ਪ੍ਰਯਾਗਰਾਜ : ਮਹਾਕੁੰਭ ਦੇ ਪਹਿਲੇ ਦਿਨ ਪੋਹ ਦੀ ਪੂਰਨਿਮਾ 'ਤੇ ਸਾਧਵੀ ਦੇ ਕੱਪੜੇ ਪਾਏ ਇਕ ਔਰਤ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਸਨਸਨੀ ਮਚਾ ਦਿੱਤੀ ਸੀ। ਵਾਇਰਲ ਤਸਵੀਰਾਂ ਅਤੇ ਵੀਡੀਓਜ਼ 'ਚ ਉਸ ਨੂੰ ਸਭ ਤੋਂ ਖੂਬਸੂਰਤ ਅਤੇ ਗਲੈਮਰਸ ਸਾਧਵੀ ਦੱਸਿਆ ਗਿਆ ਹੈ। ਹਾਲਾਂਕਿ ਬਾਅਦ ਵਿਚ ਉਸ ਨੇ ਕਿਹਾ ਸੀ ਕਿ ਮੈਂ ਕੋਈ ਸਾਧਵੀ ਨਹੀਂ ਹਾਂ, ਮੈਂ ਤਾਂ ਸਿਰਫ਼ ਸਨਾਤਨ ਨੂੰ ਹਾਲੇ ਜਾਣ ਰਹੀ ਹਾਂ।
ਹਰਸ਼ਾ ਰਿਛਾਰੀਆ ਨਾਂ ਦੀ ਇਸ ਔਰਤ ਨੇ @host_harsha ਨਾਂ ਦੀ ਆਪਣੀ ਇੰਸਟਾਗ੍ਰਾਮ ਆਈਡੀ 'ਤੇ ਕਈ ਰੀਲਾਂ ਹਨ, ਜੋ ਉਸ ਦੀ ਨਵੀਂ ਲੁੱਕ ਸਾਹਮਣੇ ਆਉਣ ਤੋਂ ਬਾਅਦ ਹੋਰ ਵੀ ਮਸ਼ਹੂਰ ਹੋ ਗਈਆਂ ਹਨ। ਅਜਿਹਾ ਹੀ ਇਕ ਵੀਡੀਓ ਹੈ ਜਿਸ ਵਿਚ ਉਹ ਮੱਥੇ 'ਤੇ ਚੰਦਨ ਦਾ ਲੇਪ ਅਤੇ ਗਲੇ 'ਚ ਮਾਲਾ ਪਾ ਕੇ ਬੈਠੀ ਹੈ ਅਤੇ ਆਪਣੇ ਚੇਲਿਆਂ ਨੂੰ ਕੁਝ ਦੱਸ ਰਹੀ ਹੈ।
ਵੀਡੀਓ ਵਿਚ ਹਰਸ਼ਾ ਕਹਿੰਦੀ ਹੈ-ਹਰ ਹਰ ਮਹਾਦੇਵ, ਜੈ ਸ਼੍ਰੀ ਰਾਮ। ਕਈ ਲੋਕ ਮੈਨੂੰ ਮੈਸੇਜ ਕਰ ਰਹੇ ਹਨ ਕਿ ਦੀਦੀ ਸਾਨੂੰ ਆਪਣਾ ਮਨਚਾਹਿਆ ਪਿਆਰ ਵਸ ਵਿਚ ਕਰਨਾ ਹੈ ਤਾਂ ਕਿ ਉਹ ਸਾਡੇ ਨਾਲ ਵਿਆਹ ਕਰ ਲਵੇ ਅਤੇ ਕਦੇ ਵੀ ਦੂਰ ਨਾ ਜਾਵੇ। ਇਸ ਲਈ ਅੱਜ ਮੈਂ ਤੁਹਾਨੂੰ ਇਕ ਅਜਿਹਾ ਮੰਤਰ ਦੱਸਣ ਜਾ ਰਹੀ ਹਾਂ ਜਿਸ ਨਾਲ ਤੁਸੀਂ ਆਪਣੀ ਜ਼ਿੰਦਗੀ ਵਿਚ ਆਪਣੇ ਮਨਚਾਹੇ ਪਿਆਰ, ਪ੍ਰੇਮਿਕਾ, ਬੁਆਏਫ੍ਰੈਂਡ ਨੂੰ ਕਾਬੂ ਕਰ ਸਕਦੇ ਹੋ। ਉਹ ਤੁਹਾਨੂੰ ਕਦੇ ਨਹੀਂ ਛੱਡ ਕੇ ਜਾਵੇਗਾ ਅਤੇ ਤੁਹਾਡੀ ਹਰ ਗੱਲ ਮੰਨੇਗਾ।
ਉਸ ਨੇ ਅੱਗੇ ਕਿਹਾ- 'ਅਤੇ ਉਹ ਮੰਤਰ ਹੈ- ਓਮ ਗਿਲੀ ਗਿਲੀ ਛੂ... ਓਮ ਫਟ ਸਵਾਹਾ। ਇਸ ਮੰਤਰ ਦਾ ਤੁਹਾਨੂੰ ਰੋਜ਼ 1008 ਵਾਰ ਜਾਪ ਕਰਨਾ ਹੈ ਅਤੇ ਅਗਲੇ 11 ਦਿਨਾਂ ਤੱਕ ਇਸ ਨੂੰ ਕਰਨਾ ਹੋਵੇਗਾ। ਜੇਕਰ ਬਾਰ੍ਹਵੇਂ ਦਿਨ ਤੱਕ ਕੋਈ ਨਤੀਜਾ ਨਾ ਨਿਕਲਿਆ ਤਾਂ ਕੁਮੈਂਟ ਕਰੋ, ਮੈਂ ਤੁਹਾਨੂੰ ਨਵਾਂ ਮੰਤਰ ਦੱਸਾਂਗੀ। ਮੈਂ ਖੁਦ ਲੱਭ ਰਹੀ ਹਾਂ। ਇਸ ਮੌਕੇ 'ਤੇ ਇਹ ਸਮਝ ਆਉਂਦਾ ਹੈ ਕਿ ਇਹ ਇਕ ਮਜ਼ਾਕੀਆ ਰੀਲ ਹੈ ਅਤੇ ਅਜਿਹਾ ਕੋਈ ਮੰਤਰ ਨਹੀਂ ਹੈ ਬਲਕਿ ਹਰਸ਼ਾ ਸਿਰਫ ਇਕ ਮਜ਼ੇਦਾਰ ਰੀਲ ਬਣਾ ਰਹੀ ਸੀ।
ਇਕ ਵੀਡੀਓ 'ਚ ਉਸ ਨੇ ਦੱਸਿਆ ਸੀ ਕਿ ਉਹ ਐਕਟਿੰਗ ਦਾ ਕੰਮ ਛੱਡ ਕੇ ਸ਼ਾਂਤੀ ਦੀ ਭਾਲ 'ਚ ਇਸ ਰਸਤੇ 'ਤੇ ਆਈ ਹੈ ਅਤੇ ਹੁਣ ਸਨਾਤਨ ਨੂੰ ਸਮਝ ਰਹੀ ਹੈ।'' ਉਸ ਨੇ ਕਿਹਾ ਸੀ ਕਿ ਮੈਂ 30 ਸਾਲ ਦੀ ਹਾਂ, ਉੱਤਰਾਖੰਡ ਤੋਂ ਆਈ ਹਾਂ ਅਤੇ ਅਚਾਰੀਆ ਮਹਾਮੰਡਲੇਸ਼ਵਰ ਦੀ ਚੇਲੀ ਹਾਂ। ਤਾਜ਼ਾ ਤਸਵੀਰਾਂ ਤੋਂ ਇਲਾਵਾ ਉਸ ਦੀਆਂ ਕਈ ਪੁਰਾਣੀਆਂ ਗਲੈਮਰਸ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ, ਜਿਸ 'ਚ ਉਹ ਮਾਡਰਨ ਅਵਤਾਰ 'ਚ ਨਜ਼ਰ ਆ ਰਹੀ ਹੈ।
ਦੱਸਣਯੋਗ ਹੈ ਕਿ ਹਰਸ਼ਾ ਨਿਰੰਜਨੀ ਅਖਾੜੇ ਦੀ ਚੇਲੀ ਹੈ। ਉਸ ਦਾ ਜਨਮ ਯੂਪੀ ਦੇ ਝਾਂਸੀ ਵਿਚ ਹੋਇਆ ਸੀ, ਬਾਅਦ ਵਿਚ ਉਹ ਭੋਪਾਲ ਐੱਮਪੀ ਵਿਚ ਸ਼ਿਫਟ ਹੋ ਗਈਸੀ। ਮਾਪੇ ਅਜੇ ਵੀ ਭੋਪਾਲ ਰਹਿੰਦੇ ਹਨ। ਇਸ ਦੇ ਨਾਲ ਹੀ ਹਰਸ਼ਾ ਲੰਬੇ ਸਮੇਂ ਤੱਕ ਮੁੰਬਈ ਅਤੇ ਦਿੱਲੀ ਵਰਗੇ ਸ਼ਹਿਰਾਂ ਵਿਚ ਰਹਿੰਦੀ ਰਹੀ ਅਤੇ ਕੰਮ ਕਰਦੀ ਰਹੀ। ਬਾਅਦ ਵਿਚ ਉਸ ਦਾ ਮਨ ਅਧਿਆਤਮਿਕਤਾ ਵੱਲ ਮੁੜਿਆ। ਲੰਬੇ ਸਮੇਂ ਤੋਂ ਉਹ ਉੱਤਰਾਖੰਡ ਵਿਚ ਰਹਿ ਰਹੀ ਹੈ ਅਤੇ ਸਾਧਨਾ ਕਰ ਰਹੀ ਹੈ।
ਬੱਚਿਆਂ ਦੀਆਂ ਮੌਜਾਂ, ਸਕੂਲ 18 ਜਨਵਰੀ ਤੱਕ ਬੰਦ
NEXT STORY