ਨੈਸ਼ਨਲ ਡੈਸਕ- ਮਹਾਰਾਸ਼ਟਰ ਦੇ ਨਵੀਂ ਮੁੰਬਈ ਪੁਲਸ ਦੇ ਐਂਟੀ-ਨਾਰਕੋਟਿਕਸ ਸੈੱਲ ਨੇ ਸ਼ਹਿਰ ਵਿੱਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਦੀ ਪਛਾਣ ਕਰਨ ਲਈ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ। ਇੱਕ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਛਾਪੇਮਾਰੀ ਸ਼ੁੱਕਰਵਾਰ ਸਵੇਰੇ 7 ਵਜੇ ਖਾਰਘਰ ਪੁਲਸ ਸਟੇਸ਼ਨ ਖੇਤਰ ਵਿੱਚ ਸ਼ੁਰੂ ਹੋਈ।
ਅਧਿਕਾਰੀ ਨੇ ਦੱਸਿਆ, "ਸੀਨੀਅਰ ਇੰਸਪੈਕਟਰ ਸੰਦੀਪ ਨਿਗੜੇ ਅਤੇ ਅਵਿਨਾਸ਼ ਕਾਲਦਾਤੇ ਦੀ ਅਗਵਾਈ ਵਾਲੀਆਂ ਟੀਮਾਂ ਨੇ ਸੈਕਟਰ 35F ਅਤੇ ਸੈਕਟਰ 30 ਵਿੱਚ ਸਥਿਤ ਰਿਹਾਇਸ਼ਾਂ ਦਾ ਮੁਆਇਨਾ ਕੀਤਾ। ਇਸ ਦੌਰਾਨ 5 ਨਾਈਜੀਰੀਅਨ ਨਾਗਰਿਕਾਂ ਸਮੇਤ 6 ਵਿਅਕਤੀ ਵੈਲਿਡ ਵੀਜ਼ੇ ਤੋਂ ਬਿਨਾਂ ਰਹਿੰਦੇ ਪਾਏ ਗਏ। ਇਸ ਮਾਮਲੇ 'ਚ 2 ਮਕਾਨ ਮਾਲਕਾਂ 'ਤੇ ਸਰਕਾਰੀ ਵੈੱਬਸਾਈਟ 'ਤੇ ਲਾਜ਼ਮੀ 'ਸੀ-ਫਾਰਮ' ਜਮ੍ਹਾਂ ਕਰਵਾਏ ਬਿਨਾਂ ਵਿਦੇਸ਼ੀ ਨਾਗਰਿਕਾਂ ਨੂੰ ਆਪਣੀਆਂ ਜਾਇਦਾਦਾਂ ਕਿਰਾਏ 'ਤੇ ਦੇਣ ਲਈ ਮਾਮਲਾ ਦਰਜ ਕੀਤਾ ਗਿਆ ਹੈ।"
ਅਧਿਕਾਰੀ ਨੇ ਅੱਗੇ ਕਿਹਾ ਕਿ ਉਨ੍ਹਾਂ 'ਤੇ ਵਿਦੇਸ਼ੀ ਐਕਟ ਅਤੇ ਵਿਦੇਸ਼ੀ ਰਜਿਸਟ੍ਰੇਸ਼ਨ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਹਿਰਾਸਤ ਵਿੱਚ ਲਏ ਗਏ ਵਿਦੇਸ਼ੀ ਨਾਗਰਿਕਾਂ ਨੂੰ ਵਿਦੇਸ਼ੀ ਖੇਤਰੀ ਰਜਿਸਟ੍ਰੇਸ਼ਨ ਦਫਤਰ ਦੁਆਰਾ 'ਭਾਰਤ ਛੱਡੋ' ਨੋਟਿਸ ਜਾਰੀ ਕੀਤੇ ਗਏ ਹਨ।
Road Accident : ਬਿਹਾਰ 'ਚ ਵਾਪਰੇ ਸੜਕ ਹਾਦਸੇ 'ਚ ਪਿਓ-ਧੀ ਦੀ ਮੌਤ, ਚਾਰ ਹੋਰ ਜ਼ਖਮੀ
NEXT STORY