ਨਵੀਂ ਦਿੱਲੀ- ਆਈ.ਆਈ.ਟੀ. ਖੜਗਪੁਰ ਨੇ ਕੋਵਿਡ-19 ਦੀ ਜਾਂਚ ਲਈ ਘੱਟ ਲਾਗਤ ਵਾਲੀ ਇਕ ਮਸ਼ੀਨ ਬਣਾਈ ਹੈ, ਜੋ ਇਕ ਘੰਟੇ ਅੰਦਰ ਜਾਂਚ ਦੇ ਨਤੀਜੇ ਦੇਵੇਗੀ। ਇਸ ਨੂੰ ਭਾਰਤੀ ਆਯੂਵਿਗਿਆਨ ਖੋਜ ਕੌਂਸਲ (ਆਈ.ਸੀ.ਐੱਮ.ਆਰ.) ਤੋਂ ਵੀ ਮਨਜ਼ੂਰੀ ਮਿਲ ਗਈ ਹੈ। ਸੰਸਥਾ ਦੇ ਅਧਿਕਾਰੀਆਂ ਅਨੁਸਾਰ 'ਕੋਵੀਰੈਪ' ਇਕ ਘੰਟੇ ਅੰਦਰ ਨਤੀਜੇ ਦੇ ਸਕਦਾ ਹੈ। ਇਹ ਦੂਰ ਅਤੇ ਪੇਂਡੂ ਇਲਾਕਿਆਂ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਜਾਂਚ ਦੇ ਕੰਮ 'ਚ ਤੇਜ਼ੀ ਲਿਆਉਣ ਲਈ ਇਕ ਪ੍ਰਭਾਵੀ ਹਥਿਆਰ ਸਾਬਤ ਹੋ ਸਕਦਾ ਹੈ।
ਇਕ ਘੰਟੇ ਅੰਦਰ ਪੂਰੀ ਹੋਵੇਗੀ ਜਾਂਚ ਪ੍ਰਕਿਰਿਆ
ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ 'ਨਿਸ਼ੰਕ' ਨੇ ਕਿਹਾ ਕਿ ਇਸ ਮਸ਼ੀਨ ਦੀ ਜਾਂਚ ਭਰੋਸੇਮੰਦ ਅਤੇ ਸਸਤੀ ਹੈ। ਆਮ ਲੋਕਾਂ ਨੂੰ ਇਸ ਤੋਂ ਬਹੁਤ ਫਾਇਦਾ ਹੋਵੇਗਾ, ਕਿਉਂਕਿ 500 ਰੁਪਏ 'ਚ ਇਸ ਨਾਲ ਜਾਂਚ ਹੋ ਜਾਵੇਗੀ। ਸਰਕਾਰ ਦੀ ਮਦਦ ਨਾਲ ਇਸ 'ਚ ਹੋਰ ਕਟੌਤੀ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਘੱਟੋ-ਘੱਟ ਸਾਮਾਨ ਨਾਲ ਇਸ ਮਸ਼ੀਨ ਨੂੰ 10 ਹਜ਼ਾਰ ਰੁਪਏ 'ਚ ਬਣਾਇਆ ਵੀ ਜਾ ਸਕਦਾ ਹੈ। ਇਸ 'ਚ ਘੱਟੋ-ਘੱਟ ਮੂਲਭੂਤ ਢਾਂਚੇ ਦੀ ਜ਼ਰੂਰਤ ਹੋਵੇਗੀ ਅਤੇ ਜਾਂਚ ਪ੍ਰਕਿਰਿਆ ਇਕ ਘੰਟੇ ਅੰਦਰ ਪੂਰੀ ਹੋ ਜਾਵੇਗੀ।
ਇਹ ਮਸ਼ੀਨ ਪੋਰਟੇਬਲ ਹੈ
ਇਸ ਨਾਲ ਪੀ.ਸੀ.ਆਰ. ਟੈਸਟ ਤੋਂ ਬਹੁਤ ਹੱਦ ਤੱਕ ਛੁਟਕਾਰਾ ਮਿਲ ਜਾਵੇਗਾ। ਇਹ ਮਸ਼ੀਨ ਪੋਰਟੇਬਲ ਹੈ ਯਾਨੀ ਜਾਂਚ ਲਈ ਇਸ ਨੂੰ ਇਕ ਥਾਂ ਤੋਂ ਦੂਜੀ ਥਾਂ ਲਿਜਾਉਣਾ ਵੀ ਸੌਖਾ ਹੋਵੇਗਾ। ਆਈ.ਆਈ.ਟੀ ਵਲੋਂ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਆਈ.ਆਈ.ਟੀ. ਖੜਗਪੁਰ ਦੇ ਡਾਇਰੈਕਟਰ ਪ੍ਰੋਫੈਸਰ ਵੀ.ਕੇ. ਤਿਵਾੜੀ ਨੇ ਇਕ ਬਿਆਨ 'ਚ ਕਿਹਾ ਕਿ ਆਈ.ਸੀ.ਐੱਮ.ਆਰ. ਦੀ ਇਕ ਪ੍ਰਯੋਗਸ਼ਾਲਾ 'ਚ ਕਈ ਮਰੀਜ਼ਾਂ ਦੇ ਨਮੂਨਿਆਂ ਦੀ ਇਸ ਮਸ਼ੀਨ ਨਾਲ ਜਾਂਚ ਕੀਤੀ ਗਈ।
ਰਾਜਨੀਤੀ ਦਾ 'ਚਾਣਕਿਆ' ਕਹੇ ਜਾਣ ਵਾਲੇ ਅਮਿਤ ਸ਼ਾਹ ਬਾਰੇ ਜਾਣੋ ਕੁਝ ਰੌਚਕ ਗੱਲਾਂ
NEXT STORY