ਸ਼ਿਮਲਾ,(ਰਾਕਟਾ)– ਹਿਮਾਚਲ ਪ੍ਰਦੇਸ਼ ਪੁਲਸ ਵਿਭਾਗ ਸੰਗਠਿਤ ਅਪਰਾਧਾਂ ’ਚ ਸ਼ਾਮਲ ਗਿਰੋਹਾਂ ਅਤੇ ਡਰੱਗਜ਼, ਸ਼ਰਾਬ ਅਤੇ ਮਾਈਨਿੰਗ ਮਾਫੀਆ ਨੂੰ ਟਾਰਗੈੱਟ ਕਰ ਕੇ ਉਨ੍ਹਾਂ ਦੇ ਨੈੱਟਵਰਕ ਦਾ ਪਰਦਾਫਾਸ਼ ਕਰਨ ’ਚ ਜੁਟਿਆ ਹੈ। ਇਸੇ ਕੜੀ ’ਚ ਵਿਭਾਗ ਨੇ ਮਈ, 2021 ਤੋਂ ਅਜਿਹੇ 25 ਮਾਮਲਿਆਂ, ਜਿਨ੍ਹਾਂ ’ਚ 2 ਕੇਸ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਤਹਿਤ ਲੋਕ ਸੇਵਕਾਂ ਵੱਲੋਂ ਗ਼ਬਨ ਕੀਤੇ ਜਾਣ, 6 ਨਸ਼ਾ ਸਮੱਗਲਿੰਗ, 5 ਜਾਲਸਾਜ਼ੀ ਅਤੇ ਧੋਖਾਦੇਹੀ, 7 ਗ਼ੈਰ-ਕਾਨੂੰਨੀ ਸ਼ਰਾਬ, 4 ਗ਼ੈਰ-ਕਾਨੂੰਨੀ ਮਾਈਨਿੰਗ ਅਤੇ 1 ਹੱਤਿਆ ਦੀ ਕੋਸ਼ਿਸ਼ ਨਾਲ ਜੁੜਿਆ ਹੈ, ਦੀ ਡੂੰਘਾਈ ਨਾਲ ਜਾਂਚ-ਪੜਤਾਲ ਕਰਦੇ ਹੋਏ ਮੁਲਜ਼ਮਾਂ ਦੇ ਅਪਰਾਧਿਕ ਗਠਜੋੜ ਨੂੰ ਬੇਨਕਾਬ ਕੀਤਾ ਹੈ।
ਇਨ੍ਹਾਂ ਮਾਮਲਿਆਂ ’ਚ 120 ਤੋਂ ਜ਼ਿਆਦਾ ਮੁਲਜ਼ਮਾਂ ਦੀ 65 ਕਰੋੜ ਤੋਂ ਵੱਧ ਦੀਆਂ ਗ਼ੈਰ-ਕਾਨੂੰਨੀ ਜਾਇਦਾਦਾਂ ਦੀ ਜਾਂਚ ਵੀ ਕੀਤੀ ਗਈ, ਜਿਸ ਨੂੰ ਕਾਨੂੰਨੀ ਕਾਰਵਾਈ ਲਈ ਈ. ਡੀ. ਨੂੰ ਸੌਂਪਿਆ ਗਿਆ ਹੈ, ਤਾਂ ਕਿ ਗ਼ੈਰ-ਕਾਨੂੰਨੀ ਜਾਇਦਾਦਾਂ ਨੂੰ ਜ਼ਬਤ ਕੀਤਾ ਜਾ ਸਕੇ ਅਤੇ ਸੰਗਠਿਤ ਮੁਲਜ਼ਮਾਂ ਅਤੇ ਗਿਰੋਹਾਂ ਦੀ ਕਮਰ ਟੁੱਟ ਸਕੇ। ਸੂਬੇ ਦੇ ਪੁਲਸ ਡਾਇਰੈਕਟਰ ਜਨਰਲ ਸੰਜੇ ਕੁੰਡੂ ਨੇ ਕਿਹਾ ਕਿ ਪੁਲਸ ਹੈੱਡਕੁਆਰਟਰ ਵਿਖੇ ਇਕ ਐਂਟੀ ਮਨੀ ਲਾਂਡਰਿੰਗ ਸੈੱਲ ਦਾ ਗਠਨ ਕੀਤਾ ਗਿਆ ਹੈ। ਇਸ ਤਹਿਤ ਇਨਫੋਰਸਮੈਂਟ ਡਾਇਰੈਕਟੋਰੇਟ ਨਾਲ ਕਈ ਵੱਡੇ ਸੰਗਠਿਤ ਅਪਰਾਧਾਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਜੰਮੂ-ਕਸ਼ਮੀਰ: ਬਾਰਾਮੂਲਾ ’ਚ ਅੱਤਵਾਦੀਆਂ ਨਾਲ ਮੁਕਾਬਲਾ, 3 ਜਵਾਨ ਜ਼ਖਮੀ, 1 ਅੱਤਵਾਦੀ ਢੇਰ
NEXT STORY