ਨਵੀਂ ਦਿੱਲੀ—ਭੀੜ ਵਾਲੇ ਕਰੋਲ ਬਾਗ ਦੀ ਕਾਰ ਮੁਕਤ ਸੜਕ ਅਜ਼ਮਲ ਖਾਂ ਰੋਡ ਦੇ ਇਕ ਹਿਸੇ ’ਚ ਹਵਾ ਗੁਣਵੱਤਾ ’ਚ ਸੁਧਾਰ ਆਇਆ ਹੈ। ਇਕ ਸਥਾਨਕ ਅਧਿਐਨ ’ਚ ਇਹ ਗੱਲ ਸਾਹਮਣੇ ਆਈ ਹੈ। ਅਧਿਐਨ ਕਰਨ ਵਾਲੀ ਸੰਸਥਾ ‘ਸੈਂਟਰ ਫਾਰ ਸਾਇੰਸ ਐਂਡ ਇਨਵਾਇਰਨਮੈਂਟ’ (ਸੀ.ਐੱਸ.ਈ) ਦੇ ਰਿਸਰਚ ਡਿਪਾਰਟਮੈਂਟ ਦੀ ਕਾਰਜਕਾਰੀ ਨਿਰਦੇਸ਼ਕ ਅਨੁਮਿਤਾ ਰਾਏ ਚੌਧਰੀ ਨੇ ਦੱਸਿਆ ਕਿ ਅਜਮਲ ਖਾਂ ਰੋਡ ਦੇ 600 ਮੀ. ਦੇ ਇਕ ਖਾਸ ਹਿਸੇ ’ਚੋਂ ਮਿਲੇ ਅੰਕੜਿਆਂ ਦੀ ਤੁਲਨਾ ਟਰੈਫਿਕ ਨਾਲ ਭਰੇ ਆਰਿਆ ਸਮਾਜ ਰੋਡ ਤੋਂ ਮਿਲੇ ਅੰਕੜਿਆਂ ਨਾਲ ਕੀਤੀ ਗਈ । ਅਜ਼ਮਲ ਖਾਂ ਰੋਡ ਦਾ 600 ਮੀ. ਹਿੱਸਾ ਹਾਲ ਹੀ ’ਚ ਪੈਦਲ ਚੱਲਣ ਵਾਲਿਆਂ ਦੀ ਸਹੂਲਤ ਲਈ ਕਾਰ ਮੁਕਤ ਕਰ ਦਿੱਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਇਸ ਹਿੱਸੇ ’ਚ ਪੀ. ਐਮ 2.5 ਕਣਾਂ ’ਚ ਕਮੀ ਦੇਖੀ ਗਈ ਹੈ। ਇਨਾਂ ਹੀ ਨਹੀਂ ਸੜਕ ’ਤੇ ਆਵਾਜਾਈ ’ਚ ਵੀ ਸੁਧਾਰ ਆਇਆ ਹੈ। ਨਵੀਂ ਦਿੱਲੀ ਮਿਊਂਸੀਪਲ ਕਾਰਪੋਰੇਸ਼ਨ ਦੀ ਕਮਿਸ਼ਨਰ ਵਰਸ਼ਾ ਜੋਸ਼ੀ ਨੇ ਦੱਸਿਆ ਕਿ ਕਰੋਲ ਬਾਗ ਤੋਂ ਮਿਲੀ ਹਾਂ-ਪੱਖੀ ਪ੍ਰਤੀਕਿਰਿਆ ਤੋਂ ਬਾਅਦ ਹੁਣ ਅਜਿਹੀ ਹੀ ਯੋਜਨਾ ਕੀਰਤੀ ਨਗਰ ਅਤੇ ਕਮਲਾ ਨਗਰ ਬਾਜ਼ਾਰ ’ਚ ਵੀ ਲਾਗੂ ਕੀਤੇ ਜਾਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ।
ਰਾਹੁਲ ਗਾਂਧੀ ਦੀ ਲੀਡਰਸ਼ਿਪ ਸਭ ਤੋਂ ਵਧੀਆ : ਸ਼ਸ਼ੀ ਥਰੂਰ
NEXT STORY