਸ ਮਹਾਮਾਰੀ ਨਾਲ ਜੂਝ ਰਹੇ ਹਨ। ਹਾਲਾਤ ਅਜਿਹੇ ਬਣ ਗਏ ਹਨ ਕਿ ਰੋਜ਼ਾਨਾ 90 ਹਜ਼ਾਰ ਤੋਂ ਵਧੇਰੇ ਨਵੇਂ ਕੇਸ ਸਾਹਮਣੇ ਆ ਰਹੇ ਹਨ। ਭਾਰਤ ਵਿਚ ਕੋਰੋਨਾ ਮਹਾਮਾਰੀ ਦਾ ਅੰਕੜਾ 53 ਲੱਖ ਦੇ ਪਾਰ ਪਹੁੰਚ ਚੁੱਕਾ ਹੈ। ਕੋਰੋਨਾ ਮਹਾਮਾਰੀ ਕਾਰਨ ਵੱਡੀ ਗਿਣਤੀ ਵਿਚ ਲੋਕ ਬੇਰੋਜ਼ਗਾਰ ਹੋ ਗਏ ਹਨ ਅਤੇ ਆਰਥਿਕ ਤੰਗੀ ਨਾਲ ਵੀ ਜੂਝ ਰਹੇ ਹਨ। ਅਜਿਹੇ ਵਿਚ ਜੇਕਰ ਉਨ੍ਹਾਂ ਦੇ ਪਰਿਵਾਰ ’ਚ ਕੋਈ ਵੀ ਬੀਮਾਰੀ ਤੋਂ ਪੀੜਤ ਹੋ ਜਾਂਦਾ ਹੈ ਤਾਂ ਇਸ ਲਈ ਇਲਾਜ ਕਰਾਉਣਾ ਮੁਸ਼ਕਲ ਹੋ ਜਾਂਦਾ ਹੈ।
ਅਜਿਹੇ ਵਿਚ ਭੁਵਨੇਸ਼ਵਰ ਦੇ ਭਾਰਤੀ ਸੂਚਨਾ ਤਕਨਾਲੋਜੀ ਸੰਸਥਾ ਦੇ ਵਿਦਿਆਰਥੀਆਂ ਨੇ ਕੋਵਿਡ-19 ਯਾਨੀ ਕਿ ਕੋਰੋਨਾ ਮਹਾਮਾਰੀ ਦਰਮਿਆਨ ਇਕ ਵੈਂਟੀਲੇਸ਼ਨ ਡਿਵਾਈਸ (ਹਵਾਦਾਰ ਜੰਤਰ) ‘ਬਬਲ ਹੈਲਮੇਟ’ ਵਿਕਸਿਤ ਕਰਨ ਦਾ ਦਾਅਵਾ ਕੀਤਾ ਹੈ। ਆਈ. ਆਈ. ਆਈ. ਟੀ. ਦੀ ਇਕ ਵਿਦਿਆਰਥਣ ਅਨਨਿਆ ਅਪਰਮਾ ਮੁਤਾਬਕ ਇਹ ਡਿਵਾਈਸ ਆਮ ਲੋਕਾਂ ਲਈ ਬਹੁਤ ਸਸਤੀ ਹੋਵੇਗੀ। ਇਕ ਮਰੀਜ਼ ਲਈ ਵੈਂਟੀਲੇਸ਼ਨ ਚਾਰਜ ਰੋਜ਼ਾਨਾ 15,000 ਰੁਪਏ ਹੈ ਪਰ ਸਾਡਾ ਇਹ ਯੰਤਰ ਆਮ ਆਦਮੀ ਲਈ ਬਹੁਤ ਸਸਤਾ ਹੋਵੇਗਾ, ਕਿਉਂਕਿ ਉਹ ਇਸ ਨੂੰ ਆਪਣੇ ਘਰ ਵਿਚ ਵੀ ਰੱਖ ਸਕਦਾ ਹੈ। ਉਨ੍ਹਾਂ ਦੱਸਿਆ ਕਿ ਅਸੀ ਕਟਕ ਦੋ ਹਸਪਤਾਲਾਂ ’ਚ ਪਰੀਖਣ ਕੀਤਾ ਹੈ। ਅਸੀਂ ਹੋਰ ਜ਼ਿਆਦਾ ਟਰਾਇਲ ਲਈ ਤਿਆਰ ਹਾਂ।
ਜੰਮੂ-ਕਸ਼ਮੀਰ ਲਈ ਆਰਥਿਕ ਪੈਕੇਜ ਦਾ ਐਲਾਨ, ਇਕ ਸਾਲ ਤੱਕ ਬਿਜਲੀ-ਪਾਣੀ ਬਿੱਲ 'ਚ 50 ਫੀਸਦੀ ਦੀ ਛੋਟ
NEXT STORY