ਪ੍ਰਤਾਪਗੜ੍ਹ - ਯੂ.ਪੀ. ਵਿੱਚ ਪੰਚਾਇਤੀ ਚੋਣਾਂ ਦੌਰਾਨ ਪ੍ਰਤਾਪਗੜ੍ਹ ਜ਼ਿਲ੍ਹੇ ਵਿੱਚ ਗ਼ੈਰ-ਕਾਨੂੰਨੀ ਸ਼ਰਾਬ ਦੇ ਧੰਦੇ ਦਾ ਪੁਲਸ ਨੇ ਪਰਦਾਫਾਸ਼ ਕੀਤਾ। ਕੁੰਡਾ ਸਰਕਿਲ ਦੇ ਹਥਿਗਵਾਂ ਥਾਣਾ ਖੇਤਰ ਵਿੱਚ ਛਾਪਾ ਮਾਰ ਕੇ ਪੁਲਸ ਨੇ 10 ਕਰੋੜ ਤੋਂ ਜ਼ਿਆਦਾ ਦੀ ਗ਼ੈਰ-ਕਾਨੂੰਨੀ ਸ਼ਰਾਬ ਬਣਾਉਣ ਦੀ ਸਮੱਗਰੀ ਜ਼ਬਤ ਕੀਤੀ। ਛਾਪੇਮਾਰੀ ਦੌਰਾਨ ਜ਼ਮੀਨ ਦੇ ਅੰਦਰ ਰੱਖੇ ਗਏ ਸ਼ਰਾਬ ਨਾਲ ਭਰੇ ਕਈ ਡਰੱਮਾਂ ਨੂੰ ਜੇ.ਸੀ.ਬੀ. ਨਾਲ ਪੁੱਟ ਕੇ ਕੱਢਿਆ ਗਿਆ। ਪੁਲਸ ਨੇ ਸ਼ਰਾਬ ਮਾਫੀਆ ਸਮੇਤ ਕਈਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ- ਘਰ 'ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਧਾ, 8 ਔਰਤਾਂ ਅਤੇ 4 ਵਿਅਕਤੀ ਕਾਬੂ
ਤੁਹਾਨੂੰ ਦੱਸ ਦਈਏ ਕਿ ਸ਼ੁੱਕਰਵਾਰ ਸ਼ਾਮ ਨੂੰ ਐੱਸ.ਪੀ. ਆਕਾਸ਼ ਤੋਮਰ ਦੇ ਨਿਰਦੇਸ਼ ਵਿੱਚ ਪ੍ਰਤਾਪਗੜ੍ਹ ਦੇ ਕੁੰਡਾ ਸਰਕਿਲ ਸਥਿਤ ਹਥਿਗਵਾਂ ਵਿੱਚ ਇੱਕ ਗ਼ੈਰ-ਕਾਨੂੰਨੀ ਸ਼ਰਾਬ ਨਿਰਮਾਣ ਇਕਾਈ 'ਤੇ ਛਾਪਾ ਮਾਰਿਆ ਗਿਆ। ਛਾਪੇਮਾਰੀ ਵਿੱਚ ਇੰਨੀ ਵੱਡੀ ਮਾਤਰਾ ਵਿੱਚ ਸ਼ਰਾਬ ਮਿਲੀ ਕਿ ਪੁਲਸ ਅਧਿਕਾਰੀਆਂ ਦੇ ਪੈਰਾਂ ਹੇਠਾਂ ਜ਼ਮੀਨ ਖਿਸਕ ਗਈ।
ਇਹ ਵੀ ਪੜ੍ਹੋ- ਲਾਕਡਾਊਨ 'ਚ ਨਹੀਂ ਲੱਗੀ ਨੌਕਰੀ ਤਾਂ ਸਿਵਲ ਇੰਜੀਨੀਅਰ ਨੇ ਖੋਲ੍ਹੀ ਆਨਲਾਈਨ ਕਬਾੜ ਦੀ ਦੁਕਾਨ
ਇਸ ਦੌਰਾਨ 10 ਕਰੋੜ ਤੋਂ ਜ਼ਿਆਦਾ ਦੀ ਸ਼ਰਾਬ ਬਣਾਉਣ ਦੀ ਸਮੱਗਰੀ ਬਰਾਮਦ ਕੀਤੀ ਗਈ। ਪੁਲਸ ਨੇ ਜਦੋਂ ਤਲਾਸ਼ੀ ਲਈ ਤਾਂ ਡਰੱਮਾਂ ਵਿੱਚ ਲੱਗਭੱਗ 50,000 ਲਿਟਰ ਸ਼ਰਾਬ ਬਰਾਮਦ ਹੋਈ। ਲੱਖਾਂ ਬਾਰ ਕੋਡ, ਖਾਲੀ ਬੋਤਲਾਂ, ਫਲੇਵਰਿੰਗ ਏਜੰਟ, ਲੇਬਲ ਅਤੇ ਲੱਖਾਂ ਤਿਆਰ ਗ਼ੈਰ-ਕਾਨੂੰਨੀ ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋਈਆਂ।
ਇਹ ਵੀ ਪੜ੍ਹੋ- ਨਾ ਲਾਈਟ, ਨਾ ਪੱਖਾ, ਗਰੀਬ ਰਾਤ ਨੂੰ ਉੱਠੇਗਾ ਤਾਂ ਆਬਾਦੀ ਹੀ ਵਧਾਏਗਾ: ਬਦਰੂਦੀਨ ਅਜਮਲ
ਪੁਲਸ ਅਤੇ ਐਕਸਾਇਜ਼ ਟੀਮ ਨੇ ਜੇ.ਸੀ.ਬੀ. ਦੀ ਵਰਤੋ ਕਰ ਜ਼ਮੀਨ ਦੇ ਅੰਦਰੋਂ ਸ਼ਰਾਬ ਦੇ ਡਰੱਮਾਂ ਨੂੰ ਬਰਾਮਦ ਕੀਤਾ। ਗ਼ੈਰ-ਕਾਨੂੰਨੀ ਸ਼ਰਾਬ ਦਾ ਇਹ ਧੰਧਾ 10 ਬੀਘਾ ਤੋਂ ਜ਼ਿਆਦਾ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ। ਮਾਮਲੇ ਵਿੱਚ ਪੁਲਸ ਨੇ ਸ਼ਰਾਬ ਮਾਫੀਆ ਗੁੱਡੂ ਸਿੰਘ ਅਤੇ ਸੁਧਾਕਰ ਸਿੰਘ ਸਮੇਤ 30 ਤੋਂ ਜ਼ਿਆਦਾ ਲੋਕਾਂ 'ਤੇ ਮਾਮਲਾ ਦਰਜ ਕੀਤਾ ਹੈ।
ਨੋਟ- ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਘਰ 'ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਧਾ, 8 ਔਰਤਾਂ ਅਤੇ 4 ਵਿਅਕਤੀ ਕਾਬੂ
NEXT STORY