ਨਵੀਂ ਦਿੱਲੀ- ਅੱਜ ਦੇ ਡਿਜੀਟਲ ਦੌਰ 'ਚ ਚਿੱਠੀਆਂ ਦੀ ਥਾਂ ਮੋਬਾਇਲ ਫੋਨਾਂ ਨੇ ਲੈ ਲਈ ਹੈ। ਇਕ ਸਮਾਂ ਸੀ, ਜਦੋਂ ਲੋਕ ਆਪਣੇ ਪਿਆਰਿਆਂ ਤੱਕ ਕੋਈ ਸੰਦੇਸ਼ ਪਹੁੰਚਾਉਣ ਲਈ ਚਿੱਠੀਆਂ ਦਾ ਸਹਾਰਾ ਲੈਂਦੇ ਸਨ ਅਤੇ ਵਾਪਸੀ ਜਵਾਬ ਦੀ ਵੀ ਬੇਸਬਰੀ ਨਾਲ ਉਡੀਕ ਕਰਦੇ ਸਨ। ਖ਼ਾਸ ਗੱਲ ਇਹ ਹੈ ਕਿ ਭਾਰਤ ਵਿਚ ਦੁਨੀਆ ਦਾ ਸਭ ਤੋਂ ਵੱਡਾ ਪੋਸਟਲ ਨੈੱਟਵਰਕ ਹੈ। ਦੇਸ਼ ਵਿਚ ਡੇਢ ਲੱਖ ਤੋਂ ਵਧੇਰੇ ਪੋਸਟ ਆਫ਼ਿਸ ਹਨ। 9 ਅਕਤੂਬਰ ਨੂੰ ਵਰਲਡ ਪੋਸਟ ਡੇਅ ਵਜੋਂ ਮਨਾਇਆ ਜਾਂਦਾ ਹੈ। ਦਰਅਸਲ ਡਾਕ ਸੇਵਾਵਾਂ ਦਾ ਮਹੱਤਵ ਦੱਸਣ ਲਈ ਇਹ ਦਿਨ ਮਨਾਇਆ ਜਾਂਦਾ ਹੈ।
ਚਿੱਠੀਆਂ ਲਿਖਣ ਦੇ ਮਹੱਤਵ ਨੂੰ ਦਰਸਾਉਣ ਲਈ ਦੇਸ਼ ਵਿਚ ਲੇਟਰ ਕਾਰਨੀਵਲ ਵਰਗੇ ਆਯੋਜਨ ਹੋ ਰਹੇ ਹਨ, ਜਿਸ ਵਿਚ ਬੱਚੇ ਵੱਧ-ਚੜ੍ਹ ਕੇ ਹਿੱਸਾ ਲੈ ਰਹੇ ਹਨ। ਅੱਜ ਤੋਂ 10 ਸਾਲ ਪਹਿਲਾਂ ਯਾਨੀ ਕਿ 9 ਅਕਤੂਬਰ 2013 ਨੂੰ ਨੈਸ਼ਨਲ ਇੰਸਟੀਚਿਊਟ ਆਫ਼ ਡਿਜ਼ਾਈਨ ਦੀਆਂ 2 ਵਿਦਿਆਰਥਣਾਂ ਸ਼ਿਵਾਨੀ ਮਹਿਤਾ ਅਤੇ ਹਰਨੇਹਮਤ ਕੌਰ ਨੇ ਕਾਲਜ ਵਿਚ ਰਾਈਟਿੰਗ ਸਟਾਲ ਲਾਇਆ ਸੀ। ਇੱਥੋਂ ਹੀ ਦੋਹਾਂ ਦੋਸਤਾਂ ਨੇ ਚਿੱਠੀ ਦੀ ਤਾਕਤ ਨੂੰ ਸਮਝਿਆ।
ਸਾਲ 2016 ਵਿਚ ਸ਼ਿਵਾਨੀ ਅਤੇ ਹਰਨੇਹਮਤ ਨੇ ਇਲਾਹਾਬਾਦ ਵਿਚ ਇਕ ਲੇਟਰ ਰਾਈਟਿੰਗ ਕਾਰਨੀਵਲ ਸ਼ੁਰੂ ਕਰਨ ਦੀ ਸੋਚੀ। ਇਸ ਵਿਚ ਵੱਡਿਆਂ ਤੋਂ ਜ਼ਿਆਦਾ ਬੱਚਿਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਸ਼ਿਵਾਨੀ ਨੇ ਦੱਸਿਆ ਕਿ ਅੱਜ ਦੇ ਦੌਰ 'ਚ ਬੱਚਿਆਂ ਨੂੰ ਅਸਲੀ ਡਾਕ ਬਾਰੇ ਜਾਣਕਾਰੀ ਨਹੀਂ ਹੈ, ਇਸ ਲਈ ਕਾਰਨੀਵਲ ਵਿਚ ਅਸੀਂ ਇਕ ਡਾਕੀਏ ਨੂੰ ਬੁਲਾਉਂਦੇ ਹਾਂ। ਉਹ ਆਪਣੇ ਤਜ਼ਰਬੇ ਸਾਂਝਾ ਕਰਦੇ ਹਨ। ਕਾਰਨੀਵਲ ਵਿਚ ਬੱਚਿਆਂ ਨੇ ਆਪਣੇ ਰੋਲ ਮਾਡਲ ਨੂੰ ਵੀ ਚਿੱਠੀਆਂ ਲਿਖੀਆਂ। ਅਮਿਤਾਭ ਬੱਚਨ, ਗੁਲਜ਼ਾਰ, ਅਨੁਪਮ ਖੇਰ ਵਰਗੇ ਦਿੱਗਜ਼ਾਂ ਨੇ ਬੱਚਿਆਂ ਦੀਆਂ ਚਿੱਠੀਆਂ ਦੇ ਜਵਾਬ ਤੱਕ ਦਿੱਤੇ ਹਨ।
ਨਿੱਕੀ ਜਿਹੀ ਗੱਲ 'ਤੇ ਮਾਸੂਮ ਭੈਣਾਂ ਨੂੰ ਬੇਰਹਿਮ ਮੌਤ ਦੇਣ ਵਾਲੀ ਵੱਡੀ ਭੈਣ ਗ੍ਰਿਫ਼ਤਾਰ, ਕੀਤਾ ਵੱਡਾ ਖ਼ੁਲਾਸਾ
NEXT STORY